Elon Musk ਨੇ ਟਵਿੱਟਰ ਪੋਲ ਦਾ ਕੀਤਾ ਪਾਲਨ, ਵੇਚੇ ਟੇਸਲਾ ਦੇ 6.9 ਬਿਲੀਅਨ ਡਾਲਰ ਤੋਂ ਜ਼ਿਆਦਾ ਦੇ ਸ਼ੇਅਰ
ਮਸਕ ਨੇ ਸ਼ੇਅਰ ਕੀਤੀ ਵਿਕਰੀ ਉਨ੍ਹਾਂ ਨੇ ਟਵਿੱਟਰ ਪੋਲ ਦੇ ਕੁਝ ਦਿਨਾਂ ਬਾਅਦ ਕੀਤੀ ਹੈ। ਉਨ੍ਹਾਂ ਨੇ ਟਵਿੱਟਰ 'ਤੇ ਜਨਤਕ ਰੂਪ ਨਾਲ ਪੁੱਛਿਆ ਗਿਆ ਸੀ ਕਿ ਕੀ ਉਨ੍ਹਾਂ ਨੇ ਆਪਣੇ ਟੇਸਲਾ ਸਟਾਕ ਦਾ 10 ਫੀਸਦੀ ਵੇਚਣਾ ਚਾਹੀਦਾ ਹੈ। ਮਸਕ ਨੇ ਇਹ ਵੀ ਕਿਹਾ ਕਿ ਪੋਲ ਦਾ ਜੋ ਵੀ ਨਤੀਜਾ ਹੋਵੇਗਾ ਉਹ ਮਨਜ਼ੂਰ ਕਰਨਗੇ। ਇਸ ਪੋਲ 'ਚ 35 ਲੱਖ ਵੋਟਾਂ 'ਚੋਂ ਲਗਪਗ 58 ਫੀਸਦੀ ਸ਼ੇਅਰ ਵੇਚਣ ਦੇ ਪੱਖ 'ਚ ਸੀ।
Publish Date: Mon, 15 Nov 2021 01:08 PM (IST)
Updated Date: Tue, 16 Nov 2021 07:19 AM (IST)

ਨਵੀਂ ਦਿੱਲੀ, ਆਟੋ ਡੈਸਕ : Tesla ਅਮਰੀਕਾ ਦੀ ਵਾਹਨ ਨਿਰਮਾਤਾ ਕੰਪਨੀ ਟੇਸਲਾ ਦਾ ਸੀਈਓ ਐਲਨ ਮਸਕ ਨੇ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਟੇਸਲਾ ਦੇ ਸ਼ੇਅਰ ਨੂੰ ਸੇਲ ਕਰਨ ਲਈ ਇਕ ਪੋਲ ਜਾਰੀ ਕੀਤਾ ਸੀ। ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਲੋਕ ਹਾਂ 'ਚ ਵਸੇਟ ਕਰਨਗੇ ਤਾਂ ਉਹ ਟੇਸਲਾ ਦੇ ਕੁਝ ਸ਼ੇਅੜ ਨੂੰ ਵੇਚ ਦੇਣਗੇ। ਇਸ ਦੇ ਤਰਜ਼ 'ਤੇ ਚੱਲਦੇ ਹੋਏ ਮਸਕ ਨੇ ਟੇਸਲਾ ਦੇ 6.9 ਬਿਲੀਅਨ ਡਾਲਰ ਤੋਂ ਜ਼ਿਆਦਾ ਦੇ ਸ਼ੇਅਰ ਵੇਚ ਦਿੱਤੇ ਹਨ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਐਲਨ ਮਸਕ ਨੇ 5.1 ਮਿਲੀਅਨ ਤੋਂ ਜ਼ਿਆਦਾ ਟੇਸਲਾ ਸ਼ੇਅਰ ਵੇਚੇ ਹਨ ਤੇ ਉਨ੍ਹਾਂ 'ਚੋਂ ਲਗਪਗ 4.2 ਮਿਲੀਅਨ ਇਕ ਟਰੱਸਟ 'ਚ ਰੱਖੇ ਗਏ ਸੀ। ਹਾਲਾਂਕਿ ਇਨ੍ਹਾਂ ਸ਼ੇਅਰ ਨੂੰ ਸੇਲ ਕਰਨ ਤੋਂ ਬਾਅਦ ਟੇਸਲਾ ਦੇ ਸ਼ੇਅਰ ਦੀ ਕੀਮਤ ਹਫ਼ਤੇ ਭਰ 'ਚ 15.4 ਫੀਸਦੀ ਤਕ ਡਿੱਗ ਗਈ ਹੈ। ਜ਼ਿਕਰਯੋਗ ਹੈ ਕਿ ਇਹ ਕਦਮ ਅਮਰੀਕੀ ਇਲੈਕਟ੍ਰੀਕਲ ਕਾਰ ਮੁਖੀ ਦੇ ਅਕਤੂਬਰ 2021 'ਚ ਬਾਜ਼ਾਰ ਮੁੱਲ 'ਚ $ 1 ਟ੍ਰਿਲੀਅਨ ਨੂੰ ਛੂਹਣ ਤੋਂ ਬਾਅਦ ਆਇਆ ਹੈ। ਮਸਕ ਨੇ ਸ਼ੇਅਰ ਕੀਤੀ ਵਿਕਰੀ ਉਨ੍ਹਾਂ ਨੇ ਟਵਿੱਟਰ ਪੋਲ ਦੇ ਕੁਝ ਦਿਨਾਂ ਬਾਅਦ ਕੀਤੀ ਹੈ। ਉਨ੍ਹਾਂ ਨੇ ਟਵਿੱਟਰ 'ਤੇ ਜਨਤਕ ਰੂਪ ਨਾਲ ਪੁੱਛਿਆ ਗਿਆ ਸੀ ਕਿ ਕੀ ਉਨ੍ਹਾਂ ਨੇ ਆਪਣੇ ਟੇਸਲਾ ਸਟਾਕ ਦਾ 10 ਫੀਸਦੀ ਵੇਚਣਾ ਚਾਹੀਦਾ ਹੈ। ਮਸਕ ਨੇ ਇਹ ਵੀ ਕਿਹਾ ਕਿ ਪੋਲ ਦਾ ਜੋ ਵੀ ਨਤੀਜਾ ਹੋਵੇਗਾ ਉਹ ਮਨਜ਼ੂਰ ਕਰਨਗੇ। ਇਸ ਪੋਲ 'ਚ 35 ਲੱਖ ਵੋਟਾਂ 'ਚੋਂ ਲਗਪਗ 58 ਫੀਸਦੀ ਸ਼ੇਅਰ ਵੇਚਣ ਦੇ ਪੱਖ 'ਚ ਸੀ।