ਕੈਨੇਡਾ ਟੈਰਿਫ ’ਤੇ ਟਰੰਪ ਨੂੰ ਝਟਕਾ, ਛੇ ਰਿਪਬਲਿਕਨ ਸੰਸਦ ਮੈਂਬਰ ਪਲਟੇ
ਰਿਪਬਲਿਕਨ ਪਾਰਟੀ ਵਿਚ ਇਹ ਮਤਭੇਦ ਅਜਿਹੇ ਸਮੇਂ ਆਇਆ ਹੈ ਜਦੋਂ ਟਰੰਪ ਦਾ ਪਾਰਟੀ ’ਤੇ ਪ੍ਰਭਾਵ ਹੁਣ ਵੀ ਮਜਬੂਤ ਮੰਨਿਆ ਜਾਂਦਾ ਹੈ। ਹਾਲਾਂਕਿ ਸਪੀਕਰ ਮਾਈਕ ਜਾਨਸਨ ਨੇ ਕਿਹਾ ਕਿ ਟਰੰਪ ਇਸ ਘਟਨਾਕ੍ਰਮ ਤੋਂ ‘ਨਾਰਾਜ਼ ਨਹੀਂ’ ਹਨ ਅਤੇ ਜੇਕਰ ਲੋੜ ਪੈਂਦੀ ਹੈ ਤਾਂ ਉਹ ਅਜਿਹੇ ਪ੍ਰਸਤਾਵਾਂ ਨੂੰ ਵੀਟੋ ਕਰ ਸਕਦੇ ਹਨ। ਪ੍ਰਸਤਾਵ ਵਿਚ ਮੰਗ ਕੀਤੀ ਗਈ ਹੈ ਕਿ ਟਰੰਪ ਵੱਲੋਂ ਟੈਰਿਫ ਥੋਪਣ ਲਈ ਵਰਤੀ ਜਾ ਰਹੀ ਰਾਸ਼ਟਰੀ ਆਫਤ ਦੇ ਆਧਾਰ ਨੂੰ ਖਤਮ ਕੀਤਾ ਜਾਵੇ।
Publish Date: Fri, 13 Feb 2026 09:21 AM (IST)
Updated Date: Fri, 13 Feb 2026 09:22 AM (IST)
ਵਾਸ਼ਿੰਗਟਨ, ਏਐੱਨਆਈ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੈਨੇਡਾ ਟੈਰਿਫ ਨੀਤੀ ਨੂੰ ਲੈ ਕੇ ਉਨ੍ਹਾਂ ਦੀ ਆਪਣੀ ਹੀ ਪਾਰਟੀ ਵਿਚ ਦਰਾਰ ਦੇ ਸੰਕੇਤ ਮਿਲੇ ਹਨ। ਅਮਰੀਕੀ ਪ੍ਰਤੀਨਿਧ ਸਭਾ ਵਿਚ ਇਕ ਪ੍ਰਸਤਾਵ 219–211 ਵੋਟਾਂ ਨਾਲ ਪਾਸ ਹੋਇਆ, ਜਿਸ ਦਾ ਉਦੇਸ਼ ਕੈਨੇਡਾ ’ਤੇ ਲਗਾਏ ਗਏ ਟੈਰਿਫ ਨੂੰ ਪਲਟਨਾ ਹੈ। ਇਸ ਵੋਟ ਵਿਚ ਛੇ ਰਿਪਬਲਿਕਨ ਸੰਸਦ ਮੈਂਬਰ-ਡਾਨ ਬੇਕਨ, ਕੇਵਿਨ ਕਾਇਲੀ, ਬ੍ਰਾਇਨ ਫਿਟਜ਼ਪੈਟ੍ਰਿਕ, ਡੈਨ ਨਿਊਹਾਊਸ, ਥਾਮਸ ਮੈਸੀ ਤੇ ਜੈਫ ਹਰਡ ਨੇ ਡੈਮੋਕ੍ਰੋਟਿਕ ਮੈਂਬਰਾਂ ਦੇ ਨਾਲ ਮਿਲ ਕੇ ਪ੍ਰਸਤਾਵ ਦੇ ਪੱਖ ਵਿਚ ਵੋਟ ਪਾਈ। ਉੱਥੇ ਹੀ ਡੈਮੋਕ੍ਰੇਟਿਕ ਪਾਰਟੀ ਦੇ ਸਿਰਫ ਇਕ ਸੰਸਦ ਮੈਂਬਰ ਜੇਰੇਡ ਗੋਲਡਨ ਨੇ ਇਸ ਦੇ ਖਿਲਾਫ ਵੋਟ ਪਾਈ
ਰਿਪਬਲਿਕਨ ਪਾਰਟੀ ਵਿਚ ਇਹ ਮਤਭੇਦ ਅਜਿਹੇ ਸਮੇਂ ਆਇਆ ਹੈ ਜਦੋਂ ਟਰੰਪ ਦਾ ਪਾਰਟੀ ’ਤੇ ਪ੍ਰਭਾਵ ਹੁਣ ਵੀ ਮਜਬੂਤ ਮੰਨਿਆ ਜਾਂਦਾ ਹੈ। ਹਾਲਾਂਕਿ ਸਪੀਕਰ ਮਾਈਕ ਜਾਨਸਨ ਨੇ ਕਿਹਾ ਕਿ ਟਰੰਪ ਇਸ ਘਟਨਾਕ੍ਰਮ ਤੋਂ ‘ਨਾਰਾਜ਼ ਨਹੀਂ’ ਹਨ ਅਤੇ ਜੇਕਰ ਲੋੜ ਪੈਂਦੀ ਹੈ ਤਾਂ ਉਹ ਅਜਿਹੇ ਪ੍ਰਸਤਾਵਾਂ ਨੂੰ ਵੀਟੋ ਕਰ ਸਕਦੇ ਹਨ। ਪ੍ਰਸਤਾਵ ਵਿਚ ਮੰਗ ਕੀਤੀ ਗਈ ਹੈ ਕਿ ਟਰੰਪ ਵੱਲੋਂ ਟੈਰਿਫ ਥੋਪਣ ਲਈ ਵਰਤੀ ਜਾ ਰਹੀ ਰਾਸ਼ਟਰੀ ਆਫਤ ਦੇ ਆਧਾਰ ਨੂੰ ਖਤਮ ਕੀਤਾ ਜਾਵੇ।
ਦੂਜੇ ਪਾਸੇ ਟਰੰਪ ਨੇ ਆਪਣੇ ਇੰਟਰਨੈੱਟ ਮੀਡੀਆ ਪਲੇਟਫਾਰਮ ‘ਟਰੁੱਥ ਸੋਸ਼ਲ’ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੈਨੇਡਾ ਨੇ ਵਪਾਰ ਦੇ ਮਾਮਲੇ ਵਿਚ ਕਈ ਸਾਲ ਤੱਕ ਅਮਰੀਕਾ ਦਾ ਫਾਇਦਾ ਲਿਆ ਹੈ। ਟੈਰਿਫ ਥੋਪ ਕੇ ਅਸੀਂ ਕੈਨੇਡਾ ਤੋਂ ਕੁਝ ਵਸੂਲ ਸਕਦੇ ਹਾਂ। ਟੈਰਿਫ ਅਮਰੀਕਾ ਦੇ ਲਈ ਸੌਖੀ ਜਿੱਤੀ ਹੈ ਅਤੇ ਜੋ ਵੀ ਰਿਪਬਲਿਕਨ ਇਸ ਖ਼ਿਲਾਫ ਜਾਵੇਗਾ ਉਸ ਨੂੰ ਚੋਣਾਂ ਵਿਚ ਗੰਭੀਰ ਨਤੀਜੇ ਭੁਗਤਣੇ ਪੈਣਗੇ। ਟਰੰਪ ਨੇ ਦਾਅਵਾ ਕੀਤਾ ਕਿ ਟੈਰਿਫ ਨਾਲ ਅਮਰੀਕਾ ਦਾ ਵਪਾਰ ਘਾਟਾ 78 ਫੀਸਦ ਘਟਿਆ ਹੈ ਤੇ ਸ਼ੇਅਰ ਬਾਜ਼ਾਰ ਨੇ ਰਿਕਾਰਡ ਪੱਧਰ ਛੂਹਿਆ ਹੈ। ਉਨ੍ਹਾਂ ਦੇ ਅਨੁਸਾਰ ਟੈਰਿਫ ਨਾ ਸਿਰਫ ਆਰਥਿਕ ਸਗੋਂ ਰਾਸ਼ਟਰੀ ਸੁਰੱਖਿਆ ਨੂੰ ਵੀ ਮਜਬੂਤ ਕਰਦੇ ਹਨ।