ਇਹ ਕੈਲਕੁਲੇਟਰ ਤੁਹਾਨੂੰ ਅੰਦਾਜ਼ਨ ਰੇਟ ਆਫ਼ ਰਿਟਰਨ (Rate of Return) 'ਤੇ ਤੁਹਾਡੇ ਨਿਵੇਸ਼ ਕੀਤੀ ਗਈ ਰਾਸ਼ੀ ਦੀ ਭਵਿੱਖ ਵਿੱਚ ਕੀ ਕੀਮਤ ਹੋਵੇਗੀ, ਇਸਦਾ ਹਿਸਾਬ ਲਗਾ ਕੇ ਦੱਸਦਾ ਹੈ।

ਨਵੀਂ ਦਿੱਲੀ। ਪੈਸਾ ਕਮਾਉਣਾ ਤੇ ਜੋੜਨਾ ਹਰ ਆਦਮੀ ਨੂੰ ਪਸੰਦ ਹੈ। ਨੌਕਰੀਪੇਸ਼ਾ ਤੋਂ ਲੈ ਕੇ ਮਜ਼ਦੂਰੀ ਕਰਨ ਵਾਲਾ ਹਰ ਸ਼ਖਸ ਥੋੜ੍ਹਾ-ਥੋੜ੍ਹਾ ਪੈਸਾ ਜਮ੍ਹਾਂ ਕਰਕੇ ਵੱਡਾ ਫੰਡ ਇਕੱਠਾ ਕਰਨ ਦੀ ਚਾਹਤ ਰੱਖਦਾ ਹੈ। ਕੀ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਆਖਰ ਹਰ ਮਹੀਨੇ ਜਾਂ ਹਰ ਦਿਨ ਕਿੰਨੇ ਪੈਸੇ ਜੋੜ ਕੇ ਕਿੰਨੇ ਸਮੇਂ ਵਿੱਚ ਕਰੋੜਪਤੀ (How to Become Crorepati) ਬਣਿਆ ਜਾ ਸਕਦਾ ਹੈ। ਇਸਦਾ ਜਵਾਬ ਹੈ 26 ਸਾਲ, ਜੇਕਰ ਤੁਸੀਂ ਹਰ ਮਹੀਨੇ 5000 ਰੁਪਏ ਜੋੜਦੇ ਹੋ ਤਾਂ 26 ਸਾਲ ਜਾਂ ਫਿਰ ਉਸ ਤੋਂ ਪਹਿਲਾਂ ਕਰੋੜਪਤੀ ਬਣ ਸਕਦੇ ਹੋ। 5000 ਰੁਪਏ ਮਹੀਨਾ ਭਾਵ 166 ਰੁਪਏ ਦੀ ਬਚਤ ਨਾਲ ਵੀ ਇਸ ਸੁਪਨੇ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਪਰ ਇਸਦੇ ਲਈ ਤੁਹਾਨੂੰ ਪੈਸਾ ਬੈਂਕ ਅਕਾਊਂਟ, ਬੀਮਾ ਜਾਂ ਸਿੱਧੇ ਸ਼ੇਅਰ ਬਾਜ਼ਾਰ ਵਿੱਚ ਨਹੀਂ ਲਗਾਉਣਾ ਹੈ, ਸਗੋਂ ਐੱਸ.ਆਈ.ਪੀ. (SIP) ਰਾਹੀਂ ਤੁਸੀਂ ਕਰੋੜਪਤੀ ਬਣਨ ਦੇ ਇਸ ਖ਼ਾਬ ਨੂੰ ਪੂਰਾ ਕਰ ਸਕਦੇ ਹੋ। ਆਓ ਤੁਹਾਨੂੰ ਸਮਝਾਉਂਦੇ ਹਾਂ ਕਰੋੜਪਤੀ ਬਣਨ ਦਾ ਇਹ ਪੂਰਾ ਹਿਸਾਬ...
SIP ਨਾਲ ਪੂਰਾ ਹੋਵੇਗਾ ਸੁਪਨਾ
26 ਸਾਲ ਤੱਕ 5000 ਰੁਪਏ ਮਹੀਨਾ ਜੋੜ ਕੇ ਕਰੋੜਪਤੀ ਬਣਨ ਲਈ ਤੁਹਾਨੂੰ ਐੱਸ.ਆਈ.ਪੀ. (ਸਿਸਟੇਮੈਟਿਕ ਇਨਵੈਸਟਮੈਂਟ ਪਲਾਨ) ਵਿੱਚ ਨਿਵੇਸ਼ ਕਰਨਾ ਹੋਵੇਗਾ। SIP ਕੈਲਕੁਲੇਟਰ ਅਨੁਸਾਰ:
ਜੇਕਰ ਤੁਸੀਂ ਹਰ ਮਹੀਨੇ 5000 ਰੁਪਏ ਦੀ SIP ਕਰਦੇ ਹੋ ਤਾਂ ਇੱਕ ਸਾਲ ਵਿੱਚ 60,000 ਰੁਪਏ (5000 X 12) ਜਮ੍ਹਾਂ ਕਰੋਗੇ।
ਹਰ ਸਾਲ 60,000 ਰੁਪਏ ਦੇ ਹਿਸਾਬ ਨਾਲ 26 ਸਾਲਾਂ ਵਿੱਚ ਕੁੱਲ 15,60,000 ਰੁਪਏ ਦਾ ਨਿਵੇਸ਼ ਹੋਵੇਗਾ।
ਜੇਕਰ SIP ਵਿੱਚ ਸਾਲਾਨਾ 12 ਫੀਸਦੀ ਰਿਟਰਨ ਦੇ ਹਿਸਾਬ ਨਾਲ ਹਿਸਾਬ ਲਗਾਇਆ ਜਾਵੇ ਤਾਂ ਨਿਵੇਸ਼ ਰਾਸ਼ੀ 'ਤੇ ਅੰਦਾਜ਼ਨ 91,95,560 ਰੁਪਏ ਰਿਟਰਨ ਮਿਲੇਗਾ।
ਅਜਿਹੇ ਵਿੱਚ ਕੁੱਲ ਨਿਵੇਸ਼ ਕੀਤੀ ਗਈ ਰਕਮ ਅਤੇ ਰਿਟਰਨ ਮਿਲ ਕੇ 1,07,55,560 ਰੁਪਏ ਤੱਕ ਪਹੁੰਚ ਜਾਵੇਗਾ।
ਹਾਲਾਂਕਿ, ਇਹ ਸਿਰਫ਼ ਅੰਦਾਜ਼ਨ ਹੈ ਅਤੇ ਰਿਟਰਨ ਵਧ ਵੀ ਸਕਦਾ ਹੈ ਜਾਂ ਥੋੜ੍ਹਾ ਘੱਟ ਵੀ ਰਹਿ ਸਕਦਾ ਹੈ। ਪਰ, ਮੋਟੇ ਤੌਰ 'ਤੇ ਤੁਹਾਡੇ ਕਰੋੜਪਤੀ ਬਣਨ ਦੇ ਸੁਪਨੇ ਨੂੰ ਸਾਕਾਰ ਕਰ ਸਕਦਾ ਹੈ।
ਕੀ ਹੈ SIP ਕੈਲਕੁਲੇਟਰ?
ਸਿਸਟੇਮੈਟਿਕ ਇਨਵੈਸਟਮੈਂਟ ਪਲਾਨ (SIP) ਕੈਲਕੁਲੇਟਰ ਇੱਕ ਆਨਲਾਈਨ ਟੂਲ ਹੈ, ਜਿਸਦੀ ਮਦਦ ਨਾਲ ਤੁਸੀਂ ਮਿਊਚਲ ਫੰਡ ਵਿੱਚ SIP ਦੁਆਰਾ ਕੀਤੇ ਗਏ ਨਿਵੇਸ਼ 'ਤੇ ਮਿਲਣ ਵਾਲੇ ਰਿਟਰਨ ਨੂੰ ਕੈਲਕੁਲੇਟ ਕਰ ਸਕਦੇ ਹੋ। ਇਹ ਕੈਲਕੁਲੇਟਰ ਤੁਹਾਨੂੰ ਅੰਦਾਜ਼ਨ ਰੇਟ ਆਫ਼ ਰਿਟਰਨ (Rate of Return) 'ਤੇ ਤੁਹਾਡੇ ਨਿਵੇਸ਼ ਕੀਤੀ ਗਈ ਰਾਸ਼ੀ ਦੀ ਭਵਿੱਖ ਵਿੱਚ ਕੀ ਕੀਮਤ ਹੋਵੇਗੀ, ਇਸਦਾ ਹਿਸਾਬ ਲਗਾ ਕੇ ਦੱਸਦਾ ਹੈ।