Bank Holidays in February 2023 : ਹਰ ਮਹੀਨੇ ਬੈਂਕਾਂ ਦੀਆਂ ਕੁਝ ਛੁੱਟੀਆਂ ਹੁੰਦੀਆਂ ਹਨ। ਅਗਲਾ ਮਹੀਨਾ ਫਰਵਰੀ ਦਾ ਹੋਵੇਗਾ। ਇਸ ਨੂੰ ਸ਼ੁਰੂ ਹੋਣ ਵਿਚ ਕੁਝ ਦਿਨ ਬਾਕੀ ਹਨ। ਭਾਰਤੀ ਰਿਜ਼ਰਵ ਬੈਂਕ ਨੇ ਫਰਵਰੀ 'ਚ ਨਿੱਜੀ ਅਤੇ ਜਨਤਕ ਖੇਤਰ ਦੇ ਬੈਂਕਾਂ ਲਈ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਜੇਕਰ ਤੁਹਾਡੇ ਕੋਲ ਬੈਂਕ ਨਾਲ ਸਬੰਧਤ ਕੋਈ ਕੰਮ ਹੈ ਤਾਂ ਛੁੱਟੀਆਂ ਦੀ ਸੂਚੀ ਜਾਣਨਾ ਬਹੁਤ ਜ਼ਰੂਰੀ ਹੈ ਤਾਂ ਜੋ ਤੁਸੀਂ ਸਮੇਂ ਸਿਰ ਕੰਮ ਪੂਰਾ ਕਰ ਸਕੋ।
ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਸਾਰੇ ਐਤਵਾਰ ਨੂੰ ਮਿਲਾ ਕੇ 10 ਦਿਨਾਂ ਲਈ ਬੈਂਕ ਬੰਦ ਰਹਿਣਗੇ। ਕੁੱਲ 6 ਛੁੱਟੀਆਂ 4 ਐਤਵਾਰ ਤੇ 2 ਸ਼ਨੀਵਾਰ ਦੀਆਂ ਰਹਿਣਗੀਆਂ। ਦੇਸ਼ ਭਰ ਦੇ ਸੂਬਿਆਂ 'ਚ ਵੱਖ-ਵੱਖ ਤਿਉਹਾਰ ਮਨਾਏ ਜਾਣਗੇ। ਇਨ੍ਹਾਂ ਵਿੱਚ ਗੁਰੂ ਰਵਿਦਾਸ ਜੈਅੰਤੀ, ਲੁਈ-ਨਗਾਈ-ਨੀ ਅਤੇ ਮਹਾਸ਼ਿਵਰਾਤਰੀ ਸ਼ਾਮਲ ਹਨ।
ਸੂਬਿਆਂ 'ਚ ਵੱਖ-ਵੱਖ ਦਿਨ ਛੁੱਟੀ
ਫਰਵਰੀ ਮਹੀਨੇ ਬੈਂਕਾਂ ਦੀਆਂ ਛੁੱਟੀਆਂ ਸੂਬੇ ਅਤੇ ਖੇਤਰ ਅਨੁਸਾਰ ਵੱਖ-ਵੱਖ ਹੋਣਗੀਆਂ। ਤਿਉਹਾਰਾਂ ਕਾਰਨ ਵੱਖ-ਵੱਖ ਸੂਬਿਆਂ 'ਚ ਬੈਂਕ ਸ਼ਾਖਾਵਾਂ ਬੰਦ ਰਹਿਣਗੀਆਂ। ਤੁਸੀਂ RBI ਦੀ ਅਧਿਕਾਰਤ ਵੈੱਬਸਾਈਟ https://www.rbi.org.in/ 'ਤੇ ਜਾ ਕੇ ਛੁੱਟੀਆਂ ਦੀ ਸੂਚੀ ਦੇਖ ਸਕਦੇ ਹੋ।
ਫਰਵਰੀ 2023 'ਚ ਬੈਂਕਾਂ ਦੀਆਂ ਛੁੱਟੀਆਂ
5 ਫਰਵਰੀ- ਹਜ਼ਰਤ ਅਲੀ ਜੈਅੰਤੀ, ਗੁਰੂ ਰਵਿਦਾਸ ਜੈਅੰਤੀ
ਫਰਵਰੀ 11 - ਦੂਜਾ ਸ਼ਨੀਵਾਰ
ਫਰਵਰੀ 12 - ਐਤਵਾਰ
15 ਫਰਵਰੀ - ਲੁਈ-ਨਗਈ-ਨੀ, ਮਨੀਪੁਰ
18 ਫਰਵਰੀ - ਮਹਾਸ਼ਿਵਰਾਤਰੀ
19 ਫਰਵਰੀ - ਛਤਰਪਤੀ ਸ਼ਿਵਾਜੀ ਮਹਾਰਾਜ ਜੈਅੰਤੀ
20 ਫਰਵਰੀ - ਅਰੁਣਾਚਲ ਪ੍ਰਦੇਸ਼ ਅਤੇ ਮਿਜ਼ੋਰਮ ਵਿੱਚ ਰਾਜ ਦਿਵਸ, ਬੈਂਕ ਬੰਦ ਰਹਿਣਗੇ
21 ਫਰਵਰੀ - ਲੋਸਰ, ਸਿੱਕਮ
25 ਫਰਵਰੀ - ਚੌਥਾ ਸ਼ਨੀਵਾਰ
ਫਰਵਰੀ 26 - ਐਤਵਾਰ
30-31 ਜਨਵਰੀ ਨੂੰ ਬੈਂਕਾਂ ਦੀ ਹੜਤਾਲ
ਸਟੇਟ ਬੈਂਕ ਆਫ਼ ਇੰਡੀਆ ਨੇ ਕਿਹਾ ਕਿ ਬੈਂਕ ਯੂਨੀਅਨਾਂ ਦੇ ਯੂਨੀਅਨ ਫੋਰਮ ਨੇ ਦੋ ਦਿਨਾਂ ਦੀ ਆਲ ਇੰਡੀਆ ਬੈਂਕ ਹੜਤਾਲ ਦਾ ਐਲਾਨ ਕੀਤਾ ਹੈ। ਜਿਸ ਕਾਰਨ SBI ਦੀਆਂ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਹ ਹੜਤਾਲ 30-31 ਜਨਵਰੀ ਨੂੰ ਹੋਵੇਗੀ। ਇਨ੍ਹਾਂ ਦੋ ਦਿਨਾਂ ਵਿੱਚੋਂ ਕੋਈ ਵੀ ਛੁੱਟੀ ਨਹੀਂ ਹੈ। ਇਸ ਲਈ ਬੈਂਕ ਨਾਲ ਸਬੰਧਤ ਕੰਮ ਪਹਿਲਾਂ ਹੀ ਨਿਪਟਾਓ।
Posted By: Seema Anand