US Crime : ਅਮਰੀਕਾ ’ਚ ਅਪਰਾਧੀਆਂ ਦੇ ਵਧੇ ਹੌਂਸਲੇ, ਪੈਨਸਿਲਵੇਨੀਆ 'ਚ ਗੋਲ਼ੀ ਮਾਰ ਕੇ ਤਿੰਨ ਪੁਲਿਸ ਮੁਲਾਜ਼ਮਾਂ ਦਾ ਕਤਲ, ਦੋ ਜ਼ਖ਼ਮੀ
ਅਮਰੀਕਾ ਵਿਚ ਅਪਰਾਧੀਆਂ ਦੀ ਹਿੰਮਤ ਵੱਧਦੀ ਜਾ ਰਹੀ ਹੈ। ਪੈਨਸਿਲਵੇਨੀਆ ਵਿਚ ਬੁੱਧਵਾਰ ਨੂੰ ਫਾਇਰਿੰਗ ਕਰ ਕੇ ਤਿੰਨ ਪੁਲਿਸ ਮੁਲਾਜ਼ਮਾਂ ’ਤੇ ਗੋਲ਼ੀਬਾਰੀ ਕਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਦੋ ਹੋਰ ਫੱਟੜ ਹੋ ਗਏ ਹਨ। ਹਮਲਾ ਕਰਨ ਵਾਲਾ ਸ਼ਖ਼ਸ ਵੀ ਮਾਰਿਆ ਗਿਆ ਦੱਸਿਆ ਗਿਆ ਹੈ।
Publish Date: Thu, 18 Sep 2025 07:13 PM (IST)
Updated Date: Thu, 18 Sep 2025 07:17 PM (IST)
ਵਾਸ਼ਿੰਗਟਨ (ਏਪੀ) : ਅਮਰੀਕਾ ਵਿਚ ਅਪਰਾਧੀਆਂ ਦੀ ਹਿੰਮਤ ਵੱਧਦੀ ਜਾ ਰਹੀ ਹੈ। ਪੈਨਸਿਲਵੇਨੀਆ ਵਿਚ ਬੁੱਧਵਾਰ ਨੂੰ ਫਾਇਰਿੰਗ ਕਰ ਕੇ ਤਿੰਨ ਪੁਲਿਸ ਮੁਲਾਜ਼ਮਾਂ ’ਤੇ ਗੋਲ਼ੀਬਾਰੀ ਕਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਦੋ ਹੋਰ ਫੱਟੜ ਹੋ ਗਏ ਹਨ। ਹਮਲਾ ਕਰਨ ਵਾਲਾ ਸ਼ਖ਼ਸ ਵੀ ਮਾਰਿਆ ਗਿਆ ਦੱਸਿਆ ਗਿਆ ਹੈ। ਪੁਲਿਸ ਮੁਲਾਜ਼ਮ ਇਕ ਘਰੇਲੂ ਮਾਮਲੇ ਦੀ ਜਾਂਚ ਨੂੰ ਲੈ ਕੇ ਘਟਨਾ ਸਥਾਨ ’ਤੇ ਗਏ ਸਨ। ਗੋਲੀਬਾਰੀ ਦੀ ਘਟਨਾ ਫਿਲਾਡੈਲਫੀਆ ਦੇ ਨਾਰਥ ਕੋਡੋਰਸ ਟਾਊਨਸ਼ਿਪ ਵਿਚ ਹੋਈ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਹੁਣ ਤੱਕ ਮਾਰੇ ਗਏ ਹਮਲਾਵਰ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਇਹ ਵੀ ਨਹੀਂ ਦੱਸਿਆ ਗਿਆ ਕਿ ਉਸ ਨੇ ਕਿਹੜੇ ਹਾਲਾਤ ਵਿਚ ਇਹ ਕਾਰਾ ਕੀਤਾ ਹੈ। ਜਾਂਚ ਜਾਰੀ ਰਹਿਣ ਕਾਰਨ ਪੁਲਿਸ ਨੇ ਵਿਸਥਾਰਤ ਜਾਣਕਾਰੀਆਂ ਸਾਂਝੀਆਂ ਨਹੀਂ ਕੀਤੀਆਂ। ਅਟਾਰਨੀ ਜਨਰਲ ਪਾਮੇਲਾ ਬੌਂਡੀ ਨੇ ਪੁਲਿਸ ਵਿਰੁੱਧ ਹਿੰਸਾ ਨੂੰ ਸਮਾਜ ਲਈ ਮੰਦਭਾਗੀ ਘਟਨਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਅਫ਼ਸਰਾਂ ਦੀ ਸਹਾਇਤਾ ਲਈ ਸੰਘੀ ਏਜੰਟ ਘਟਨਾ ਸਥਾਨ ’ਤੇ ਮੌਜੂਦ ਸਨ। ਯਾਰਕ ਕਾਊਂਟੀ ਦੇ ਕਮਿਸ਼ਨਰ ਸਥਿਤੀ ’ਤੇ ਸਖ਼ਤ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਇਸ ਤੋਂ ਪਹਿਲਾਂ ਫਰਵਰੀ ਵਿਚ ਇਸੇ ਖੇਤਰ ਵਿਚ ਇਕ ਹੋਰ ਅਫ਼ਸਰ ਨੂੰ ਕਤਲ ਕਰ ਦਿੱਤਾ ਗਿਆ ਸੀ। ਪਿਸਤੌਲ ਲੈ ਕੇ ਵਿਅਕਤੀ ਹਸਪਤਾਲ ਵਿਚ ਵੜ ਗਿਆ ਤੇ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ। ਗੋਲੀਬਾਰੀ ਵਿਚ ਸ਼ੱਕੀ ਤੇ ਹੋਰ ਅਧਿਕਾਰੀ ਮਾਰੇ ਗਏ ਸਨ। ਅਮਰੀਕਾ ਵਿਚ ਜਾਰੀ ਬੰਦੂਕ ਸੱਭਿਆਚਾਰ ’ਤੇ ਰੋਕ ਲਾਉਣ ਤੇ ਲਾਇਸੈਂਸ ਸੁਖਾਲਾ ਮਿਲ ਜਾਣ ਕਾਰਨ ਇਹ ਕਤਲ ਆਮ ਹੁੰਦੇ ਜਾ ਰਹੇ ਹਨ। ਬਹੁਤ ਸਾਰੇ ਲੋਕ ਲਾਇਸੈਂਸ ਪ੍ਰਕਿਰਿਆ ਔਖੀ ਕਰਨ ’ਤੇ ਜ਼ੋਰ ਪਾ ਰਹੇ ਹਨ।