ਇਹ ਖਾਤਾ ਗਰੁੱਪ A, B ਅਤੇ C ਦੇ ਸਾਰੇ ਕੇਡਰ ਦੇ ਕੇਂਦਰ ਸਰਕਾਰ ਦੇ ਕਰਮਚਾਰੀ ਖੋਲ੍ਹ ਸਕਦੇ ਹਨ। ਸਰਕਾਰ ਨੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਮੌਜੂਦਾ ਸੈਲਰੀ ਅਕਾਊਂਟ ਨੂੰ ਪਬਲਿਕ ਸੈਕਟਰ ਬੈਂਕਾਂ ਰਾਹੀਂ ਇਸ ਨਵੇਂ ਪੈਕੇਜ ਵਿੱਚ ਅਪਗ੍ਰੇਡ ਜਾਂ ਮਾਈਗ੍ਰੇਟ ਕਰਨ।

ਨਵੀਂ ਦਿੱਲੀ: ਅੱਠਵੇਂ ਤਨਖਾਹ ਕਮਿਸ਼ਨ (8th Pay Commission) ਦੇ ਲਾਗੂ ਹੋਣ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਮੁਲਾਜ਼ਮਾਂ ਨੂੰ ਅਜਿਹਾ ਫਾਇਦਾ ਦਿੱਤਾ ਹੈ, ਜੋ ਸਿੱਧਾ ਉਨ੍ਹਾਂ ਦੀ ਜੇਬ, ਸੁਰੱਖਿਆ ਅਤੇ ਬੈਂਕਿੰਗ ਲੋੜਾਂ ਨਾਲ ਜੁੜਿਆ ਹੋਇਆ ਹੈ। ਵਿੱਤ ਮੰਤਰਾਲੇ ਦੇ ਅਧੀਨ ਵਿੱਤੀ ਸੇਵਾਵਾਂ ਵਿਭਾਗ ਨੇ ਕੇਂਦਰੀ ਮੁਲਾਜ਼ਮਾਂ ਲਈ ਕੰਪੋਜ਼ਿਟ ਸੈਲਰੀ ਅਕਾਊਂਟ ਪੈਕੇਜ (Composite Salary Account Package) ਲਾਂਚ ਕੀਤਾ ਹੈ। ਇਸ ਵਿੱਚ ਇੱਕੋ ਸੈਲਰੀ ਅਕਾਊਂਟ ਰਾਹੀਂ ਬੈਂਕਿੰਗ, ਬੀਮਾ, ਕਰਜ਼ਾ (ਲੋਨ) ਅਤੇ ਕਾਰਡ ਨਾਲ ਜੁੜੇ ਵੱਡੇ ਫਾਇਦੇ ਮਿਲਣਗੇ। ਇਸ ਨੂੰ ਸਰਕਾਰੀ ਮੁਲਾਜ਼ਮਾਂ ਲਈ ਇੱਕ ਵੱਡਾ ਵੈਲਫੇਅਰ ਬੂਸਟਰ ਮੰਨਿਆ ਜਾ ਰਿਹਾ ਹੈ।
Important Update for Central Government Employees
The Composite Salary Account Package has been launched on 14.01.2026 by Sh. M. Nagaraju, Secretary, DFS, in association with all Public Sector Banks.
The launch event was attended by Chairman SBI, MD & CEOs of all Nationalized… pic.twitter.com/XnDxUj83lX
— DFS (@DFS_India) January 14, 2026
ਇਹ ਪੈਕੇਜ ਡਿਪਾਰਟਮੈਂਟ ਆਫ ਫਾਈਨਾਂਸ਼ੀਅਲ ਸਰਵਿਸਿਜ਼ (DFS) ਨੇ ਜਨਤਕ ਖੇਤਰ ਦੇ ਬੈਂਕਾਂ ਨਾਲ ਮਿਲ ਕੇ ਸ਼ੁਰੂ ਕੀਤਾ ਹੈ। ਇਸ ਦਾ ਮਕਸਦ ਹੈ ਕਿ ਮੁਲਾਜ਼ਮਾਂ ਨੂੰ ਵੱਖ-ਵੱਖ ਥਾਵਾਂ 'ਤੇ ਭਟਕਣ ਦੀ ਬਜਾਏ, ਇੱਕੋ ਖਾਤੇ ਵਿੱਚ ਸਾਰੀਆਂ ਜ਼ਰੂਰੀ ਵਿੱਤੀ ਸਹੂਲਤਾਂ ਮਿਲ ਸਕਣ।
ਤਿੰਨ ਸ਼੍ਰੇਣੀਆਂ ਵਿੱਚ ਮਿਲਣਗੀਆਂ 14 ਸਹੂਲਤਾਂ
1. ਬੈਂਕਿੰਗ ਸਹੂਲਤਾਂ:
ਜ਼ੀਰੋ ਬੈਲੇਂਸ ਸੈਲਰੀ ਅਕਾਊਂਟ
ਮੁਫ਼ਤ RTGS/NEFT/UPI ਅਤੇ ਚੈੱਕ ਸਹੂਲਤਾਂ
ਹੋਮ, ਐਜੂਕੇਸ਼ਨ, ਵਾਹਨ ਅਤੇ ਪਰਸਨਲ ਲੋਨ 'ਤੇ ਘੱਟ ਵਿਆਜ
ਲਾਕਰ ਕਿਰਾਏ ਅਤੇ ਲੋਨ ਪ੍ਰੋਸੈਸਿੰਗ ਚਾਰਜ 'ਤੇ ਛੋਟ
ਫੈਮਿਲੀ ਬੈਂਕਿੰਗ ਦੇ ਫਾਇਦੇ
2. ਬੀਮਾ ਸੁਰੱਖਿਆ
₹1.5 ਕਰੋੜ ਤੱਕ ਦਾ ਪਰਸਨਲ ਐਕਸੀਡੈਂਟ ਕਵਰ
₹2 ਕਰੋੜ ਤੱਕ ਦਾ ਏਅਰ ਐਕਸੀਡੈਂਟ ਕਵਰ
₹1.5 ਕਰੋੜ ਤੱਕ ਦਾ ਅਪੰਗਤਾ (Disability) ਕਵਰ
₹20 ਲੱਖ ਤੱਕ ਦਾ ਟਰਮ ਲਾਈਫ ਇੰਸ਼ੋਰੈਂਸ (ਵਿਕਲਪਿਕ ਟਾਪ-ਅੱਪ ਦੇ ਨਾਲ)
ਪਰਿਵਾਰ ਲਈ ਸਸਤੇ ਪ੍ਰੀਮੀਅਮ 'ਤੇ ਸਿਹਤ ਬੀਮਾ
3. ਕਾਰਡ ਅਤੇ ਡਿਜੀਟਲ ਫਾਇਦੇ:
ਬਿਹਤਰ ਡੈਬਿਟ ਅਤੇ ਕ੍ਰੈਡਿਟ ਕਾਰਡ ਸਹੂਲਤਾਂ
ਏਅਰਪੋਰਟ ਲਾਊਂਜ ਐਕਸੈਸ, ਰਿਵਾਰਡ ਪੁਆਇੰਟਸ ਅਤੇ ਕੈਸ਼ਬੈਕ
ਅਣਗਿਣਤ ਟ੍ਰਾਂਜੈਕਸ਼ਨਾਂ ਅਤੇ ਕੋਈ ਮੇਨਟੇਨੈਂਸ ਚਾਰਜ ਨਹੀਂ
ਕੌਣ ਉਠਾ ਸਕਦਾ ਹੈ ਫਾਇਦਾ?
ਇਹ ਖਾਤਾ ਗਰੁੱਪ A, B ਅਤੇ C ਦੇ ਸਾਰੇ ਕੇਡਰ ਦੇ ਕੇਂਦਰ ਸਰਕਾਰ ਦੇ ਕਰਮਚਾਰੀ ਖੋਲ੍ਹ ਸਕਦੇ ਹਨ। ਸਰਕਾਰ ਨੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਮੌਜੂਦਾ ਸੈਲਰੀ ਅਕਾਊਂਟ ਨੂੰ ਪਬਲਿਕ ਸੈਕਟਰ ਬੈਂਕਾਂ ਰਾਹੀਂ ਇਸ ਨਵੇਂ ਪੈਕੇਜ ਵਿੱਚ ਅਪਗ੍ਰੇਡ ਜਾਂ ਮਾਈਗ੍ਰੇਟ ਕਰਨ।
2.5 ਲੱਖ ਕਰਮਚਾਰੀਆਂ ਨੂੰ ਸ਼ਾਮਲ ਕਰਨ ਦੀ ਮੰਗ
ਆਲ ਇੰਡੀਆ ਐਨਪੀਐਸ ਇੰਪਲਾਈਜ਼ ਫੈਡਰੇਸ਼ਨ (All India NPS Employees Federation) ਦੇ ਰਾਸ਼ਟਰੀ ਪ੍ਰਧਾਨ ਡਾ. ਮਨਜੀਤ ਪਟੇਲ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ, ਪਰ ਸਵਾਲ ਵੀ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਦੀਆਂ ਕਰੀਬ 5000 'ਸੈਂਟਰਲ ਆਟੋਨੋਮਸ ਬਾਡੀਜ਼' (Central Autonomous Bodies) ਵਿੱਚ ਕੰਮ ਕਰਨ ਵਾਲੇ ਲਗਪਗ 2.5 ਲੱਖ ਕਰਮਚਾਰੀਆਂ ਨੂੰ ਇਸ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਇਸ ਪੈਕੇਜ ਵਿੱਚ ਆਟੋਨੋਮਸ ਬਾਡੀਜ਼ ਦੇ ਕਰਮਚਾਰੀਆਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨਾਲ ਨਾਇਨਸਾਫ਼ੀ ਨਾ ਹੋਵੇ।