- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਲੀ ਜੀਐੱਮ 20 ਸਾਲ ਦੀ ਹੈ ਅਤੇ ਉਸ ਨੇ ਕਿਹਾ ਕਿ ਇੰਟਰਨੈਟ ਮੀਡੀਆ ਪਲੇਟਫਾਰਮ ਦੇ ਆਕਰਸ਼ਕ ਡਿਜ਼ਾਈਨ ਕਾਰਨ ਉਹ ਛੋਟੀ ਉਮਰ ਵਿਚ ਹੀ ਇਸ ਦੀ ਲਤ ਵਿਚ ਫਸ ਗਈ ਸੀ। ਇਸ ਤੋਂ ਬਾਅਦ ਉਸ ਨੂੰ ਡਿਪ੍ਰੈਸ਼ਨ ਨੇ ਘੇਰ ਲਿਆ ਅਤੇ ਆਤਮਹੱਤਿਆ ਦੇ ਵਿਚਾਰ ਆਉਣ ਲੱਗੇ।

ਲਾਸ ਏਂਜਲਸ (ਰਾਇਟਰ) : ਅਮਰੀਕੀ ਅਦਾਲਤ ਨੇ ਇਕ ਇਤਿਹਾਸਕ ਫ਼ੈਸਲੇ ਵਿਚ ਇੰਟਰਨੈਟ ਮੀਡੀਆ ਦੀ ਲਤ ਨਾਲ ਜੁੜੇ ਮੁਕੱਦਮੇ ਵਿਚ ਮੇਟਾ ਅਤੇ ਗੂਗਲ ਨੂੰ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਮੇਟਾ ਅਤੇ ਗੂਗਲ ਨੂੰ ਪਟੀਸ਼ਨਰ ਕੈਲੀ ਜੀਐੱਮ ਨੂੰ 60 ਲੱਖ ਅਮਰੀਕੀ ਡਾਲਰ ਦਾ ਹਰਜਾਨਾ ਦੇਣ ਦਾ ਹੁਕਮ ਦਿੱਤਾ ਹੈ। ਇਸ ਵਿਚ ਮੇਟਾ ਨੂੰ 42 ਲੱਖ ਅਮਰੀਕੀ ਡਾਲਰ ਅਤੇ ਗੂਗਲ ਨੂੰ 18 ਲੱਖ ਅਮਰੀਕੀ ਡਾਲਰ ਦਾ ਹਰਜਾਨਾ ਦੇਣਾ ਹੋਵੇਗਾ। ਕੈਲੀ ਜੀਐੱਮ 20 ਸਾਲ ਦੀ ਹੈ ਅਤੇ ਉਸ ਨੇ ਕਿਹਾ ਕਿ ਇੰਟਰਨੈਟ ਮੀਡੀਆ ਪਲੇਟਫਾਰਮ ਦੇ ਆਕਰਸ਼ਕ ਡਿਜ਼ਾਈਨ ਕਾਰਨ ਉਹ ਛੋਟੀ ਉਮਰ ਵਿਚ ਹੀ ਇਸ ਦੀ ਲਤ ਵਿਚ ਫਸ ਗਈ ਸੀ। ਇਸ ਤੋਂ ਬਾਅਦ ਉਸ ਨੂੰ ਡਿਪ੍ਰੈਸ਼ਨ ਨੇ ਘੇਰ ਲਿਆ ਅਤੇ ਆਤਮਹੱਤਿਆ ਦੇ ਵਿਚਾਰ ਆਉਣ ਲੱਗੇ। ਅਦਾਲਤ ਨੇ ਪਾਇਆ ਕਿ ਮੇਟਾ ਅਤੇ ਗੂਗਲ ਦੋਹਾਂ ਨੇ ਆਪਣੇ ਪਲੇਟਫਾਰਮ ਨੂੰ ਡਿਜ਼ਾਈਨ ਕਰਨ ਵਿਚ ਲਾਪਰਵਾਹੀ ਕੀਤੀ ਅਤੇ ਖ਼ਪਤਕਾਰਾਂ ਨੂੰ ਖ਼ਤਰੇ ਬਾਰੇ ਚਿਤਾਵਨੀ ਦੇਣ ਵਿਚ ਨਾਕਾਮ ਰਹੇ।
ਇੰਟਰਨੈੱਟ ਮੀਡੀਆ ਦੀ ਲਤ ਨਾਲ ਜੁੜੇ ਇਸ ਇਤਿਹਾਸਕ ਮੁਕੱਦਮੇ ਦੀ ਸੁਣਵਾਈ 'ਤੇ ਦੁਨੀਆ ਭਰ ਦੀ ਨਜ਼ਰ ਸੀ। ਮੇਟਾ ਅਤੇ ਗੂਗਲ ਨੇ ਫ਼ੈਸਲੇ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਉੱਚ ਅਦਾਲਤ ਵਿਚ ਅਪੀਲ ਕਰਨ ਦੀ ਗੱਲ ਕੀਤੀ ਹੈ। ਫ਼ੈਸਲੇ ਤੋਂ ਬਾਅਦ ਮੇਟਾ ਦੇ ਸ਼ੇਅਰਾਂ ਵਿਚ ਇਕ ਫ਼ੀਸਦੀ ਅਤੇ ਗੂਗਲ ਦੀ ਮੂਲ ਕੰਪਨੀ ਅਲਫਾਬੈੱਟ ਦੇ ਸ਼ੇਅਰਾਂ ਵਿਚ 0.2 ਫ਼ੀਸਦੀ ਦਾ ਹਲਦਾ ਵਾਧਾ ਦਰਜ ਕੀਤਾ ਗਿਆ।
ਏਪੀ ਮੁਤਾਬਕ, ਇਹ ਇਸ ਹਫ਼ਤੇ ਮੇਟਾ ਖ਼ਿਲਾਫ਼ ਦੂਜਾ ਫ਼ੈਸਲਾ ਹੈ। ਇਸ ਤੋਂ ਪਹਿਲਾਂ ਨਿਊ ਮੈਕਸੀਕੋ ਵਿਚ ਇਕ ਜਿਊਰੀ ਨੇ ਫ਼ੈਸਲਾ ਸੁਣਾਇਆ ਸੀ ਕਿ ਕੰਪਨੀ ਰਾਜ ਦੇ ਕਾਨੂੰਨ ਦੀ ਉਲੰਘਣਾ ਕਰਦਿਆਂ ਬੱਚਿਆਂ ਦੀ ਮਾਨਸਿਕ ਸਿਹਤ ਅਤੇ ਸੁਰੱਖਿਆ ਨੂੰ ਨੁਕਸਾਨ ਪਹੁੰਚਾ ਰਹੀ ਹੈ। ਜਿਊਰੀ ਨੇ ਕਿਹਾ ਕਿ ਮੇਟਾ ਅਤੇ ਯੂਟਿਊਬ ਨੂੰ ਪਤਾ ਸੀ ਕਿ ਉਨ੍ਹਾਂ ਦੇ ਪਲੇਟਫਾਰਮ ਦਾ ਡਿਜ਼ਾਈਨ ਇਸ ਤਰ੍ਹਾਂ ਦਾ ਹੈ ਕਿ ਇਹ ਨਾਬਾਲਗਾਂ ਲਈ ਖ਼ਤਰਨਾਕ ਹੋ ਸਕਦਾ ਹੈ। ਇਸ ਮਾਮਲੇ ਵਿਚ ਟਿਕਟਾਕ ਅਤੇ ਸਨੈਪਚੈਟ ਨੇ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਮਝੌਤਾ ਕਰ ਲਿਆ ਸੀ।
ਕੀ ਹੈ ਮਾਮਲਾ
ਇਹ ਮਾਮਲਾ ਇਕ 20 ਸਾਲ ਦੀ ਕੁੜੀ ਨਾਲ ਜੁੜਿਆ ਹੈ, ਜਿਸ ਨੇ ਕਿਹਾ ਕਿ ਗੂਗਲ ਦੇ ਯੂਟਿਊਬ ਅਤੇ ਮੇਟਾ ਦੇ ਇੰਸਟਾਗ੍ਰਾਮ ਦੇ ਆਕਰਸ਼ਕ ਡਿਜ਼ਾਈਨ ਕਾਰਨ ਉਹ ਛੋਟੀ ਉਮਰ ਵਿਚ ਹੀ ਇਨ੍ਹਾਂ ਦੀ ਆਦੀ ਹੋ ਗਈ ਸੀ। ਕੁੜ ਨੇ ਕਾਨੂੰਨੀ ਕਾਰਵਾਈ ਵਿਚ ਪਹਿਲਾਂ ਕਿਹਾ ਸੀ ਕਿ ਇੰਸਟਾਗ੍ਰਾਮ ਦੇ ਇਸਤੇਮਾਲ ਨੇ ਉਸ ਦੀਆਂ ਮਾਨਸਿਕ ਸਿਹਤ ਸਮੱਸਿਆਵਾਂ ਨੂੰ ਹੋਰ ਵਧਾ ਦਿੱਤਾ। ਯੂਟਿਊਬ ਦੇ ਇਸਤੇਮਾਲ ਨੇ ਉਸ ਦੇ ਡਿਪ੍ਰੈਸ਼ਨ ਨੂੰ ਵਧਾਇਆ। ਉਹ ਛੇ ਸਾਲ ਦੀ ਉਮਰ ਤੋਂ ਹੀ ਦਿਨ ਭਰ ਇੰਟਰਨੈਟ ਮੀਡੀਆ ਦਾ ਇਸਤੇਮਾਲ ਕਰਦੀ ਸੀ।
ਫ਼ੈਸਲੇ ਦੀਆਂ ਖਾਸ ਗੱਲਾਂ
- ਜਿਊਰ ਨੇ ਪਾਇਆ ਕਿ ਮੇਟਾ ਇੰਸਟਾਗ੍ਰਾਮ ਨੂੰ ਡਿਜ਼ਾਈਨ ਕਰਨ ਜਾਂ ਚਲਾਉਣ ਵਿਚ ਲਾਪਰਵਾਹੀ ਕਰ ਰਿਹਾ ਸੀ।
- ਜਿਊਰ ਨੇ ਪਾਇਆ ਕਿ ਮੇਟਾ ਅਤੇ ਗੂਗਲ ਦੀ ਲਾਪਰਵਾਹੀ ਕਾਰਨ ਪਟੀਸ਼ਨਰ ਨੂੰ ਨੁਕਸਾਨ ਪਹੁੰਚਿਆ।
- ਕੋਰਟ ਦਾ ਕਹਿਣਾ ਸੀ ਕਿ ਇੰਸਟਾਗ੍ਰਾਮ ਅਤੇ ਗੂਗਲ ਨੇ ਖ਼ਤਰੇ ਬਾਰੇ ਖ਼ਪਤਕਾਰਾਂ ਨੂੰ ਯੋਗ ਚਿਤਾਵਨੀ ਨਹੀਂ ਦਿੱਤੀ।
ਇਹ ਮੁਕੱਦਮਾ ਮਹੱਤਵਪੂਰਨ ਕਿਉਂ ਹੈ?
ਇਹ ਮੁਕੱਦਮਾ ਪਹਿਲੀ ਵਾਰ ਇਹ ਜਾਂਚਣ ਲਈ ਕੀਤਾ ਗਿਆ ਸੀ ਕਿ ਕੀ ਵੱਡੀਆਂ ਤਕਨੀਕੀ ਕੰਪਨੀਆਂ ਨੂੰ ਉਨ੍ਹਾਂ ਐਪਾਂ ਦੇ ਡਿਜ਼ਾਈਨ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ, ਜਿਨ੍ਹਾਂ 'ਤੇ ਨੌਜਵਾਨਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ? ਮੇਟਾ, ਸਨੈਪਚੈਟ ਅਤੇ ਇਸ ਦੀ ਮੂਲ ਕੰਪਨੀ ਸਨੈਪ ਇੰਕ, ਗੂਗਲ ਦੇ ਯੂਟਿਊਬ, ਟਿਕਟਾਕ ਅਤੇ ਇਸ ਦੀ ਮੂਲ ਕੰਪਨੀ ਬਾਈਟਡਾਂਸ 'ਤੇ ਸੰਘੀ ਅਤੇ ਰਾਜ ਅਦਾਲਤਾਂ ਵਿਚ ਹਜ਼ਾਰਾਂ ਮੁਕੱਦਮੇ ਚੱਲ ਰਹੇ ਹਨ। ਇਨ੍ਹਾਂ ਕੰਪਨੀਆਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਜਾਣਬੁੱਝ ਕੇ ਆਪਣੇ ਪਲੇਟਫਾਰਮ ਨੂੰ ਐਸੀਆਂ ਵਿਸ਼ੇਸ਼ਤਾਵਾਂ ਨਾਲ ਡਿਜ਼ਾਈਨ ਕੀਤਾ ਹੈ ਜੋ ਬੱਚਿਆਂ ਨੂੰ ਆਦਤ ਪਾਉਂਦੀਆਂ ਹਨ, ਜਿਸ ਨਾਲ ਮਾਨਸਿਕ ਸਿਹਤ ਸੰਕਟ ਪੈਦਾ ਹੁੰਦਾ ਹੈ।
ਇਸ ਫ਼ੈਸਲੇ ਦਾ ਹੋਰ ਮੁਕੱਦਮਿਆਂ 'ਤੇ ਕੀ ਅਸਰ ਪਵੇਗਾ?
ਲਾਸ ਏਂਜਲਿਸ ਦੀ ਅਦਾਲਤ ਵਿਚ ਚੱਲ ਰਿਹਾ ਇਹ ਮੁਕੱਦਮਾ ਕੈਲੀਫੋਰਨੀਆ ਦੀਆਂ ਅਦਾਲਤਾਂ ਵਿਚ ਦਾਖ਼ਲ ਹਜ਼ਾਰਾਂ ਮੁਕੱਦਮਿਆਂ ਲਈ ਮਾਰਗਦਰਸ਼ਕ ਦੇ ਤੌਰ 'ਤੇ ਕੰਮ ਕਰੇਗਾ। ਮਾਰਗਦਰਸ਼ਕ ਮਾਮਲਿਆਂ ਵਿਚ ਆਏ ਫ਼ੈਸਲਿਆਂ ਦੀ ਵਰਤੋਂ ਅਕਸਰ ਜੱਜਾਂ ਅਤੇ ਵਕੀਲਾਂ ਵੱਲੋਂ ਬਾਕੀ ਦਾਵਿਆਂ ਦੇ ਸੰਭਾਵਿਤ ਮੁੱਲ ਦਾ ਅੰਦਾਜ਼ਾ ਲਾਉਣ ਅਤੇ ਨਿਪਟਾਰਾ ਚਰਚਾਵਾਂ ਦਾ ਮਾਰਗਦਰਸ਼ਨ ਕਰਨ ਲਈ ਕੀਤੀ ਜਾਂਦੀ ਹੈ।