ਟਰੰਪ ਦੇ ਖਿਲਾਫ਼ ਕੁਝ ਐਪਸਟੀਨ ਫਾਈਲਾਂ ਨੂੰ ਰੋਕਣ ਦੇ ਦੋਸ਼ਾਂ ਦੀ ਜਾਂਚ ਕਰ ਰਿਹਾ ਅਮਰੀਕੀ ਨਿਆਂ ਵਿਭਾਗ, ਰਿਕਾਰਡ ਜਨਤਕ ਨਾ ਕਰਨ ਦਾ ਦੋਸ਼
ਇਹ ਐਲਾਨ ਨਿਆਂ ਵਿਭਾਗ ਵਲੋਂ ਬੁੱਧਵਾਰ ਨੂੰ ਉਨ੍ਹਾਂ ਸਮਾਚਾਰ ਰਿਪੋਰਟਾਂ ਦੇ ਬਾਅਦ ਕੀਤਾ ਗਿਆ, ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਨਿਆਂ ਵਿਭਾਗ ਵਲੋਂ ਜਾਰੀ ਕੀਤੇ ਗਏ ਦਸਤਾਵੇਜ਼ਾਂ ਦੇ ਇਕ ਵੱਡੇ ਹਿੱਸੇ ’ਚ ਐੱਫਬੀਆਈ ਵਲੋਂ ਇਕ ਅਣਪਛਾਤੀ ਔਰਤ ਨਾਲ ਕੀਤੀਆਂ ਗਈਆਂ ਇੰਟਰਵਿਊਆਂ ਦੇ ਕਈ ਹਿੱਸੇ ਸ਼ਾਮਲ ਨਹੀਂ ਸਨ।
Publish Date: Thu, 26 Feb 2026 04:43 PM (IST)
Updated Date: Thu, 26 Feb 2026 04:54 PM (IST)
ਵਾਸ਼ਿੰਗਟਨ, ਏਪੀ : ਨਿਆਂ ਵਿਭਾਗ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕੀ ਜੈਫਰੀ ਐਪਸਟੀਨ ਨਾਲ ਸਬੰਧਤ ਫਾਈਲਾਂ ਦੇ ਕੁਝ ਦਸਤਾਵੇਜ਼ ਗਲਤ ਤਰੀਕੇ ਨਾਲ ਰੋਕੇ ਗਏ ਸਨ। ਇਹ ਜਾਂਚ ਕਈ ਸਮਾਚਾਰ ਸੰਗਠਨਾਂ ਵਲੋਂ ਛਾਪੀ ਉਨ੍ਹਾਂ ਰਿਪੋਰਟਾਂ ਦੇ ਬਾਅਦ ਕੀਤੀ ਗਈ ਹੈ ਜਿਨ੍ਹਾਂ ’ਚ ਕਿਹਾ ਗਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ਼ ਇਕ ਔਰਤ ਵਲੋਂ ਲਗਾਏ ਗਏ ਦੋਸ਼ਾਂ ਨਾਲ ਸਬੰਧਤ ਕੁਝ ਰਿਕਾਰਡ ਜਨਤਕ ਨਹੀਂ ਕੀਤੇ ਗਏ।
ਇਹ ਐਲਾਨ ਨਿਆਂ ਵਿਭਾਗ ਵਲੋਂ ਬੁੱਧਵਾਰ ਨੂੰ ਉਨ੍ਹਾਂ ਸਮਾਚਾਰ ਰਿਪੋਰਟਾਂ ਦੇ ਬਾਅਦ ਕੀਤਾ ਗਿਆ, ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਨਿਆਂ ਵਿਭਾਗ ਵਲੋਂ ਜਾਰੀ ਕੀਤੇ ਗਏ ਦਸਤਾਵੇਜ਼ਾਂ ਦੇ ਇਕ ਵੱਡੇ ਹਿੱਸੇ ’ਚ ਐੱਫਬੀਆਈ ਵਲੋਂ ਇਕ ਅਣਪਛਾਤੀ ਔਰਤ ਨਾਲ ਕੀਤੀਆਂ ਗਈਆਂ ਇੰਟਰਵਿਊਆਂ ਦੇ ਕਈ ਹਿੱਸੇ ਸ਼ਾਮਲ ਨਹੀਂ ਸਨ। ਇਕ ਔਰਤ ਐਪਸਟੀਨ ਦੀ 2019 ’ਚ ਗ੍ਰਿਫ਼ਤਾਰੀ ਦੇ ਬਾਅਦ ਸਾਹਮਣੇ ਆਈ ਸੀ ਤੇ ਉਸਨੇ ਦਾਅਵਾ ਕੀਤਾ ਸੀ ਕਿ ਪਿਛਲੀ ਸਦੀ ਦੇ ਨੌਵੇਂ ਦਹਾਕੇ ’ਚ ਜਦੋਂ ਉਹ ਨਾਬਾਲਿਗ ਸੀ ਤਾਂ ਟਰੰਪ ਤੇ ਐਪਸਟੀਨ ਦੋਵਾਂ ਨੇ ਉਸਦਾ ਜਿਨਸੀ ਸ਼ੋਸ਼ਣ ਕੀਤਾ ਸੀ।
ਨਿਆਂ ਵਿਭਾਗ ਨੇ ਕਿਹਾ ਕਿ ਕਈ ਵਿਅਕਤੀਆਂ ਤੇ ਸਮਾਚਾਰ ਆਊਟਲੈਟਸ ਨੇ ਹਾਲੀਆ ਘਿਸਲੇਨ ਮੈਕਸਵੈੱਲ ਦੇ ਅਪਰਾਧਕ ਮਾਮਲੇ ਦੀ ਜਾਂਚ ਦੌਰਾਨ ਉਸਨੂੰ ਸੌਂਪੇ ਗਏ ਦਸਤਾਵੇਜ਼ਾਂ ਨਾਲ ਸਬੰਧਤ ਫਾਈਲਾਂ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਹੈ, ਉਨ੍ਹਾਂ ਦਾ ਦਾਅਵਾ ਹੈ ਕਿ ਉਹ ਫਾਈਲਾਂ ਗਾਇਬ ਹਨ। ਐਪਸਟੀਨ ਦੀ ਲੰਬੇ ਸਮੇਂ ਤੋਂ ਵਿਸ਼ਵਾਸਪਾਤਰ ਰਹੀ ਮੈਕਸਵੈੱਲ ਜਿਨਸੀ ਤਸਕਰੀ ਦੇ ਦੋਸ਼ ’ਚ 20 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਹੀ ਹੈ।