Bank Holidays in October 2021 : ਅਕਤੂਬਰ ਆਇਆ ਬੈਂਕ ਦੀਆਂ ਢੇਰ ਸਾਰੀਆਂ ਛੁੱਟੀਆਂ ਲਿਆਇਆ, ਇੰਨੇ ਦਿਨ ਆਰਾਮ ਕਰਨਗੇ ਸਾਰੇ ਬੈਂਕਰ
ਇਹ ਸਾਰੇ ਬੈਂਕ ਦੀਆਂ ਛੁੱਟੀਆਂ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਦਿਨ ਸਥਾਨਕ ਤਿਉਹਾਰ ਤੇ ਤਿਉਹਾਰਾਂ ਦੇ ਆਧਾਰ 'ਤੇ ਹਨ। ਜੇ ਤੁਸੀਂ ਇਨ੍ਹਾਂ ਛੁੱਟੀਆਂ ਦਾ ਆਨੰਦ ਲੈਣ ਲਈ ਆਪਣੇ ਪਰਿਵਾਰ ਨਾਲ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇੱਥੇ ਅਕਤੂਬਰ, 2021 ਦੀਆਂ...
Publish Date: Fri, 24 Sep 2021 12:47 PM (IST)
Updated Date: Mon, 04 Oct 2021 07:25 AM (IST)
ਨਈ ਦੁਨੀਆ, ਨਵੀਂ ਦਿੱਲੀ : ਤਿਉਹਾਰੀ ਸੀਜ਼ਨ ਹੋਣ ਕਾਰਨ ਇਸ ਵਾਰ ਅਕਤੂਬਰ ਮਹੀਨੇ 'ਚ ਬੈਂਕਾਂ 'ਚ ਬੰਪਰ ਛੁੱਟੀਆਂ ਰਹਿਣ ਵਾਲੀਆਂ ਹਨ। ਰਿਜ਼ਰਵ ਬੈਂਕ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਅਕਤੂਬਰ ਮਹੀਨੇ 'ਚ ਕੁੱਲ 14 ਦਿਨ ਬੈਂਕ 'ਚ ਛੁੱਟੀਆਂ ਰਹਿਣਗੀਆਂ। ਹਾਲਾਂਕਿ ਇਹ ਸਾਰੇ ਬੈਂਕ ਦੀਆਂ ਛੁੱਟੀਆਂ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਦਿਨ ਸਥਾਨਕ ਤਿਉਹਾਰ ਤੇ ਤਿਉਹਾਰਾਂ ਦੇ ਆਧਾਰ 'ਤੇ ਹਨ। ਜੇ ਤੁਸੀਂ ਇਨ੍ਹਾਂ ਛੁੱਟੀਆਂ ਦਾ ਆਨੰਦ ਲੈਣ ਲਈ ਆਪਣੇ ਪਰਿਵਾਰ ਨਾਲ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇੱਥੇ ਅਕਤੂਬਰ, 2021 ਦੀਆਂ ਛੁੱਟੀਆਂ ਦੀ ਇਕ ਲੰਬੀ ਸੂਚੀ ਹੈ, ਜਿਸ ਨੂੰ ਦੇਖ ਕੇ ਤੁਸੀਂ ਆਪਣੀ ਪਲਾਨਿੰਗ ਕਰ ਸਕਦੇ ਹੋ:
ਅਕੂਤਬਰ 2021 'ਚ ਬੈਂਕ ਛੁੱਟੀਆਂ ਦੀਆਂ ਲਿਸਟ
- 2 ਅਕਤੂਬਰ, 2021 ਸ਼ਨਿਚਰਵਾਰ, ਮਹਾਤਮਾ ਗਾਂਧੀ ਜੈਅੰਤੀ ਦੇਸ਼ ਭਰ 'ਚ
- 6 ਅਕਤੂਬਰ, 2021 ਬੁੱਧਵਾਰ ਬਥੂਕਮਾ ਸ਼ੁਰੂਆਤੀ ਦਿਨ, ਭਾਰਤ ਭਰ 'ਚ ਕਈ ਸੂਬੇ
- 7 ਅਕਤੂਬਰ, 2021 ਵੀਰਵਾਰ ਮਹਾਰਾਜਾ ਅਗਰਸੇਨ ਜੈਅੰਤੀ ਹਰਿਆਣਾ
- 12 ਅਕਤੂਬਰ, 2021 ਮੰਗਲਵਾਰ, ਮਹਾ ਸਪਤਮੀ
13 ਅਕੂਤਬਰ, 2021 ਬੁੱਧਵਾਰ, ਮਹਾਅਸ਼ਟਮੀ, ਭਾਰਤ ਭਰ 'ਚ ਕਈ ਸੂਬੇ
14 ਅਕਤੂਬਰ, 2021, ਵੀਰਵਾਰ, ਮਹਾਨਵਮੀ, ਭਾਰਤ ਭਰ 'ਚ ਕਈ ਸੂਬੇ
15 ਅਕਤੂਬਰ, 2021 ਵਿਜੈਦਸ਼ਮੀ/ਦੁਸਹਿਰਾ, ਭਾਰਤ ਭਰ 'ਚ ਕਈ ਸੂਬੇ
19 ਅਕਤੂਬਰ, 2021 ਮੰਗਲਵਾਰ ਮੌਲਿਦ (ਈਦ-ਏ-ਮਿਲਾਦ)
20 ਅਕਤੂਬਰ, 2021 ਬੁੱਧਵਾਰ, ਵਾਲਮੀਕ ਜੈਅੰਤੀ
27 ਅਕਤੂਬਰ, 2021 ਬੁੱਧਵਾਰ ਲਹਿਬਾਬ ਦੁਚੇਨ
31 ਅਕਤੂਬਰ, 2021 ਐਤਵਾਰ ਦਾ ਦਿਨ, ਸਰਦਾਰ ਪਟੇਲ ਦਾ ਜਨਮਦਿਨ
ਦੋ ਦਿਨ ਦੂਜੇ ਤੇ ਚੌਥੇ ਐਤਵਾਰ ਨੂੰ ਛੁੱਟੀ
ਇਸ ਤੋਂ ਇਲਾਵਾ ਅਕਤੂਬਰ ਮਹੀਨੇ 'ਚ ਦੂਜੇ ਤੇ ਚੌਥੇ ਸ਼ਨਿਚਰਵਾਰ ਕਾਰਨ 10 ਤੇ 24 ਅਕਤੂਬਰ, 2021 ਨੂੰ ਵੀ ਬੈਂਕ 'ਚ ਛੁੱਟੀਆਂ ਰਹਿਣਗੀਆਂ। ਅਕਤੂਬਰ, 2021 'ਚ ਬੈਂਕ ਛੁੱਟੀ ਦੌਰਾਨ ਬੈਂਕਿੰਗ ਸੰਸਥਾਨ ਬੰਦ ਰਹਿਣਗੇ। ਏਟੀਐੱਮ ਜਨਤਕ ਸੇਵਾ ਲਈ ਖੁਲ੍ਹੇ ਰਹਿਣਗੇ।