ਜੇਕਰ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਨਾਂ ਰਾਸ਼ਨ ਕਾਰਡ ਵਿੱਚ ਹੈ ਜਾਂ ਨਹੀਂ ਤਾਂ ਹੇਠਾਂ ਦਿੱਤੇ ਸਟੈੱਪਸ ਦੀ ਮਦਦ ਨਾਲ ਪਤਾ ਕਰ ਸਕਦੇ ਹੋ।

ਨਵੀਂ ਦਿੱਲੀ। ਰਾਸ਼ਨ ਕਾਰਡ ਆਮ ਆਦਮੀ ਦਾ ਸਹਾਰਾ ਹੈ। ਇਸ ਕਾਰਡ ਦੇ ਜ਼ਰੀਏ ਘੱਟ ਕੀਮਤ 'ਤੇ ਜਾਂ ਮੁਫ਼ਤ ਰਾਸ਼ਨ ਲਿਆ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਰਕਾਰ ਨੇ ਹਾਲ ਹੀ ਵਿੱਚ ਰਾਸ਼ਨ ਕਾਰਡ ਤੋਂ 2.25 ਕਰੋੜ ਲੋਕਾਂ ਦੇ ਨਾਮ ਕੱਟੇ ਹਨ। ਤਸਦੀਕ ਦੌਰਾਨ, ਸਰਕਾਰ ਨੇ ਪਾਇਆ ਕਿ ਬਹੁਤ ਸਾਰੇ ਲੋਕ ਲੰਬੇ ਸਮੇਂ ਤੋਂ ਮ੍ਰਿਤਕ ਵਿਅਕਤੀਆਂ ਦੇ ਨਾਮ 'ਤੇ ਰਾਸ਼ਨ ਪ੍ਰਾਪਤ ਕਰ ਰਹੇ ਸਨ।
ਇਸਦੇ ਨਾਲ ਹੀ ਅਜਿਹੇ ਲੋਕ ਵੀ ਲਾਭ ਲੈ ਰਹੇ ਸਨ, ਜੋ ਲਾਭਪਾਤਰੀ ਦੀਆਂ ਯੋਗਤਾ ਸ਼ਰਤਾਂ ਪੂਰੀਆਂ ਨਹੀਂ ਕਰ ਰਹੇ ਸਨ। ਸਰਕਾਰ ਲਗਾਤਾਰ ਇਸ ਦੀ ਜਾਂਚ ਵਿੱਚ ਜੁਟੀ ਹੋਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਰਾਸ਼ਨ ਕਾਰਡ ਤੋਂ ਮਿਲਣ ਵਾਲੇ ਘੱਟ ਕੀਮਤ ਦੇ ਜਾਂ ਮੁਫ਼ਤ ਰਾਸ਼ਨ ਦਾ ਫਾਇਦਾ ਸਿਰਫ਼ ਲੋੜਵੰਦ ਲੋਕਾਂ ਨੂੰ ਹੀ ਮਿਲਣਾ ਚਾਹੀਦਾ ਹੈ।
ਜੇਕਰ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਨਾਂ ਰਾਸ਼ਨ ਕਾਰਡ ਵਿੱਚ ਹੈ ਜਾਂ ਨਹੀਂ ਤਾਂ ਹੇਠਾਂ ਦਿੱਤੇ ਸਟੈੱਪਸ ਦੀ ਮਦਦ ਨਾਲ ਪਤਾ ਕਰ ਸਕਦੇ ਹੋ।
ਸਟੈੱਪ 1: ਸਭ ਤੋਂ ਪਹਿਲਾਂ ਤੁਹਾਨੂੰ nfsa.gov.in 'ਤੇ ਜਾਣਾ ਪਵੇਗਾ।
ਸਟੈੱਪ 2: ਹੁਣ ਇੱਥੇ ਰਾਸ਼ਨ ਕਾਰਡ (Ration Card) ਵਾਲੇ ਆਪਸ਼ਨ ਨੂੰ ਚੁਣੋ।
ਸਟੈੱਪ 3: ਇਸ ਤੋਂ ਬਾਅਦ Ration Card Details on State Portals 'ਤੇ ਕਲਿੱਕ ਕਰੋ।
ਸਟੈੱਪ 4: ਇੱਥੇ ਆਪਣੇ ਰਾਜ (State), ਜ਼ਿਲ੍ਹਾ (District) ਅਤੇ ਬਲਾਕ (Block) ਦਾ ਨਾਮ ਆਦਿ ਮੰਗੀਆਂ ਗਈਆਂ ਡਿਟੇਲਸ ਦਰਜ ਕਰ ਦਿਓ।
ਸਟੈੱਪ 5: ਹੁਣ ਰਾਸ਼ਨ ਦੀ ਦੁਕਾਨ (Ration Shop) ਅਤੇ ਕਾਰਡ ਦੀ ਕਿਸਮ (Card Type) ਸਿਲੈਕਟ ਕਰੋ।
ਸਟੈੱਪ 6: ਇਹ ਸਾਰੇ ਸਟੈੱਪਸ ਪੂਰਾ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਲਿਸਟ ਖੁੱਲ੍ਹ ਜਾਵੇਗੀ। ਜੇ ਇਸ ਲਿਸਟ ਵਿੱਚ ਤੁਹਾਡਾ ਨਾਂ ਹੋਵੇਗਾ ਤਾਂ ਇਸਦਾ ਮਤਲਬ ਹੈ ਕਿ ਰਾਸ਼ਨ ਕਾਰਡ ਐਕਟਿਵ ਹੈ। ਜੇਕਰ ਨਹੀਂ ਤਾਂ ਇਸਦਾ ਮਤਲਬ ਹੈ ਕਿ ਤੁਹਾਡਾ ਨਾਂ ਕਾਰਡ ਤੋਂ ਹੱਟ ਚੁੱਕਾ ਹੈ।
ਜੇਕਰ ਤੁਹਾਨੂੰ ਆਪਣੇ ਰਾਸ਼ਨ ਕਾਰਡ ਜਾਂ ਰਾਸ਼ਨ ਡੀਲਰ ਨਾਲ ਸਬੰਧਤ ਕੋਈ ਸ਼ਿਕਾਇਤ ਹੈ, ਤਾਂ ਅਸੀਂ ਹੇਠਾਂ ਕੁਝ ਰਾਜ ਹੈਲਪਲਾਈਨ ਨੰਬਰ ਸਾਂਝੇ ਕੀਤੇ ਹਨ।
ਦਿੱਲੀ
ਫ਼ੋਨ ਨੰਬਰ-
01123378759
01123379252
ਹੈਲਪਡੈਸਕ ਨੰਬਰ-
1967
1800110841
ਹਰਿਆਣਾ
ਫ਼ੋਨ ਨੰਬਰ-
01725001396
ਹੈਲਪਡੈਸਕ ਨੰਬਰ-
1967
1800-180-2087
ਉੱਤਰ ਪ੍ਰਦੇਸ਼
ਫ਼ੋਨ ਨੰਬਰ
18001800150
ਤੁਸੀਂ NFSA 'ਤੇ ਜਾ ਕੇ ਆਪਣੇ ਰਾਜ ਦੇ ਫ਼ੋਨ ਨੰਬਰ ਦੇ ਵੇਰਵੇ ਪ੍ਰਾਪਤ ਕਰ ਸਕਦੇ ਹੋ।