- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕਾ ਦੇ ਟਰੰਪ ਪ੍ਰਸ਼ਾਸਨ ਦਾ ਗ੍ਰੀਨ ਕਾਰਡ ’ਤੇ ਹਫ਼ਤੇ ਦੇ ਅੰਦਰ ਹੀ ਯੂ-ਟਰਨ ਸਾਹਮਣੇ ਆਇਆ ਹੈ। ਉਸ ਨੇ ਕਿਹਾ ਕਿ ਗ੍ਰੀਨ ਕਾਰਡ ਲਈ ਜ਼ਿਆਦਾਤਰ ਬਿਨੈਕਾਰਾਂ ਨੂੰ ਅਮਰੀਕਾ ਛੱਡਣ ਦੀ ਜ਼ਰੂਰਤ ਨਹੀਂ ਹੈ। ਪ੍ਰਸ਼ਾਸਨ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਜੋ ਵਿਦੇਸ਼ੀ ਅਸਥਾਈ ਤੌਰ ’ਤੇ ਅਮਰੀਕਾ ’ਚ ਹਨ, ਉਨ੍ਹਾਂ ਨੂੰ ਗ੍ਰੀਨ ਕਾਰਡ ਦੀ ਅਰਜ਼ੀ ਦੇਣ ਲਈ ਆਪਣੇ ਦੇਸ਼ ਵਾਪਸ ਮੁੜਨਾ ਪਵੇਗਾ।

ਵਾਸ਼ਿੰਗਟਨ (ਨਿਊਯਾਰਕ ਟਾਈਮਜ਼) : ਅਮਰੀਕਾ ਦੇ ਟਰੰਪ ਪ੍ਰਸ਼ਾਸਨ ਦਾ ਗ੍ਰੀਨ ਕਾਰਡ ’ਤੇ ਹਫ਼ਤੇ ਦੇ ਅੰਦਰ ਹੀ ਯੂ-ਟਰਨ ਸਾਹਮਣੇ ਆਇਆ ਹੈ। ਉਸ ਨੇ ਕਿਹਾ ਕਿ ਗ੍ਰੀਨ ਕਾਰਡ ਲਈ ਜ਼ਿਆਦਾਤਰ ਬਿਨੈਕਾਰਾਂ ਨੂੰ ਅਮਰੀਕਾ ਛੱਡਣ ਦੀ ਜ਼ਰੂਰਤ ਨਹੀਂ ਹੈ। ਪ੍ਰਸ਼ਾਸਨ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਜੋ ਵਿਦੇਸ਼ੀ ਅਸਥਾਈ ਤੌਰ ’ਤੇ ਅਮਰੀਕਾ ’ਚ ਹਨ, ਉਨ੍ਹਾਂ ਨੂੰ ਗ੍ਰੀਨ ਕਾਰਡ ਦੀ ਅਰਜ਼ੀ ਦੇਣ ਲਈ ਆਪਣੇ ਦੇਸ਼ ਵਾਪਸ ਮੁੜਨਾ ਪਵੇਗਾ। ਹੁਣ ਇਸ ਤਾਜ਼ਾ ਬਿਆਨ ਨਾਲ ਅਮਰੀਕਾ ’ਚ ਰਹਿ ਕੇ ਸਥਾਈ ਨਿਵਾਸੀ ਬਣਨ (ਗ੍ਰੀਨ ਕਾਰਡ ਹਾਸਲ ਕਰਨ) ਦਾ ਸੁਪਨਾ ਦੇਖ ਰਹੇ ਲੱਖਾਂ ਭਾਰਤੀਆਂ ਸਮੇਤ ਵਿਦੇਸ਼ੀ ਨਾਗਰਿਕਾਂ ਨੂੰ ਰਾਹਤ ਮਿਲੇਗੀ। ਗ੍ਰੀਨ ਕਾਰਡ ਇਕ ਸਥਾਈ ਨਿਵਾਸ ਕਾਰਡ ਹੈ, ਜਿਸ ਨਾਲ ਕਿਸੇ ਵਿਅਕਤੀ ਨੂੰ ਅਮਰੀਕਾ ’ਚ ਸਥਾਈ ਰੂਪ ਨਾਲ ਵਸਣ ਤੇ ਕੰਮ ਕਰਨ ਦੀ ਇਜਾਜ਼ਤ ਮਿਲ ਜਾਂਦੀ ਹੈ।
ਅਮਰੀਕੀ ਗ੍ਰਿਹ ਸੁਰੱਖਿਆ ਵਿਭਾਗ ਨੇ ਸ਼ੁੱਕਰਵਾਰ ਨੂੰ ਆਪਣੇ ਪਿਛਲੇ ਹਫ਼ਤੇ ਦੇ ਬਿਆਨ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ, ਜਿਸ ’ਚ ਉਸ ਨੇ ਇਹ ਐਲਾਨ ਕੀਤਾ ਸੀ ਕਿ ਅਮਰੀਕਾ ’ਚ ਸਥਾਈ ਨਿਵਾਸ ਚਾਹੁਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਆਪਣੇ ਗ੍ਰਿਹ ਦੇਸ਼ਾਂ ਨੂੰ ਮੁੜ ਕੇ ਗ੍ਰੀਨ ਕਾਰਡ ਦੀ ਉਡੀਕ ਕਰਨੀ ਪਵੇਗੀ। ਵਿਭਾਗ ਨੇ ਦਾਅਵਾ ਕੀਤਾ ਕਿ ਨੀਤੀ ’ਚ ਕੋਈ ਅਹਿਮ ਤਬਦੀਲੀ ਨਹੀਂ ਕੀਤੀ ਗਈ। ਸਿਰਫ਼ ਕੁਝ ਹੀ ਲੋਕਾਂ ਨੂੰ ਵਾਪਸ ਜਾਣਾ ਪਵੇਗਾ। ਗ੍ਰਿਹ ਸੁਰੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ।
12 ਲੱਖ ਭਾਰਤੀ ਹੋ ਸਕਦੇ ਸਨ ਪ੍ਰਭਾਵਿਤ
ਗ੍ਰੀਨ ਕਾਰਡ ਨੂੰ ਲੈ ਕੇ ਪਿਛਲੇ ਹਫ਼ਤੇ ਕੀਤੇ ਗਏ ਐਲਾਨ ਨਾਲ ਅਮਰੀਕਾ ’ਚ ਰਹਿ ਰਹੇ ਲੱਖਾਂ ਭਾਰਤੀ ਪੇਸ਼ੇਵਰਾਂ ਦੀ ਚਿੰਤਾ ਵਧ ਗਈ ਸੀ। ਵਿਸ਼ੇਸ਼ ਰੂਪ ਨਾਲ ਉਹ ਲੋਕ ਖ਼ੁਦ ਨੂੰ ਮੁਸ਼ਕਲਾਂ ’ਚ ਦੇਖ ਰਹੇ ਸਨ, ਜੋ ਸਾਲਾਂ ਤੋਂ ਰੁਜ਼ਗਾਰ-ਆਧਾਰਿਤ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਹਨ। ਵ੍ਹਾਈਟ ਹਾਊਸ ਦੇ ਸਾਬਕਾ ਸਲਾਹਕਾਰ ਅਜੇ ਜੈਨ ਭੁਟੋਰੀਆ ਨੇ ਦੱਸਿਆ ਸੀ ਕਿ ਇਸ ਫ਼ੈਸਲੇ ਨਾਲ 12 ਲੱਖ ਤੋਂ ਵੱਧ ਭਾਰਤੀ ਪਰਿਵਾਰਾਂ ਦਾ ਭਵਿੱਖ ਸੰਕਟ ’ਚ ਪੈ ਗਿਆ ਹੈ।