ਜੂਨ ਤੋਂ ਲੈ ਕੇ ਹੁਣ ਤਕ ਹੋਈਆਂ ਬੈਠਕਾਂ 'ਚ RBI ਨੇ Repo cRate 'ਚ ਕੋਈ ਵੀ ਬਦਲਾਅ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਇਸ ਸਾਲ ਦੀਆਂ ਸਾਰੀਆਂ ਬੈਠਕਾਂ 'ਚ ਆਰਬੀਆਈ ਵੱਲੋਂ ਰੈਪੋ ਰੇਟ 'ਚ ਕਟੌਤੀ ਕੀਤੀ ਗਈ ਸੀ।

ਨਵੀਂ ਦਿੱਲੀ : ਦੇਸ਼ ਦੇ ਕੇਂਦਰੀ ਬੈਂਕ, ਆਰਬੀਆਈ (RBI) ਵੱਲੋਂ ਹਰ ਦੋ ਮਹੀਨਿਆਂ 'ਚ ਮੌਦਰਿਕ ਕਮੇਟੀ (Monetary Policy Committee - MPC) ਦੀ ਬੈਠਕ ਕੀਤੀ ਜਾਂਦੀ ਹੈ। ਇਹ ਬੈਠਕ ਦੋ ਦਿਨਾਂ ਬਾਅਦ ਯਾਨੀ 3 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਹੈ। ਇਸ ਬੈਠਕ ਦੌਰਾਨ ਵਿੱਤੀ ਸੰਬੰਧਤ ਕਈ ਮਹੱਤਵਪੂਰਨ ਫੈਸਲੇ ਲਏ ਜਾਂਦੇ ਹਨ। ਇਸ ਦੇ ਨਾਲ ਹੀ ਰੈਪੋ ਰੇਟ (Repo Rate Cut) ਦੀ ਸਮੀਖਿਆ ਕਰ ਕੇ ਇਹ ਤੈਅ ਕੀਤਾ ਜਾਂਦਾ ਹੈ ਕਿ ਬਦਲਾਅ ਕਰਨਾ ਹੈ ਜਾਂ ਨਹੀਂ।
ਜੂਨ ਤੋਂ ਲੈ ਕੇ ਹੁਣ ਤਕ ਹੋਈਆਂ ਬੈਠਕਾਂ 'ਚ ਆਰਬੀਆਈ ਨੇ ਰੈਪੋ ਰੇਟ 'ਚ ਕੋਈ ਵੀ ਬਦਲਾਅ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਇਸ ਸਾਲ ਦੀਆਂ ਸਾਰੀਆਂ ਬੈਠਕਾਂ 'ਚ ਆਰਬੀਆਈ ਵੱਲੋਂ ਰੈਪੋ ਰੇਟ 'ਚ ਕਟੌਤੀ ਕੀਤੀ ਗਈ ਸੀ।
ਕਈ ਮਾਹਰਾਂ ਦਾ ਮੰਨਣਾ ਹੈ ਕਿ 3 ਦਸੰਬਰ ਨੂੰ ਹੋਣ ਵਾਲੀ ਮੌਦਰਿਕ ਕਮੇਟੀ ਦੀ ਬੈਠਕ 'ਚ ਆਰਬੀਆਈ ਰੈਪੋ ਰੇਟ 'ਚ ਕਟੌਤੀ ਕਰ ਸਕਦਾ ਹੈ। ਆਰਬੀਆਈ ਰੈਪੋ ਰੇਟ 'ਚ 0.25 ਫੀਸਦੀ ਜਾਂ 25 ਬੇਸਿਕ ਅੰਕਾਂ ਦੀ ਕਟੌਤੀ ਕਰ ਸਕਦਾ ਹੈ। ਇਸਦੀ ਪੁਸ਼ਟੀ ਆਰਬੀਆਈ ਦੀ ਬੈਠਕ ਤੋਂ ਬਾਅਦ ਹੀ ਹੋ ਸਕੇਗੀ।
ਤਾਰੀਕ--------------ਰੈਪੋ ਰੇਟ-------------ਬਦਲਾਅ
7 ਫਰਵਰੀ----------6.25%-------------0.25%
9 ਅਪ੍ਰੈਲ-----------6.00%-------------0.25%
6 ਜੂਨ-------------5.50%-------------0.50%
ਅਗਸਤ-----------5.50%-------------ਕੋਈ ਬਦਲਾਅ ਨਹੀਂ
1 ਅਕਤੂਬਰ--------5.50%------------ਕੋਈ ਬਦਲਾਅ ਨਹੀਂ
ਅਸੀਂ ਹੇਠਾਂ ਦਿੱਤੀ ਕੈਲਕੁਲੇਸ਼ਨ 'ਚ ਲੋਨ ਦੀ ਮਿਆਦ 30 ਸਾਲ ਮੰਨੀ ਹੈ। 30 ਸਾਲ ਦੇ ਹੋਮ ਲੋਨ 'ਤੇ ਮੌਜੂਦਾ ਸਮੇਂ ਐਸਬੀਆਈ (SBI) 7.50 ਫੀਸਦੀ ਵਿਆਜ ਲੈ ਰਿਹਾ ਹੈ। ਜੇਕਰ ਰੈਪੋ ਰੇਟ 'ਚ 0.25 ਫੀਸਦੀ ਕਟੌਤੀ ਹੁੰਦੀ ਹੈ ਅਤੇ ਐਸਬੀਆਈ ਵੀ ਹੋਮ ਲੋਨ ਵਿਆਜ ਦਰ 'ਤੇ ਆਮ ਕਟੌਤੀ ਕਰਦਾ ਹੈ ਤਾਂ ਵਿਆਜ ਦਰ 7.25 ਫੀਸਦੀ ਹੋ ਜਾਵੇਗੀ।
30 ਲੱਖ ਰੁਪਏ : ਜੇਕਰ ਕੋਈ ਵਿਅਕਤੀ 30 ਸਾਲਾਂ ਲਈ 30 ਲੱਖ ਰੁਪਏ ਦਾ ਲੋਨ ਲੈਂਦਾ ਹੈ ਤਾਂ ਉਸਨੂੰ 7.25 ਫੀਸਦੀ ਦੇ ਹਿਸਾਬ ਨਾਲ ਹਰ ਮਹੀਨੇ ₹20,485 ਦੇਣੇ ਪੈਣਗੇ। 7.50 ਫੀਸਦੀ ਵਿਆਜ ਦਰ ਦੇ ਹਿਸਾਬ ਨਾਲ ਹੁਣੇ ਇਹ ਈਐਮਆਈ ₹20,976 ਦੇਣੀ ਪੈਂਦੀ ਹੈ। ਜੇਕਰ ਵਿਆਜ ਘੱਟ ਹੋਇਆ ਤਾਂ ਤੁਸੀਂ ਪ੍ਰਤੀ ਮਹੀਨਾ ₹491 ਦੀ ਬਚਤ ਕਰ ਲਵੋਗੇ।
50 ਲੱਖ ਰੁਪਏ : ਜੇਕਰ ਕੋਈ ਵਿਅਕਤੀ 30 ਸਾਲਾਂ ਲਈ 50 ਲੱਖ ਰੁਪਏ ਦਾ ਲੋਨ ਲੈਂਦਾ ਹੈ ਤਾਂ ਉਸਨੂੰ 7.25 ਫੀਸਦੀ ਦੇ ਹਿਸਾਬ ਨਾਲ ₹34,142 ਪ੍ਰਤੀ ਮਹੀਨਾ ਦੇਣੇ ਪੈਣਗੇ। ਹੁਣੇ ਤੁਹਾਨੂੰ 7.50 ਫੀਸਦੀ ਵਿਆਜ ਦੇ ਹਿਸਾਬ ਨਾਲ ਹਰ ਮਹੀਨੇ ₹34,961 ਈਐਮਆਈ ਦੇਣੀ ਪੈਂਦੀ ਹੈ। ਜੇਕਰ ਤੁਹਾਡੀ ਵਿਆਜ ਦਰ ਘੱਟ ਹੁੰਦੀ ਹੈ ਤਾਂ ਤੁਸੀਂ ਹਰ ਮਹੀਨੇ ₹819 ਦੀ ਬਚਤ ਕਰ ਲਵੋਗੇ।
70 ਲੱਖ ਰੁਪਏ : ਇਸੇ ਤਰ੍ਹਾਂ ਜੇਕਰ ਕੋਈ ਵਿਅਕਤੀ 30 ਸਾਲਾਂ ਲਈ 70 ਲੱਖ ਰੁਪਏ ਦਾ ਲੋਨ ਲੈਂਦਾ ਹੈ ਤਾਂ ਉਸਨੂੰ 7.25 ਫੀਸਦੀ ਦੇ ਹਿਸਾਬ ਨਾਲ ₹47,798 ਪ੍ਰਤੀ ਮਹੀਨਾ ਦੇਣੇ ਪੈਣਗੇ। ਹੁਣੇ 70 ਲੱਖ ਰੁਪਏ ਦੇ ਹੋਮ ਲੋਨ 'ਤੇ ₹48,945 ਪ੍ਰਤੀ ਮਹੀਨਾ ਦੇਣੇ ਪੈਂਦੇ ਹਨ। ਇਸ ਤਰ੍ਹਾਂ ਤੁਸੀਂ ਪ੍ਰਤੀ ਮਹੀਨਾ ₹1,147 ਦੀ ਬਚਤ ਕਰ ਲਵੋਗੇ।