LIC ਇਨਫਰਾਸਟ੍ਰਕਚਰ ਫੰਡ – ਡਾਇਰੈਕਟ ਪਲਾਨ। ਇਹ 3, 5 ਤੇ 10 ਸਾਲਾਂ ਵਿਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ LIC ਮਿਊਚਲ ਫੰਡ ਬਣ ਕੇ ਉਭਰਿਆ ਹੈ। ਇਸ ਫੰਡ ਨੇ 28% ਤਕ CAGR ਰਿਟਰਨ ਦਿੱਤਾ ਹੈ। ਇਨਫਰਾਸਟ੍ਰਕਚਰ 'ਤੇ ਫੋਕਸ ਕਰਨ ਵਾਲੀ ਇਸ ਸਕੀਮ ਨੇ ਇਕਮੁਸ਼ਤ ਨਿਵੇਸ਼ ਅਤੇ SIP ਦੋਵਾਂ ਰਾਹੀਂ ਚੰਗੀ ਦੌਲਤ ਬਣਾਈ ਹੈ।

ਨਵੀਂ ਦਿੱਲੀ: ਭਾਰਤ ਦੀ ਸਭ ਤੋਂ ਵੱਡੀ ਬੀਮਾ ਕੰਪਨੀ LIC, ਮਿਊਚਲ ਫੰਡ ਸੇਵਾਵਾਂ ਵੀ ਪ੍ਰਦਾਨ ਕਰਦੀ ਹੈ। ਇਸ ਕੋਲ ਕਈ ਮਿਊਚਲ ਫੰਡ ਸਕੀਮਾਂ ਹਨ, ਜਿਨ੍ਹਾਂ ਵਿੱਚੋਂ ਇਕ ਸਕੀਮ ਨੇ ਨਿਵੇਸ਼ਕਾਂ ਨੂੰ ਕਾਫੀ ਸ਼ਾਨਦਾਰ ਰਿਟਰਨ ਦਿੱਤਾ ਹੈ। ਇਹ ਹੈ LIC ਇਨਫਰਾਸਟ੍ਰਕਚਰ ਫੰਡ – ਡਾਇਰੈਕਟ ਪਲਾਨ। ਇਹ 3, 5 ਤੇ 10 ਸਾਲਾਂ ਵਿਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ LIC ਮਿਊਚਲ ਫੰਡ ਬਣ ਕੇ ਉਭਰਿਆ ਹੈ। ਇਸ ਫੰਡ ਨੇ 28% ਤਕ CAGR ਰਿਟਰਨ ਦਿੱਤਾ ਹੈ। ਇਨਫਰਾਸਟ੍ਰਕਚਰ 'ਤੇ ਫੋਕਸ ਕਰਨ ਵਾਲੀ ਇਸ ਸਕੀਮ ਨੇ ਇਕਮੁਸ਼ਤ ਨਿਵੇਸ਼ ਅਤੇ SIP ਦੋਵਾਂ ਰਾਹੀਂ ਚੰਗੀ ਦੌਲਤ ਬਣਾਈ ਹੈ।
₹1 ਲੱਖ ਦਾ ਨਿਵੇਸ਼ ਕਿੰਨਾ ਬਣਿਆ?
| ਨਿਵੇਸ਼ ਦੀ ਮਿਆਦ | ਸਾਲਾਨਾ ਰਿਟਰਨ (%) | ₹1 ਲੱਖ ਦੇ ਕਿੰਨੇ ਬਣੇ |
| 3 ਸਾਲ | 28.26 | ₹2.10 ਲੱਖ |
| 5 ਸਾਲ | 27.06 | ₹3.31 ਲੱਖ |
| 10 ਸਾਲ | 17.85 | ₹5.17 ਲੱਖ |
₹10 ਹਜ਼ਾਰ ਦੀ SIP ਨਾਲ ਬਣਿਆ ₹34 ਲੱਖ ਦਾ ਫੰਡ
| ਨਿਵੇਸ਼ ਦੀ ਮਿਆਦ | ਸਾਲਾਨਾ ਰਿਟਰਨ (%) | ₹10,000 ਮਾਸਿਕ SIP ਦੀ ਕੀਮਤ |
| 3 ਸਾਲ | 17.17 | ₹4.64 ਲੱਖ |
| 5 ਸਾਲ | 22.03 | ₹10.36 ਲੱਖ |
| 10 ਸਾਲ | 19.86 | ₹34 ਲੱਖ |
3 ਸਾਲ, 5 ਸਾਲ ਅਤੇ 10 ਸਾਲਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ, ਇਹ ਸਕੀਮ ਸਾਰੇ ਸਮੇਂ ਦੇ ਅੰਤਰਾਲਾਂ 'ਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ LIC MF ਸਕੀਮ ਰਹੀ। ਇਸ ਫੰਡ ਨੇ ਉਨ੍ਹਾਂ ਨਿਵੇਸ਼ਕਾਂ ਨੂੰ ਸ਼ਾਨਦਾਰ ਰਿਟਰਨ ਦਿੱਤਾ ਜਿਨ੍ਹਾਂ ਨੇ ਇਕ ਵਾਰ ਵਿਚ ਨਿਵੇਸ਼ (ਲੰਮ-ਸਮ) ਕੀਤਾ ਤੇ ਬਾਜ਼ਾਰ ਦੇ ਉਤਾਰ-ਚੜ੍ਹਾਅ ਦੇ ਬਾਵਜੂਦ ਨਿਵੇਸ਼ ਬਣਾਈ ਰੱਖਿਆ।
ਇਹ ਫੰਡ 2 ਜਨਵਰੀ 2013 ਨੂੰ ਲਾਂਚ ਕੀਤਾ ਗਿਆ ਸੀ। ਉਦੋਂ ਤੋਂ ਹੁਣ ਤਕ ਇਸ ਨੇ ਸਾਲਾਨਾ 15.19% ਦਾ ਰਿਟਰਨ ਦਿੱਤਾ ਹੈ। ਇਸ ਨੂੰ NIFTY Infrastructure TRI ਦੇ ਮੁਕਾਬਲੇ ਬੈਂਚਮਾਰਕ ਕੀਤਾ ਗਿਆ ਹੈ ਅਤੇ ਇਹ ਇੱਕ ਓਪਨ-ਐਂਡਡ ਸਟ੍ਰਕਚਰ ਦੀ ਪਾਲਣਾ ਕਰਦਾ ਹੈ। ਇਹ ਫੰਡ ਇਨਫਰਾਸਟ੍ਰਕਚਰ ਨਾਲ ਜੁੜੇ ਸੈਕਟਰਾਂ 'ਤੇ ਵਧੇਰੇ ਫੋਕਸ ਕਰਦਾ ਹੈ, ਜਿਸ ਵਿੱਚ ਇੰਡਸਟਰੀਅਲ ਸੈਕਟਰ (54%) ਅਤੇ ਮੈਟੀਰੀਅਲਜ਼, ਐਨਰਜੀ, ਯੂਟਿਲਿਟੀਜ਼, ਫਾਈਨੈਂਸ਼ੀਅਲ ਅਤੇ ਕੰਜ਼ਿਊਮਰ ਸ਼ਾਮਲ ਹਨ।
ਸਟਾਕਾਂ ਦੇ ਮਾਮਲੇ ਵਿੱਚ, ਫੰਡ ਕਾਫੀ ਵਿਭਿੰਨ (Diversified) ਹੈ। ਇਸ ਵਿੱਚ ਸ਼ਕਤੀ ਪੰਪਸ, ਟਾਟਾ ਮੋਟਰਜ਼, ਲਾਰਸਨ ਐਂਡ ਟੂਬਰੋ, REC, ਅਪੋਲੋ ਹਸਪਤਾਲ, ਕਮਿੰਸ ਇੰਡੀਆ ਅਤੇ ਭਾਰਤ ਬਿਜਲੀ ਵਰਗੇ ਨਾਮਾਂ ਵਿੱਚ ਹੋਲਡਿੰਗਜ਼ ਫੈਲੀ ਹੋਈ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਕੋਈ ਵੀ ਇੱਕ ਸਟਾਕ ਪੋਰਟਫੋਲੀਓ 'ਤੇ ਭਾਰੀ ਨਾ ਪਵੇ।
(ਡਿਸਕਲੇਮਰ: ਇੱਥੇ ਸਿਰਫ਼ ਇਕ ਮਿਊਚਲ ਫੰਡ ਸਕੀਮ ਦੀ ਜਾਣਕਾਰੀ ਦਿੱਤੀ ਗਈ ਹੈ, ਇਹ ਨਿਵੇਸ਼ ਦੀ ਸਲਾਹ ਨਹੀਂ ਹੈ। ਮਿਊਚਲ ਫੰਡਾਂ 'ਚ ਨਿਵੇਸ਼ ਬਾਜ਼ਾਰ ਦੇ ਜੋਖ਼ਮਾਂ ਅਧੀਨ ਹੈ, ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਪ੍ਰਮਾਣਿਤ ਨਿਵੇਸ਼ ਸਲਾਹਕਾਰ ਨਾਲ ਸਲਾਹ ਜ਼ਰੂਰ ਕਰੋ।)