- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1823 'ਚ ਸੰਸਦ 'ਚ ਭਾਸ਼ਣ ਦੌਰਾਨ ਮੋਨਰੋ ਨੇ ਕਿਹਾ ਸੀ ਕਿ ਪੱਛਮੀ ਹਿੱਸੇ ਦੇ ਜਿਹੜੇ ਵੀ ਦੇਸ਼ ਆਜ਼ਾਦ ਹੋ ਚੁੱਕੇ ਹਨ, ਯੂਰਪ ਉਨ੍ਹਾਂ ਦੇ ਮਾਮਲਿਆਂ 'ਚ ਦਖਲ ਨਹੀਂ ਦੇਵੇਗਾ। ਇਸ ਦੇ ਬਦਲੇ ਅਮਰੀਕਾ ਨੇ ਯੂਰਪੀਅਨ ਜੰਗਾਂ ਤੇ ਉਨ੍ਹਾਂ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਨਾ ਦੇਣ ਦਾ ਭਰੋਸਾ ਦਿੱਤਾ ਸੀ।

ਡਿਜੀਟਲ ਡੈਸਕ, ਨਵੀਂ ਦਿੱਲੀ : ਵੈਨੇਜ਼ੁਏਲਾ 'ਤੇ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਆਪਣੇ ਇਕ ਬਿਆਨ 'ਚ 'ਮੋਨਰੋ ਸਿਧਾਂਤ' (Monroe Doctrine) ਦਾ ਜ਼ਿਕਰ ਕੀਤਾ। 200 ਸਾਲ ਪੁਰਾਣਾ ਇਹ ਸਿਧਾਂਤ ਕਦੇ ਅਮਰੀਕਾ ਦੀ ਵਿਦੇਸ਼ ਨੀਤੀ ਦਾ ਅਹਿਮ ਹਿੱਸਾ ਹੁੰਦਾ ਸੀ। ਪਿਛਲੀਆਂ ਦੋ ਸਦੀਆਂ ਵਿੱਚ ਅਮਰੀਕਾ ਨੇ ਕਈ ਵਾਰ ਇਸੇ ਸਿਧਾਂਤ ਦੀ ਵਰਤੋਂ ਕਰਦਿਆਂ ਦੂਜੇ ਦੇਸ਼ਾਂ 'ਤੇ ਸ਼ਿਕੰਜਾ ਕੱਸਿਆ ਹੈ।
'ਅਮਰੀਕਾ ਫਰਸਟ' ਦੀ ਨੀਤੀ ਨੂੰ ਸਹੀ ਠਹਿਰਾਉਂਦੇ ਹੋਏ ਟਰੰਪ ਨੇ ਕਿਹਾ, "ਮੋਨਰੋ ਸਿਧਾਂਤ ਵੀ ਇਹੀ ਕਹਿੰਦਾ ਸੀ। ਰਾਸ਼ਟਰੀ ਸੁਰੱਖਿਆ ਰਣਨੀਤੀ ਅਨੁਸਾਰ, ਪੱਛਮੀ ਦੇਸ਼ਾਂ ਵਿੱਚ ਅਮਰੀਕਾ ਦਾ ਹੀ ਦਬਦਬਾ ਹੋਣਾ ਚਾਹੀਦਾ ਹੈ। ਕਈ ਦਹਾਕਿਆਂ ਤੋਂ ਪੁਰਾਣੀਆਂ ਸਰਕਾਰਾਂ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਨਾਲ ਸਾਡੀ ਸੁਰੱਖਿਆ ਖ਼ਤਰੇ ਵਿੱਚ ਪੈ ਗਈ। ਪਰ, ਹੁਣ ਅਸੀਂ ਫਿਰ ਤੋਂ ਅਮਰੀਕਾ ਨੂੰ ਤਾਕਤਵਰ ਬਣਾਉਣ ਵੱਲ ਕਦਮ ਵਧਾ ਰਹੇ ਹਾਂ।"
ਅਮਰੀਕਾ ਦੇ 5ਵੇਂ ਰਾਸ਼ਟਰਪਤੀ ਜੇਮਸ ਮੋਨਰੋ ਦੇ ਕਾਰਜਕਾਲ ਦੌਰਾਨ ਵਿਦੇਸ਼ ਨੀਤੀ ਦਾ ਇਹ ਨਵਾਂ ਸਿਧਾਂਤ ਸਾਹਮਣੇ ਆਇਆ ਸੀ। 1817-1825 ਤਕ ਦੇ ਆਪਣੇ ਕਾਰਜਕਾਲ 'ਚ ਜੇਮਸ ਮੋਨਰੋ ਨੇ ਪੱਛਮੀ ਦੇਸ਼ਾਂ 'ਤੇ ਯੂਰਪ ਦੇ ਪ੍ਰਭਾਵ ਦੇ ਖਿਲਾਫ 'ਮੋਨਰੋ ਡਾਕਟ੍ਰੀਨ' ਪੇਸ਼ ਕੀਤਾ ਸੀ। ਇਸਦਾ ਉਦੇਸ਼ ਨਾ ਸਿਰਫ਼ ਯੂਰਪੀਅਨ ਦਖਲਅੰਦਾਜ਼ੀ ਨੂੰ ਘਟਾਉਣਾ ਸੀ, ਸਗੋਂ ਦੁਨੀਆ 'ਚ ਅਮਰੀਕਾ ਦਾ ਦਬਦਬਾ ਸਥਾਪਤ ਕਰਨਾ ਵੀ ਸੀ।
1823 'ਚ ਸੰਸਦ 'ਚ ਭਾਸ਼ਣ ਦੌਰਾਨ ਮੋਨਰੋ ਨੇ ਕਿਹਾ ਸੀ ਕਿ ਪੱਛਮੀ ਹਿੱਸੇ ਦੇ ਜਿਹੜੇ ਵੀ ਦੇਸ਼ ਆਜ਼ਾਦ ਹੋ ਚੁੱਕੇ ਹਨ, ਯੂਰਪ ਉਨ੍ਹਾਂ ਦੇ ਮਾਮਲਿਆਂ 'ਚ ਦਖਲ ਨਹੀਂ ਦੇਵੇਗਾ। ਇਸ ਦੇ ਬਦਲੇ ਅਮਰੀਕਾ ਨੇ ਯੂਰਪੀਅਨ ਜੰਗਾਂ ਤੇ ਉਨ੍ਹਾਂ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਨਾ ਦੇਣ ਦਾ ਭਰੋਸਾ ਦਿੱਤਾ ਸੀ।
ਇਹ ਉਹ ਸਮਾਂ ਸੀ ਜਦੋਂ ਲਾਤੀਨੀ ਅਮਰੀਕੀ ਦੇਸ਼ਾਂ ਨੂੰ ਆਜ਼ਾਦੀ ਮਿਲੀ ਸੀ। ਮੋਨਰੋ ਚਾਹੁੰਦੇ ਸਨ ਕਿ ਯੂਰਪ ਦੁਬਾਰਾ ਕਿਸੇ ਵੀ ਦੇਸ਼ 'ਤੇ ਆਪਣਾ ਕੰਟਰੋਲ ਹਾਸਲ ਨਾ ਕਰ ਸਕੇ ਅਤੇ ਇਸ ਪੂਰੇ ਮਹਾਂਦੀਪ 'ਤੇ ਸਿਰਫ ਅਮਰੀਕਾ ਦਾ ਦਬਦਬਾ ਰਹੇ।
'ਦ ਮੋਨਰੋ ਡਾਕਟ੍ਰੀਨ: ਐਂਪਾਇਰ ਐਂਡ ਨੇਸ਼ਨ ਇਨ ਨਾਈਨਟੀਨਥ-ਸੈਂਚੁਰੀ ਅਮਰੀਕਾ' ਦੇ ਲੇਖਕ ਸੇਕਸਟਨ ਕਹਿੰਦੇ ਹਨ, "ਵੈਨੇਜ਼ੁਏਲਾ ਹਮੇਸ਼ਾ ਮੋਨਰੋ ਸਿਧਾਂਤ ਦੇ ਕੇਂਦਰ 'ਚ ਰਿਹਾ ਹੈ। 19ਵੀਂ ਸਦੀ ਤੋਂ ਹੀ ਵੈਨੇਜ਼ੁਏਲਾ ਦੇ ਸਬੰਧ ਕਈ ਦੇਸ਼ਾਂ ਨਾਲ ਖ਼ਰਾਬ ਰਹੇ ਹਨ। ਵੈਨੇਜ਼ੁਏਲਾ ਨੇ ਅਕਸਰ ਅਮਰੀਕਾ ਦੇ ਵਿਰੋਧੀ ਦੇਸ਼ਾਂ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਯੂਰਪੀਅਨ ਦੇਸ਼ਾਂ ਨੇ ਵੀ ਵੈਨੇਜ਼ੁਏਲਾ 'ਚ ਦਿਲਚਸਪੀ ਲਈ ਸੀ, ਪਰ ਮੋਨਰੋ ਸਿਧਾਂਤ ਲਾਗੂ ਹੋਣ ਤੋਂ ਬਾਅਦ ਲਗਪਗ ਦੋ ਸਦੀਆਂ ਤੋਂ ਇੱਥੇ ਅਮਰੀਕਾ ਦਾ ਹੀ ਬੋਲਬਾਲਾ ਹੈ।"
1904 ਵਿੱਚ ਰਾਸ਼ਟਰਪਤੀ ਥੀਓਡੋਰ ਰੂਜ਼ਵੈਲਟ ਨੇ ਵੀ ਲਾਤੀਨੀ ਅਮਰੀਕਾ ਵਿੱਚ ਸਥਿਰਤਾ ਲਿਆਉਣ ਲਈ ਅਮਰੀਕੀ ਸਰਕਾਰ ਦੀ ਦਖਲਅੰਦਾਜ਼ੀ ਦੀ ਗੱਲ ਕਹੀ ਸੀ। ਖਾਨਾਜੰਗੀ (Cold War) ਦੇ ਸਮੇਂ ਵੀ ਮੋਨਰੋ ਸਿਧਾਂਤ ਕਾਰਨ 1962 ਦਾ ਕਿਊਬਾ ਸੰਕਟ ਟਲ ਗਿਆ ਸੀ। ਅਮਰੀਕਾ ਦੇ ਕਹਿਣ 'ਤੇ ਸੋਵੀਅਤ ਸੰਘ (ਰੂਸ) ਨੇ ਕਿਊਬਾ ਤੋਂ ਪ੍ਰਮਾਣੂ ਮਿਜ਼ਾਈਲਾਂ ਹਟਾ ਲਈਆਂ ਸਨ।
ਮੋਨਰੋ ਸਿਧਾਂਤ ਤਹਿਤ ਟਰੰਪ ਨੇ ਵੀ ਨਸ਼ਾ ਤਸਕਰੀ ਦਾ ਦੋਸ਼ ਲਗਾਉਂਦੇ ਹੋਏ ਕੈਰੇਬੀਅਨ ਸਾਗਰ ਅਤੇ ਪੂਰਬੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਫੌਜ ਤਾਇਨਾਤ ਕੀਤੀ ਹੈ। ਵੈਨੇਜ਼ੁਏਲਾ ਖਿਲਾਫ ਫੌਜੀ ਕਾਰਵਾਈ, ਮਾਦੁਰੋ ਦੀ ਗ੍ਰਿਫਤਾਰੀ ਸਮੇਤ ਹੋਰ ਦੇਸ਼ਾਂ ਨੂੰ ਅਲਟੀਮੇਟਮ ਦੇਣ ਵਰਗੇ ਕਦਮ ਵੀ ਮੋਨਰੋ ਸਿਧਾਂਤ ਦਾ ਹੀ ਹਿੱਸਾ ਹਨ।