ਰੇਲਵੇ ਯਾਤਰੀਆਂ ਲਈ ਅਹਿਮ ਖਬਰ! 14 ਜੁਲਾਈ ਤੱਕ ਰੇਲ ਟਿਕਟਾਂ ਹੋਈਆਂ ਸਸਤੀਆਂ, ਜਾਣੋ ਰੇਲਵੇ ਦੀ ਇਸ ਖ਼ਾਸ ਸਕੀਮ ਬਾਰੇ
ਡਿਜੀਟਲ ਭੁਗਤਾਨ ਦਾ ਰੁਝਾਨ ਵਧਾਉਣ ਲਈ ਰੇਲਵੇ ਨੇ ਇਹ ਲਾਭ ਸਾਰੇ ਡਿਜੀਟਲ ਭੁਗਤਾਨ ’ਤੇ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ’ਚ ਯੂਪੀਆਈ, ਡੈਬਿਟ ਕਾਰਡ, ਕ੍ਰੈਡਿਟ ਕਾਰਡ, ਨੈੱਟ ਬੈਂਕਿੰਗ ਜਾਂ ਹੋਰ ਡਿਜੀਟਲ ਭੁਗਤਾਨ ਤਰੀਕੇ ਸ਼ਾਮਲ ਹਨ। ਇਸ ਦਾ ਫ਼ਾਇਦਾ ਰੋਜ਼ਾਨਾ ਯਾਤਰੀਆਂ ਤੇ ਅਣ-ਰਾਖਵੇਂ ਵਰਗ ’ਚ ਯਾਤਰਾ ਕਰਨ ਵਾਲਿਆਂ ਨੂੰ ਹੋਵੇਗਾ। ਇਸ ਨਾਲ ਟਿਕਟ ਬੂਕਿੰਗ ਵਿੰਡੋਂ ’ਤੇ ਲੱਗੀਆਂ ਲੰਬੀਆਂ ਕਤਾਰਾਂ ਤੋਂ ਛੋਟ ਮਿਲੇਗੀ।
Publish Date: Wed, 21 Jan 2026 08:58 AM (IST)
Updated Date: Wed, 21 Jan 2026 09:03 AM (IST)
ਨਵੀਂ ਦਿੱਲੀ : ਰੇਲਵਨ ਐਪ ਰਾਹੀਂ ਅਣ-ਰਾਖਵੀਆਂ ਟਿਕਟਾਂ ਬੁਕਿੰਗ ’ਤੇ ਹੁਣ ਆਰ ਵਾਲੇਟ ਤੋਂ ਇਲਾਵਾ ਹੋਰ ਡਿਜੀਟਲ ਭੁਗਤਾਨਾਂ ’ਤੇ ਵੀ ਤਿੰਨ ਫ਼ੀਸਦੀ ਦੀ ਛੋਟ ਮਿਲੇਗੀ। ਇਹ ਛੋਟ 14 ਜੁਲਾਈ ਤੱਕ ਪਾਇਲਟ ਆਧਾਰ ’ਤੇ ਲਾਗੂ ਰਹੇਗੀ। ਨਤੀਜਿਆਂ ਦੀ ਸਮੀਖਿਆ ਤੋਂ ਬਾਅਦ ਅਗਲੇ ਫ਼ੈਸਲੇ ਲਏ ਜਾਣਗੇ। ਹੁਣ ਤੱਕ, ਤਿੰਨ ਫ਼ੀਸਦ ਬੋਨਸ ਕੈਸ਼ਬੈਕ ਸਿਰਫ ਆਰਵਾਲੇਟ ਦੀ ਵਰਤੋਂ ਕਰਨ ’ਤੇ ਹੀ ਉਪਲਬਧ ਸੀ। ਡਿਜੀਟਲ ਭੁਗਤਾਨ ਦਾ ਰੁਝਾਨ ਵਧਾਉਣ ਲਈ ਰੇਲਵੇ ਨੇ ਇਹ ਲਾਭ ਸਾਰੇ ਡਿਜੀਟਲ ਭੁਗਤਾਨ ’ਤੇ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ’ਚ ਯੂਪੀਆਈ, ਡੈਬਿਟ ਕਾਰਡ, ਕ੍ਰੈਡਿਟ ਕਾਰਡ, ਨੈੱਟ ਬੈਂਕਿੰਗ ਜਾਂ ਹੋਰ ਡਿਜੀਟਲ ਭੁਗਤਾਨ ਤਰੀਕੇ ਸ਼ਾਮਲ ਹਨ। ਇਸ ਦਾ ਫ਼ਾਇਦਾ ਰੋਜ਼ਾਨਾ ਯਾਤਰੀਆਂ ਤੇ ਅਣ-ਰਾਖਵੇਂ ਵਰਗ ’ਚ ਯਾਤਰਾ ਕਰਨ ਵਾਲਿਆਂ ਨੂੰ ਹੋਵੇਗਾ। ਇਸ ਨਾਲ ਟਿਕਟ ਬੂਕਿੰਗ ਵਿੰਡੋਂ ’ਤੇ ਲੱਗੀਆਂ ਲੰਬੀਆਂ ਕਤਾਰਾਂ ਤੋਂ ਛੋਟ ਮਿਲੇਗੀ।