ਰੇਲ ਯਾਤਰੀਆਂ ਲਈ ਖੁਸ਼ਖਬਰੀ ! ਜਨਰਲ ਟਿਕਟ 'ਤੇ ਅੱਜ ਤੋਂ ਇਸ ਤਰ੍ਹਾਂ ਲਓ ਡਿਸਕਾਊਂਟ, ਦੇਖੋ ਪੂਰਾ ਪ੍ਰੋਸੈਸ
ਜੇਕਰ ਯਾਤਰੀ ਟਿਕਟ ਬੁੱਕ ਕਰਦੇ ਸਮੇਂ R-Wallet ਰਾਹੀਂ ਪੇਮੈਂਟ ਕਰਦੇ ਹਨ, ਤਾਂ ਉਨ੍ਹਾਂ ਨੂੰ ਦੁੱਗਣਾ ਫਾਇਦਾ ਮਿਲਣ ਵਾਲਾ ਹੈ। ਰੇਲਵੇ ਨੇ R-Wallet ਰਾਹੀਂ ਭੁਗਤਾਨ ਕਰਨ 'ਤੇ ਮਿਲਣ ਵਾਲੇ ਡਿਸਕਾਊਂਟ ਨੂੰ ਵਧਾ ਕੇ 6% ਕਰ ਦਿੱਤਾ ਹੈ। ਆਓ ਜਾਣਦੇ ਹਾਂ ਕਿ ਇਸ ਦਾ ਫਾਇਦਾ ਕਦੋਂ ਤੱਕ ਮਿਲੇਗਾ।
Publish Date: Wed, 14 Jan 2026 02:53 PM (IST)
Updated Date: Wed, 14 Jan 2026 02:59 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਰੇਲ ਯਾਤਰੀਆਂ ਲਈ ਖੁਸ਼ਖਬਰੀ ਹੈ। ਭਾਰਤੀ ਰੇਲਵੇ ਨੇ ਮੁਸਾਫ਼ਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਰੇਲਵਨ (RailOne) ਐਪ ਰਾਹੀਂ ਬੁੱਕ ਕੀਤੀਆਂ ਜਾਣ ਵਾਲੀਆਂ ਅਨ-ਰਿਜ਼ਰਵਡ ਯਾਨੀ ਜਨਰਲ ਟਿਕਟਾਂ 'ਤੇ ਛੋਟ ਦੇਣ ਦੀ ਸਕੀਮ ਸ਼ੁਰੂ ਕੀਤੀ ਹੈ। ਇਹ ਸਕੀਮ ਅੱਜ ਤੋਂ ਰੇਲਵਨ ਐਪ ਰਾਹੀਂ ਜਨਰਲ ਟਿਕਟ ਬੁੱਕ ਕਰਨ 'ਤੇ UPI, ਕ੍ਰੈਡਿਟ ਕਾਰਡ, ਡੈਬਿਟ ਕਾਰਡ ਜਾਂ ਨੈੱਟ ਬੈਂਕਿੰਗ ਰਾਹੀਂ ਭੁਗਤਾਨ ਕਰਨ 'ਤੇ 3% ਤਕ ਦੀ ਛੋਟ ਦੀ ਪੇਸ਼ਕਸ਼ ਕਰ ਰਹੀ ਹੈ।
ਸਿਰਫ਼ ਇੰਨਾ ਹੀ ਨਹੀਂ, ਜੇਕਰ ਯਾਤਰੀ ਟਿਕਟ ਬੁੱਕ ਕਰਦੇ ਸਮੇਂ R-Wallet ਰਾਹੀਂ ਪੇਮੈਂਟ ਕਰਦੇ ਹਨ ਤਾਂ ਉਨ੍ਹਾਂ ਨੂੰ ਦੁੱਗਣਾ ਫਾਇਦਾ ਮਿਲਣ ਵਾਲਾ ਹੈ। ਰੇਲਵੇ ਨੇ R-Wallet ਰਾਹੀਂ ਭੁਗਤਾਨ ਕਰਨ 'ਤੇ ਮਿਲਣ ਵਾਲੇ ਡਿਸਕਾਊਂਟ ਨੂੰ ਵਧਾ ਕੇ 6% ਕਰ ਦਿੱਤਾ ਹੈ। ਆਓ ਜਾਣਦੇ ਹਾਂ ਕਿ ਇਸ ਦਾ ਫਾਇਦਾ ਕਦੋਂ ਤਕ ਮਿਲੇਗਾ।
ਕਦੋਂ ਤਕ ਲਾਗੂ ਰਹੇਗੀ ਇਹ ਸਕੀਮ?
ਰੇਲਵੇ ਅਨੁਸਾਰ, ਇਹ ਨਵੀਂ ਸਕੀਮ 14 ਜੁਲਾਈ 2026 ਤਕ ਲਾਗੂ ਰਹੇਗੀ। ਇਸ ਦਾ ਮਤਲਬ ਹੈ ਕਿ ਯਾਤਰੀਆਂ ਨੂੰ ਪੂਰੇ 6 ਮਹੀਨਿਆਂ ਤਕ ਇਸ ਛੋਟ ਦਾ ਲਾਭ ਮਿਲਣ ਵਾਲਾ ਹੈ। ਰੇਲਵੇ ਨੇ ਇਸ ਸਕੀਮ ਦਾ ਐਲਾਨ 30 ਦਸੰਬਰ ਨੂੰ ਕੀਤਾ ਸੀ ਜਿਸ ਨੂੰ ਹੁਣ ਲਾਗੂ ਕਰ ਦਿੱਤਾ ਗਿਆ ਹੈ।
ਟਿਕਟ 'ਤੇ ਡਿਸਕਾਊਂਟ ਕਿਵੇਂ ਮਿਲੇਗਾ?
ਭਾਰਤੀ ਰੇਲਵੇ ਨੇ ਸਪੱਸ਼ਟ ਕੀਤਾ ਹੈ ਕਿ ਇਹ 3% ਅਤੇ 6% ਦੀ ਛੋਟ ਸਿਰਫ਼ ਅਤੇ ਸਿਰਫ਼ RailOne ਐਪ 'ਤੇ ਹੀ ਮਿਲੇਗੀ। ਯਾਨੀ ਜੇਕਰ ਕੋਈ ਯਾਤਰੀ ਕਿਸੇ ਹੋਰ ਆਨਲਾਈਨ ਪਲੇਟਫਾਰਮ ਜਾਂ ਵੈੱਬਸਾਈਟ ਤੋਂ ਜਨਰਲ ਟਿਕਟ ਬੁੱਕ ਕਰਦਾ ਹੈ ਤਾਂ ਉਸ ਨੂੰ ਇਸ ਛੋਟ ਦਾ ਫਾਇਦਾ ਨਹੀਂ ਮਿਲੇਗਾ। ਰੇਲਵੇ ਦਾ ਉਦੇਸ਼ ਯਾਤਰੀਆਂ ਨੂੰ ਅਧਿਕਾਰਤ ਐਪ ਵੱਲ ਉਤਸ਼ਾਹਿਤ ਕਰਨਾ ਅਤੇ ਸਟੇਸ਼ਨਾਂ 'ਤੇ ਟਿਕਟ ਕਾਊਂਟਰਾਂ 'ਤੇ ਲੱਗਣ ਵਾਲੀ ਭੀੜ ਨੂੰ ਘੱਟ ਕਰਨਾ ਹੈ।
ਟਿਕਟ ਬੁੱਕ ਕਰਨ ਦਾ ਤਰੀਕਾ :
- ਸਭ ਤੋਂ ਪਹਿਲਾਂ ਆਪਣੇ ਫ਼ੋਨ 'ਚ RailOne ਐਪ ਡਾਊਨਲੋਡ ਕਰੋ।
- ਐਪ ਵਿਚ ਰਜਿਸਟ੍ਰੇਸ਼ਨ ਕਰੋ ਅਤੇ Unreserved Ticket Booking ਵਾਲਾ ਵਿਕਲਪ ਚੁਣੋ।
- ਯਾਤਰੀ ਦੀ ਜਾਣਕਾਰੀ ਭਰੋ ਅਤੇ ਇਸ ਤੋਂ ਬਾਅਦ ਪੇਮੈਂਟ ਪੇਜ 'ਤੇ ਜਾਓ।
- ਹੁਣ UPI, ਕ੍ਰੈਡਿਟ ਕਾਰਡ, ਡੈਬਿਟ ਕਾਰਡ ਜਾਂ ਨੈੱਟ ਬੈਂਕਿੰਗ ਰਾਹੀਂ ਭੁਗਤਾਨ ਕਰੋ।
- ਹੁਣ ਤੁਹਾਨੂੰ ਟਿਕਟ 'ਤੇ ਨਿਰਧਾਰਿਤ ਛੋਟ ਮਿਲ ਜਾਵੇਗੀ।