Video Call 'ਚ ਔਰਤ ਨਾਲ ਕੁੱਟਮਾਰ ਹੁੰਦੀ ਦਿਖਾਈ ਦਿੱਤੀ। ਇਸ ਗੱਲ ਤੋਂ ਪਰੇਸ਼ਾਨ ਹੋ ਕੇ 20 ਸਾਲਾ ਬੈਰਨ ਟਰੰਪ ਨੇ ਸਭ ਤੋਂ ਪਹਿਲਾਂ ਐਮਰਜੈਂਸੀ ਸੇਵਾਵਾਂ ਨੂੰ ਅਲਰਟ ਕੀਤਾ ਤੇ ਫਿਰ ਹਾਦਸੇ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ। ਇਸ ਕਾਰਨ ਔਰਤ ਦੀ ਜਾਨ ਬਚ ਸਕੀ।

ਡਿਜੀਟਲ ਡੈਸਕ, ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਭ ਤੋਂ ਛੋਟੇ ਬੇਟੇ ਬੈਰਨ ਟਰੰਪ ਨੇ ਪਿਛਲੇ ਸਾਲ ਯੂਕੇ (UK) 'ਚ ਐਮਰਜੈਂਸੀ ਸੇਵਾਵਾਂ ਨੂੰ ਅਲਰਟ ਕੀਤਾ ਸੀ। ਅਸਲ ਵਿਚ, ਉਹ ਸੋਸ਼ਲ ਮੀਡੀਆ ਰਾਹੀਂ ਬਣੀ ਆਪਣੀ ਇਕ ਔਰਤ ਦੋਸਤ ਨੂੰ ਵੀਡੀਓ ਕਾਲ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਲ 22 ਸਾਲਾ ਰੂਸੀ ਨਾਗਰਿਕ ਮਤਵੇਈ ਰੂਮਿਆਂਤਸੇਵ ਨੇ ਚੁੱਕੀ। ਇਸ ਤੋਂ ਬਾਅਦ ਰੂਸੀ ਨਾਗਰਿਕ ਨੇ ਫ਼ੋਨ ਦਾ ਕੈਮਰਾ ਉਸ ਦੀ ਦੋਸਤ ਵੱਲ ਕਰ ਦਿੱਤਾ।
ਵੀਡੀਓ ਕਾਲ 'ਚ ਔਰਤ ਨਾਲ ਕੁੱਟਮਾਰ ਹੁੰਦੀ ਦਿਖਾਈ ਦਿੱਤੀ। ਇਸ ਗੱਲ ਤੋਂ ਪਰੇਸ਼ਾਨ ਹੋ ਕੇ 20 ਸਾਲਾ ਬੈਰਨ ਟਰੰਪ ਨੇ ਸਭ ਤੋਂ ਪਹਿਲਾਂ ਐਮਰਜੈਂਸੀ ਸੇਵਾਵਾਂ ਨੂੰ ਅਲਰਟ ਕੀਤਾ ਤੇ ਫਿਰ ਹਾਦਸੇ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ। ਇਸ ਕਾਰਨ ਔਰਤ ਦੀ ਜਾਨ ਬਚ ਸਕੀ। ਸ਼ੁੱਕਰਵਾਰ ਨੂੰ ਜਦੋਂ ਯੂਕੇ 'ਚ ਇਸ ਮਾਮਲੇ ਦੀ ਸੁਣਵਾਈ ਹੋ ਰਹੀ ਸੀ ਤਾਂ ਜੱਜ ਨੇ ਇਸ "ਜਾਨ ਬਚਾਉਣ ਵਾਲੀ" ਕਾਰਵਾਈ ਦੀ ਸ਼ਲਾਘਾ ਕੀਤੀ।
ਅਦਾਲਤ 'ਚ ਪੇਸ਼ ਕੀਤੀ ਗਈ ਇਕ ਟ੍ਰਾਂਸਕ੍ਰਿਪਟ (ਗੱਲਬਾਤ ਦੇ ਲਿਖਤੀ ਵੇਰਵੇ) 'ਚ ਬੈਰਨ ਟਰੰਪ ਨੇ ਲੰਡਨ ਪੁਲਿਸ ਆਪਰੇਟਰ ਨੂੰ ਕਿਹਾ ਸੀ ਕਿ "ਮੈਨੂੰ ਹੁਣੇ-ਹੁਣੇ ਇਕ ਕੁੜੀ ਦੀ ਕਾਲ ਆਈ ਸੀ, ਜਿਸ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਉਸ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਹੈ ਅਤੇ ਇਹ ਕਾਲ ਲਗਪਗ 8 ਮਿੰਟ ਪਹਿਲਾਂ ਆਈ ਸੀ; ਮੈਨੂੰ ਨਹੀਂ ਪਤਾ ਕਿ ਹੁਣ ਤੱਕ ਉਸ ਨਾਲ ਕੀ ਹੋਇਆ ਹੋਵੇਗਾ।"
ਬੈਰਨ ਟਰੰਪ ਨੇ ਬਾਅਦ 'ਚ ਜਾਂਚ ਕਰ ਰਹੀ ਪੁਲਿਸ ਨੂੰ ਭੇਜੀ ਇਕ ਈਮੇਲ 'ਚ ਦੱਸਿਆ ਕਿ ਅਮਰੀਕਾ ਅਤੇ ਉੱਥੋਂ ਦੇ ਸਮੇਂ 'ਚ ਅੰਤਰ ਹੋਣ ਕਾਰਨ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਉਹ ਔਰਤ ਉਨ੍ਹਾਂ ਦਾ ਫ਼ੋਨ ਚੁੱਕੇਗੀ। ਪਰ ਉਹ ਹੈਰਾਨ ਰਹਿ ਗਏ ਜਦੋਂ ਫ਼ੋਨ ਇਕ ਬਿਨਾਂ ਸ਼ਰਟ ਵਾਲੇ ਆਦਮੀ ਨੇ ਚੁੱਕਿਆ। ਇਸ ਤੋਂ ਬਾਅਦ ਉਸ ਵਿਅਕਤੀ ਨੇ ਕੈਮਰਾ ਉਸ ਪੀੜਤ ਮਹਿਲਾ ਵੱਲ ਕਰ ਦਿੱਤਾ, ਜੋ ਰੋਂਦੀ ਹੋਈ ਪਿੱਟ ਰਹੀ ਸੀ ਤੇ ਰੂਸੀ ਭਾਸ਼ਾ 'ਚ ਕੁਝ ਕਹਿ ਰਹੀ ਸੀ। ਇਸ ਤੋਂ ਬਾਅਦ ਉਸ ਨੇ ਫ਼ੋਨ ਕੱਟ ਦਿੱਤਾ।
ਕਾਲ ਦੌਰਾਨ ਬੈਰਨ ਟਰੰਪ ਨੇ ਸ਼ੁਰੂ 'ਚ ਪੁਲਿਸ ਆਪਰੇਟਰ ਨੂੰ ਇਹ ਨਹੀਂ ਦੱਸਿਆ ਕਿ ਉਹ ਉਸ ਔਰਤ ਨੂੰ ਕਿਵੇਂ ਜਾਣਦੇ ਹਨ। ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਦੱਸਿਆ ਕਿ ਉਹ ਉਸ ਔਰਤ ਨੂੰ ਸੋਸ਼ਲ ਮੀਡੀਆ 'ਤੇ ਮਿਲੇ ਸਨ। ਮੁਲਜ਼ਮ ਵਿਅਕਤੀ ਔਰਤ ਨਾਲ ਸੜਦਾ ਸੀ ਕਿਉਂਕਿ ਉਸ ਦੀ ਦੋਸਤੀ ਟਰੰਪ ਦੇ ਬੇਟੇ ਨਾਲ ਸੀ। ਅਦਾਲਤ ਵਿੱਚ ਸੁਣਵਾਈ ਤੋਂ ਬਾਅਦ ਮੁਲਜ਼ਮ ਰੂਮਿਆਂਤਸੇਵ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ।
ਜੱਜ ਜੋਏਲ ਬੇਨਨਾਥਨ ਨੇ ਕਿਹਾ ਕਿ ਪੀੜਤ ਨੂੰ ਡਰ ਸੀ ਕਿ ਉਸ ਦੀ ਜਾਨ ਚਲੀ ਜਾਵੇਗੀ ਪਰ ਇਸ ਦੇ ਬਾਵਜੂਦ ਉਹ ਕਿਸੇ ਤਰ੍ਹਾਂ 999 'ਤੇ ਕਾਲ ਕਰਨ ਵਿਚ ਕਾਮਯਾਬ ਰਹੀ। ਪਰ ਰੂਮਿਆਂਤਸੇਵ ਨੇ ਉਸ ਦਾ ਫ਼ੋਨ ਖੋਹ ਲਿਆ ਤੇ ਜਦੋਂ ਉਹ ਕੁਝ ਦੇਰ ਲਈ ਬਾਹਰ ਨਿਕਲ ਕੇ ਕਿਸੇ ਗੁਆਂਢੀ ਤੋਂ ਮਦਦ ਮੰਗਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਉਸ ਨੇ ਉਸ ਦੇ ਵਾਲ ਫੜ ਕੇ ਉਸ ਨੂੰ ਵਾਪਸ ਅੰਦਰ ਖਿੱਚ ਲਿਆ। ਇਸ ਹਿੰਸਾ ਦੌਰਾਨ ਉਸ ਦੇ ਦੋਸਤ ਬੈਰਨ ਟਰੰਪ ਦੀ ਕਾਲ ਆਈ ਅਤੇ ਮਾਮਲਾ ਦਰਜ ਹੋ ਸਕਿਆ।