'ਵੈਨੇਜ਼ੁਏਲਾ ਦੀ ਅੰਤਰਿਮ ਸਰਕਾਰ ਅਮਰੀਕਾ ਨੂੰ 50 ਮਿਲੀਅਨ ਬੈਰਲ ਤੇਲ ਸੌਂਪੇਗੀ', ਟਰੰਪ ਦਾ ਵੱਡਾ ਐਲਾਨ
ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ' (Truth) 'ਤੇ ਪੋਸਟ ਸਾਂਝੀ ਕਰਦਿਆਂ ਕਿਹਾ, "ਮੈਂ ਊਰਜਾ ਮੰਤਰੀ ਕ੍ਰਿਸ ਰਾਈਟ ਨੂੰ ਇਸ ਯੋਜਨਾ 'ਤੇ ਕੰਮ ਕਰਨ ਲਈ ਕਿਹਾ ਹੈ। ਸਟੋਰੇਜ ਸ਼ਿਪ ਦੀ ਮਦਦ ਨਾਲ ਤੇਲ ਨੂੰ ਅਮਰੀਕਾ ਲਿਆਂਦਾ ਜਾਵੇਗਾ ਅਤੇ ਭੰਡਾਰਾਂ ਵਿੱਚ ਜਮ੍ਹਾਂ ਕੀਤਾ ਜਾਵੇਗਾ।"
Publish Date: Wed, 07 Jan 2026 08:02 AM (IST)
Updated Date: Wed, 07 Jan 2026 08:05 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਅਮਰੀਕਾ ਵੱਲੋਂ ਵੈਨੇਜ਼ੁਏਲਾ 'ਤੇ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਹੋਰ ਵੱਡਾ ਐਲਾਨ ਕੀਤਾ ਹੈ। ਟਰੰਪ ਦਾ ਕਹਿਣਾ ਹੈ ਕਿ ਵੈਨਜ਼ੁਏਲਾ, ਅਮਰੀਕਾ ਨੂੰ 30-50 ਮਿਲੀਅਨ ਬੈਰਲ ਤੇਲ ਵੇਚਣ ਲਈ ਸਹਿਮਤ ਹੋ ਗਿਆ ਹੈ। ਅਮਰੀਕਾ ਇਹ ਤੇਲ ਬਾਜ਼ਾਰ ਦੀਆਂ ਕੀਮਤਾਂ ਦੇ ਹਿਸਾਬ ਨਾਲ ਖਰੀਦੇਗਾ।