ਵਾਸ਼ਿੰਗਟਨ, ਜੇਐੇੱਨਐੱਨ: ਕੋਰੋਨਾ ਵਾਇਰਸ ਨੂੰ ਦੁਨੀਆ ਭਰ 'ਚ ਫੈਲਾਉਣ ਪਿੱਛੇ ਆਖ਼ਰ ਕਿਸ ਦੇਸ਼ ਦਾ ਹੱਥ ਹੈ? ਇਸ ਸਵਾਲ ਦਾ ਜਵਾਬ ਹਾਲੇ ਤਕ ਨਹੀਂ ਮਿਲ ਸਕਿਆ ਹੈ, ਪਰ ਅਮਰੀਕਾ ਤੇ ਚੀਨ ਵਿਚਾਲੇ ਇਸ ਮੁੱਦੇ 'ਤੇ ਦੂਸ਼ਣਬਾਜ਼ੀ ਦਾ ਦੌਰ ਜਾਰੀ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੇ ਮੁੱਦੇ 'ਤੇ ਚੀਨ ਦਾ ਕੁਝ ਜ਼ਿਆਦਾ ਹੀ ਪੱਖ ਲੈ ਰਹੀ ਹੈ, ਜੋ ਜਾਇਜ਼ ਨਹੀਂ ਹੈ। ਦੱਸ ਦੇਈਏ ਕਿ ਅਮਰੀਕਾ 'ਚ 1000 ਤੋਂ ਜ਼ਿਆਦਾ ਲੋਕਾਂ ਦੀ ਜਾਨ ਕੋਰੋਨਾ ਵਾਇਰਸ ਨਾਲ ਹੋ ਚੁੱਕੀ ਹੈ ਤੇ 50 ਹਜ਼ਾਰ ਤੋਂ ਜ਼ਿਆਦਾ ਲੋਕ ਸੰਕ੍ਰਮਿਤ ਹਨ।

ਅਮਰੀਕੀ ਰਾਸ਼ਟਰਪਤੀ ਤੋਂ ਜਦੋਂ ਇਕ ਪ੍ਰੈੱਸ ਕਾਨਫਰੰਸ ਦੌਰਾਨ ਡਬਲਿਊਐੱਚਓ ਵੱਲੋਂ ਕੋਰੋਨਾ ਵਾਇਰਸ ਦੇ ਮੁੱਦੇ 'ਤੇ ਚੀਨ ਦੀ ਪ੍ਰਸ਼ੰਸਾ ਸਬੰਧੀ ਸਵਾਲ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਦੇਖੋ, ਵਿਸ਼ਵ 'ਚ ਕਈ ਲੋਕ ਡਬਲਿਊਐੱਚਓ ਦੇ ਰਵੱਈਏ ਤੋਂ ਦੁਖੀ ਹਨ, ਤੇ ਇਹ ਮਹਿਸੂਸ ਕਰਦੇ ਹਨ ਕਿ ਇਹ ਬਹੁਤ ਗ਼ਲਤ ਹੋਇਆ। ਡਬਲਿਊਐੱਚਓ ਚੀਨ ਦਾ ਇਕ ਮੁੱਦੇ 'ਤੇ ਬਹੁਤ ਪੱਖ ਲੈ ਰਿਹਾ ਹੈ। ਦੱਸ ਦੇਈਏ ਕਿ ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਡਬਲਿਊਐੱਚਓ ਦੇ ਡਾਇਰੈਕਟਰ ਟੈਡਰੋਸ ਐਡਨੋਮ ਚੀਨ ਸਬੰਧੀ ਦੁਨੀਆ 'ਚ ਕਈ ਲੋਕਾਂ ਦੇ ਨਿਸ਼ਾਨੇ 'ਤੇ ਚੱਲ ਰਹੇ ਹਨ। ਕੋਰੋਨਾ ਵਾਇਰਸ ਨਾਲ ਦੁਨੀਆ 'ਚ ਹੁਣ ਤਕ 21 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਮਹਾਮਾਰੀ ਨਾਲ 196 ਦੇਸ਼ ਪ੍ਰਭਾਵਿਤ ਹੋ ਚੁੱਕੇ ਹਨ ਤੇ 4 ਲੱਖ ਤੋਂ ਜ਼ਿਆਦਾ ਲੋਕ ਇਸ ਦੀ ਲਪੇਟ 'ਚ ਹਨ।

ਹਾਲਾਂਕਿ, ਕੋਰੋਨਾ ਵਾਇਰਸ ਨੂੰ ਦੁਨੀਆ ਦੇ ਹੋਰਾਂ ਦੇਸ਼ਾਂ 'ਚ ਫੈਲਾਉਣ ਦੇ ਦੋਸ਼ਾਂ 'ਤੇ ਸਫ਼ਾਈ ਦਿੰਦੇ ਹੋਏ ਚੀਨ ਦਾ ਕਹਿਣਾ ਹੈ ਕਿ ਨਾ ਤਾਂ ਕੋਰੋਨਾ ਵਾਇਰਸ ਦਾ ਨਿਰਮਾਣ ਚੀਨ ਨੇ ਕੀਤਾ ਹੈ ਤੇ ਨਾ ਹੀ ਜਾਣਬੁੱਝ ਕੇ ਇਸ ਨੂੰ ਫੈਲਾਇਆ ਹੈ। ਇਸ ਵਾਇਰਸ ਲਈ ਚੀਨੀ ਵਾਇਰਸ ਜਾਂ ਵੁਹਾਨ ਵਾਇਰਸ ਵਰਗੇ ਸ਼ਬਦਾਂ ਦਾ ਇਸਤੇਮਾਲ ਗ਼ਲਤ ਹੈ।

Posted By: Akash Deep