ਟਰੰਪ ਦੀ ਇਸ ਧਮਕੀ 'ਤੇ ਪਲਟਵਾਰ ਕਰਦਿਆਂ ਈਰਾਨ ਨੇ ਪੂਰੇ ਮਿਡਲ ਈਸਟ ਨੂੰ ਅਮਰੀਕਾ ਅਤੇ ਇਜ਼ਰਾਈਲ ਲਈ ਨਰਕ ਬਣਾਉਣ ਦੀ ਗੱਲ ਕਹੀ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ਸਟ੍ਰੇਟ (Hormuz Strait) ਖੋਲ੍ਹਣ ਨੂੰ ਲੈ ਕੇ ਈਰਾਨ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੇ ਸਮਝੌਤਾ ਨਾ ਕੀਤਾ ਤਾਂ ਉਸ 'ਤੇ ਕਹਿਰ ਵਰ੍ਹੇਗਾ। ਟਰੰਪ ਨੇ ਕਿਹਾ ਕਿ ਹੋਰਮੁਜ਼ ਖੋਲ੍ਹਣ 'ਤੇ ਡੀਲ ਕਰਨ ਲਈ ਬਹੁਤ ਘੱਟ ਸਮਾਂ ਬਚਿਆ ਹੈ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਈਰਾਨ ਨੂੰ ਨਰਕ ਦਾ ਸਾਹਮਣਾ ਕਰਨਾ ਪਵੇਗਾ।
ਟਰੰਪ ਦੀ ਇਸ ਧਮਕੀ 'ਤੇ ਪਲਟਵਾਰ ਕਰਦਿਆਂ ਈਰਾਨ ਨੇ ਪੂਰੇ ਮਿਡਲ ਈਸਟ ਨੂੰ ਅਮਰੀਕਾ ਅਤੇ ਇਜ਼ਰਾਈਲ ਲਈ ਨਰਕ ਬਣਾਉਣ ਦੀ ਗੱਲ ਕਹੀ ਹੈ।
ਹਾਲਾਤ ਹੋਰ ਗੰਭੀਰ ਹੋ ਸਕਦੇ ਹਨ
ਦਰਅਸਲ, ਈਰਾਨ ਦੇ ਰੈਵੋਲਿਊਸ਼ਨਰੀ ਗਾਰਡਸ ਨੇ ਚਿਤਾਵਨੀ ਦਿੱਤੀ ਹੈ ਕਿ ਮਿਡਲ ਈਸਟ ਵਿੱਚ ਹਾਲਾਤ ਤੇਜ਼ੀ ਨਾਲ ਹੋਰ ਗੰਭੀਰ ਹੋ ਸਕਦੇ ਹਨ। ਈਰਾਨੀ ਫੌਜ ਦੇ ਸੈਂਟਰਲ ਹੈੱਡਕੁਆਰਟਰ (ਖਾਤਮ ਅਲ-ਅਨਬੀਆ) ਦੇ ਬੁਲਾਰੇ ਇਬਰਾਹਿਮ ਜ਼ੋਲਫਾਘਾਰੀ ਨੇ ਕਿਹਾ, "ਜੇਕਰ ਤਣਾਅ ਵਧਦਾ ਰਿਹਾ, ਤਾਂ ਪੂਰਾ ਖੇਤਰ ਅਮਰੀਕਾ ਅਤੇ ਇਜ਼ਰਾਈਲ ਲਈ ਨਰਕ ਬਣ ਜਾਵੇਗਾ ਅਤੇ ਈਰਾਨ ਨੂੰ ਹਰਾਉਣ ਦਾ ਭਰਮ ਉਨ੍ਹਾਂ ਨੂੰ ਦਲਦਲ ਵਿੱਚ ਫਸਾ ਦੇਵੇਗਾ।"
ਦੱਸ ਦੇਈਏ ਕਿ ਇਬਰਾਹਿਮ ਜ਼ੋਲਫਾਘਾਰੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਟਰੰਪ ਈਰਾਨ 'ਤੇ ਸਮਝੌਤਾ ਕਰਨ ਲਈ ਦਬਾਅ ਵਧਾ ਰਹੇ ਹਨ ਕਿ ਉਹ ਰਣਨੀਤਕ ਤੌਰ 'ਤੇ ਹੋਰਮੁਜ਼ ਸਟ੍ਰੇਟ ਨੂੰ ਖੋਲ੍ਹ ਦੇਵੇ, ਨਹੀਂ ਤਾਂ ਉਸ ਦੇ ਐਨਰਜੀ ਇਨਫਰਾਸਟ੍ਰਕਚਰ (ਊਰਜਾ ਢਾਂਚੇ) 'ਤੇ ਭਿਆਨਕ ਹਮਲੇ ਤੇਜ਼ ਕੀਤੇ ਜਾਣਗੇ।
ਯਾਦ ਰੱਖਣਾ 10 ਦਿਨਾਂ ਦਾ ਦਿੱਤਾ ਸੀ ਸਮਾਂ
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੁੱਥ ਸੋਸ਼ਲ' 'ਤੇ ਇੱਕ ਪੋਸਟ ਵਿੱਚ ਕਿਹਾ, "ਈਰਾਨ ਕੋਲ ਸਮਝੌਤਾ ਕਰਨ ਜਾਂ ਹੋਰਮੁਜ਼ ਖੋਲ੍ਹਣ ਲਈ ਹੁਣ ਬਹੁਤ ਘੱਟ ਸਮਾਂ ਬਚਿਆ ਹੈ। ਯਾਦ ਰੱਖਣਾ, ਮੈਂ ਈਰਾਨ ਨੂੰ 10 ਦਿਨਾਂ ਦਾ ਸਮਾਂ ਦਿੱਤਾ ਸੀ, ਜਾਂ ਤਾਂ ਸਮਝੌਤਾ ਕਰੇ ਜਾਂ ਹੋਰਮੁਜ਼ ਨੂੰ ਖੋਲ੍ਹੇ। ਹੁਣ ਸਮਾਂ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ, ਅਤੇ 48 ਘੰਟਿਆਂ ਬਾਅਦ ਉਨ੍ਹਾਂ 'ਤੇ ਕਹਿਰ ਟੁੱਟੇਗਾ।"
ਵਾਰ-ਵਾਰ ਬਿਆਨ ਬਦਲ ਰਹੇ ਹਨ ਟਰੰਪ
ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਈਰਾਨ 'ਤੇ ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਹਮਲਿਆਂ ਨਾਲ ਸ਼ੁਰੂ ਹੋਈ ਇਸ ਜੰਗ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਆਪਣੇ ਬਿਆਨ ਵਾਰ-ਵਾਰ ਬਦਲ ਰਹੇ ਹਨ। ਇੱਕ ਪਾਸੇ ਉਹ ਈਰਾਨ ਨਾਲ ਕੂਟਨੀਤਕ ਹੱਲ ਦੀ ਗੱਲ ਕਰ ਰਹੇ ਹਨ, ਤਾਂ ਦੂਜੇ ਪਾਸੇ ਹਮਲੇ ਦੀ ਧਮਕੀ ਵੀ ਦੇ ਰਹੇ ਹਨ।
ਮਿਡਲ ਈਸਟ ਵਿੱਚ ਜਾਰੀ ਤਣਾਅ ਕਾਰਨ ਦੁਨੀਆ ਦੇ ਤੇਲ ਅਤੇ ਗੈਸ ਦਾ ਕਰੀਬ 20 ਫੀਸਦੀ ਹਿੱਸਾ ਪ੍ਰਭਾਵਿਤ ਹੋ ਰਿਹਾ ਹੈ। ਊਰਜਾ ਸਪਲਾਈ ਵਿੱਚ ਵਿਘਨ ਪੈਣ ਕਾਰਨ ਵਿਸ਼ਵ ਪੱਧਰ 'ਤੇ ਬਾਲਣ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ।