Bhupen Hazarika Bridge ਨਦੀ 'ਤੇ ਬਣਿਆ ਭਾਰਤ ਦਾ ਸਭ ਤੋਂ ਲੰਮਾ ਪੁਲ ਹੈ, ਜੋ ਕਿ ਅਸਾਮ 'ਚ ਸਥਿਤ ਹੈ। ਇਸ ਦੀ ਕੁੱਲ ਲੰਬਾਈ 9.15 ਕਿਲੋਮੀਟਰ ਹੈ। ਇਸ ਪੁਲ ਨੂੰ ਢੋਲਾ-ਸਦੀਆ ਪੁਲ ਦੇ ਨਾਂ ਨਾਲ ਵੀ ਪਛਾਣਿਆ ਜਾਂਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਪੁਲ ਭਾਰਤ ਦੇ ਦੋ ਸੂਬਿਆਂ ਨੂੰ ਜੋੜਦਾ ਹੈ, ਜਿਨ੍ਹਾਂ ਵਿਚ ਅਸਾਮ ਤੇ ਅਰੁਣਾਚਲ ਪ੍ਰਦੇਸ਼ ਸ਼ਾਮਲ ਹਨ।

ਨਵੀਂ ਦਿੱਲੀ : ਕੀ ਤੁਸੀਂ ਜਾਣਦੇ ਹੋ ਕਿ ਸਾਡੇ ਦੇਸ਼ ਵਿਚ 1.73 ਲੱਖ ਤੋਂ ਵੱਧ ਪੁਲ ਹਨ? ਇਹ ਪੁਲ ਵੱਖ-ਵੱਖ ਆਕਾਰ ਦੇ ਹਨ। ਇਨ੍ਹਾਂ ਵਿਚ ਕਈ ਪੁਲ ਕਾਫੀ ਮਸ਼ਹੂਰ ਹਨ, ਕਿਉਂਕਿ ਉਨ੍ਹਾਂ ਦਾ ਮਹੱਤਵ ਕਾਫੀ ਜ਼ਿਆਦਾ ਹੈ। ਇਨ੍ਹਾਂ ਵਿਚ ਹਾਵੜਾ ਬ੍ਰਿਜ ਤੇ ਮੁੰਬਈ 'ਚ ਬਣਿਆ ਅਤਲ ਸੇਤੂ ਸ਼ਾਮਲ ਹਨ। ਅਤਲ ਸੇਤੂ ਭਾਰਤ ਦਾ ਸਭ ਤੋਂ ਲੰਮਾ ਸਮੁੰਦਰੀ ਪੁਲ਼ ਹੈ। ਪਰ ਨਦੀ 'ਤੇ ਬਣਿਆ ਸਭ ਤੋਂ ਲੰਮਾ ਪੁਲ (Longest River Bridge in India) ਕਿਹੜਾ ਹੈ? ਆਓ ਜਾਣੀਏ।
ਭੂਪੇਨ ਹਜ਼ਾਰਿਕਾ ਸੇਤੂ ਨਦੀ 'ਤੇ ਬਣਿਆ ਭਾਰਤ ਦਾ ਸਭ ਤੋਂ ਲੰਮਾ ਪੁਲ ਹੈ, ਜੋ ਕਿ ਅਸਾਮ 'ਚ ਸਥਿਤ ਹੈ। ਇਸ ਦੀ ਕੁੱਲ ਲੰਬਾਈ 9.15 ਕਿਲੋਮੀਟਰ ਹੈ। ਇਸ ਪੁਲ ਨੂੰ ਢੋਲਾ-ਸਦੀਆ ਪੁਲ ਦੇ ਨਾਂ ਨਾਲ ਵੀ ਪਛਾਣਿਆ ਜਾਂਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਪੁਲ ਭਾਰਤ ਦੇ ਦੋ ਸੂਬਿਆਂ ਨੂੰ ਜੋੜਦਾ ਹੈ, ਜਿਨ੍ਹਾਂ ਵਿਚ ਅਸਾਮ ਤੇ ਅਰੁਣਾਚਲ ਪ੍ਰਦੇਸ਼ ਸ਼ਾਮਲ ਹਨ।
ਇਸ ਪੁਲ (ਭੂਪੇਨ ਹਜ਼ਾਰਿਕਾ ਸੇਤੂ) ਨੂੰ 876 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਹ ਪੁਲ਼ ਅਸਾਮ ਦੀ ਲੋਹਿਤ ਨਦੀ 'ਤੇ ਬਣਿਆ ਹੈ।
ਭੂਪੇਨ ਹਜ਼ਾਰਿਕਾ ਸੇਤੂ ਨੂੰ ਨਵਯੁਗ ਇੰਜੀਨੀਅਰਿੰਗ ਕੰਪਨੀ (Navayuga Engineering Company) ਨੇ ਤਿਆਰ ਕੀਤਾ ਸੀ। ਭਾਰਤ ਸਰਕਾਰ ਅਤੇ ਨਵਯੁਗ ਇੰਜੀਨੀਅਰਿੰਗ ਨੇ ਨਵੰਬਰ 2011 'ਚ ਇਕ ਸਮਝੌਤਾ ਕੀਤਾ ਸੀ। ਇਹ ਸਮਝੌਤਾ ਇਕ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਸੀ, ਜਿਸ ਤਹਿਤ ਪੁਲ ਤਿਆਰ ਕੀਤਾ ਗਿਆ।
ਭੂਪੇਨ ਹਜ਼ਾਰਿਕਾ ਸੇਤੂ ਆਪਣੇ ਆਸ-ਪਾਸ ਦੇ ਖੇਤਰ ਲਈ ਕਾਫੀ ਮਹੱਤਵਪੂਰਨ ਰਿਹਾ ਹੈ। ਇਸ ਪੁਲ ਨਾਲ ਖੇਤਰ 'ਚ ਸੈਰ-ਸਪਾਟੇ ਨੂੰ ਵੀ ਹੱਲਾਸ਼ੇਰੀ ਮਿਲੀ, ਨਤੀਜੇ ਵਜੋਂ ਢੋਲਾ ਤੇ ਸਦੀਆ ਸਮੇਤ ਕਈ ਪਿੰਡਾਂ ਦੀ ਆਰਥਿਕ ਉੱਨਤੀ ਹੋਈ। ਇਸ ਤੋਂ ਇਲਾਵਾ ਖੇਤਰ ਦੇ ਰੀਅਲ ਅਸਟੇਟ ਸੈਕਟਰ ਨੂੰ ਵੀ ਫਾਇਦਾ ਹੋਇਆ। ਇਨ੍ਹਾਂ ਸਾਰੇ ਕਾਰਕਾਂ ਦੇ ਨਤੀਜੇ ਵਜੋਂ ਇੱਥੇ ਦੀ ਆਰਥਿਕ ਵਿਕਾਸ 'ਚ ਤੇਜ਼ੀ ਆਈ।
ਭੂਪੇਨ ਹਜ਼ਾਰਿਕਾ ਸੇਤੂ ਇਕ ਅਜਿਹਾ ਪੁਲ ਹੈ, ਜੋ 60 ਟਨ ਤੋਂ ਵੱਧ ਭਾਰੀ ਫ਼ੌਜੀ ਅਤੇ ਯੁੱਧ ਟੈਂਕਾਂ ਨੂੰ ਸੰਭਾਲ ਸਕਦਾ ਹੈ। ਇਹ ਪੁਲ ਚੀਨ ਦੀ ਸਰਹੱਦ ਤਕ ਫ਼ੌਜੀ ਅਤੇ ਯੁੱਧ ਟੈਂਕਾਂ ਨੂੰ ਪਹੁੰਚਾਉਣ ਲਈ ਮਹੱਤਵਪੂਰਨ ਹੈ।
ਨਵਯੁਗ ਇੰਜੀਨੀਅਰਿੰਗ ਨਵਯੁਗ ਗਰੁੱਪ ਦਾ ਹਿੱਸਾ ਹੈ, ਜਿਸ ਦੇ ਐਗਜ਼ੈਕਟਿਵ ਚੇਅਰਮੈਨ ਚਿੰਤਾ ਵਿਸ਼ਵੇਸ਼ਵਰ ਰਾਓ ਹਨ। ਐਮਡੀ ਚਿੰਤਾ ਸ਼੍ਰੀਧਰ ਹਨ। ਨਵਯੁਗ ਇੰਜੀਨੀਅਰਿੰਗ ਨੇ ਕਈ ਪੁਲ ਤੇ ਹੋਰ ਪ੍ਰੋਜੈਕਟ ਤਿਆਰ ਕੀਤੇ ਹਨ। ਇਨ੍ਹਾਂ ਵਿਚ ਕਾਲੇਸ਼ਵਰਮ-ਸੁੰਦਿਲਾ ਬੈਰਾਜ, ਦਿਬਾਂਗ-ਲੋਹਿਤ ਨਦੀ ਪੁਲ, ਗੰਗਾ ਨਦੀ 'ਤੇ ਪੁਲ, ਕ੍ਰਿਸ਼ਨਾਪੱਟਨਮ ਬੰਦਰਗਾਹ ਤੇ ਪੋਲਾਵਰਮ ਡੈਮ ਪ੍ਰੋਜੈਕਟ ਸ਼ਾਮਲ ਹਨ।