Research news : ਮਨੁੱਖੀ ਸਰੀਰ ਦੀਆਂ ਬੁਨਿਆਦੀ ਸਥਿਤੀਆਂ ਦਵਾਈ ਦੇ ਪ੍ਰਭਾਵ ’ਤੇ ਪਾ ਸਕਦੀਆਂ ਹਨ ਅਸਰ
ਇਹ ਖੋਜ ਨੇਚਰ ਸਟਰਕਚਰਲ ਐਂਡ ਮਾਲਿਕਯੂਲਰ ਬਾਇਓਲਾਜੀ ਜਰਨਲ ਵਿਚ ਪ੍ਰਕਾਸ਼ਿਤ ਹੋਈ। ਸਿੱਟਾ ਇਹ ਸਮਝਣ ਵਿਚ ਮਦਦ ਕਰ ਸਕਦਾ ਹੈ ਕਿ ਕਿਉਂ ਕੁਝ ਦਵਾਈਆਂ ਸ਼ੁਰੂਆਤੀ ਲੈਬ ਟੈਸਟ ਵਿਚ ਤਾਂ ਚੰਗੀਆਂ ਲੱਗਦੀਆਂ ਹਨ ਪਰ ਬਾਅਦ ਵਿਚ ਵਿਕਾਸ ਦੌਰਾਨ ਫੇਲ੍ਹ ਹੋ ਜਾਂਦੀਆਂ ਹਨ।
Publish Date: Thu, 11 Jun 2026 08:29 PM (IST)
Updated Date: Thu, 11 Jun 2026 08:30 PM (IST)
ਇਕ ਨਵੀਂ ਖੋਜ ਵਿਚ ਪਤਾ ਲੱਗਾ ਹੈ ਕਿ ਮਨੁੱਖੀ ਸਰੀਰ ਦੀਆਂ ਬੁਨਿਆਦੀ ਸਥਿਤੀਆਂ (ਜਿਵੇਂ ਸਰੀਰ ਦਾ ਤਾਪਮਾਨ ਅਤੇ ਕੋਸ਼ਿਕਾਵਾਂ ਵਿਚ ਕੈਲਸ਼ੀਅਮ ਦਾ ਪੱਧਰ) ਇਸ ਗੱਲ ’ਤੇ ਅਸਰ ਪਾ ਸਕਦੀਆਂ ਕਿ ਦਵਾਈਆਂ ਕਿਸੇ ਟੀਚੇ ’ਤੇ ਕਿਵੇਂ ਕੰਮ ਕਰਦੀਆਂ ਹਨ। ਕਦੇ-ਕਦਾਈਂ ਤਾਂ ਇਹ ਦਵਾ ਦੇ ਅਸਰ ਨੂੰ ਪੂਰੀ ਤਰ੍ਹਾਂ ਨਾਲ ਬਦਲ ਵੀ ਸਕਦੀਆਂ ਹਨ।
ਇਹ ਖੋਜ ਨੇਚਰ ਸਟਰਕਚਰਲ ਐਂਡ ਮਾਲਿਕਯੂਲਰ ਬਾਇਓਲਾਜੀ ਜਰਨਲ ਵਿਚ ਪ੍ਰਕਾਸ਼ਿਤ ਹੋਈ। ਸਿੱਟਾ ਇਹ ਸਮਝਣ ਵਿਚ ਮਦਦ ਕਰ ਸਕਦਾ ਹੈ ਕਿ ਕਿਉਂ ਕੁਝ ਦਵਾਈਆਂ ਸ਼ੁਰੂਆਤੀ ਲੈਬ ਟੈਸਟ ਵਿਚ ਤਾਂ ਚੰਗੀਆਂ ਲੱਗਦੀਆਂ ਹਨ ਪਰ ਬਾਅਦ ਵਿਚ ਵਿਕਾਸ ਦੌਰਾਨ ਫੇਲ੍ਹ ਹੋ ਜਾਂਦੀਆਂ ਹਨ। ਅਮਰੀਕਾ ਦੀ ਨਾਰਥਵੈਸਟਰਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਦੇਖਿਆ ਕਿ ਇਕ ਦਵਾਈ ਜਿਸ ਨੂੰ ਪਹਿਲਾਂ ਬੇਅਸਰ ਮੰਨ ਕੇ ਛੱਡ ਦਿੱਤਾ ਗਿਆ ਸੀ, ਮਨੁੱਖੀ ਸਰੀਰ ਜਿਹੀਆਂ ਅਸਲ ਸਥਿਤੀਆਂ ਵਿਚ ਟੈਸਟ ਕਰਨ ’ਤੇ ਅਚਾਨਕ ਕੰਮ ਕਰਨ ਲੱਗੀਆਂ। ਖੋਜਕਰਤਾਵਾਂ ਨੇ ਲਿਖਿਆ, ‘‘ ਇੱਥੇ ਅਸੀਂ ਦਿਖਾਉਂਦੇ ਹਨ ਕਿ ਦੋ ਕਾਰਕ ਤਾਪਮਾਨ ਅਤੇ ਕੈਲਸ਼ੀਅਮ ਆਇਨ ਟੀਆਰਪੀਐੱਮ 4 ਦੇ ਕੰਮ ਕਰਨ ਦੇ ਤਰੀਕੇ ਅਤੇ ਉਸ ਦੀ ਫਾਰਮਾਕੋਲਾਜੀ ਨੂੰ ਬਦਲ ਦਿੰਦੇ ਹਨ। ਟੀਆਰਪੀਐੱਮ 4 ਇਕ ਆਇਨ ਚੈਨਲ ਹੈ ਜੋ ਦਿਲ ਵਿਚ ਸਿਗਨਲ ਪਹੁੰਚਾਉਣ, ਇਮਿਊਨ ਸਿਸਟਮ ਨੂੰ ਕੰਟਰੋਲ ਕਰਨ, ਅੰਤੜੀਆਂ ਵਿਚ ਫਲਿਊਡ ਦੇ ਬੈਲੇਂਸ ਨੂੰ ਬਣਾਈ ਰੱਖਣ ਵਿਚ ਭੂਮਿਕਾ ਨਿਭਾਉਂਦਾ ਹੈ।’’
ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਅਧਿਐਨ ਘੱਟ ਸਾਈਡ ਇਫੈਕਟ ਵਾਲੀਆਂ ਜ਼ਿਆਦਾ ਅਸਰਦਾਰ ਦਵਾਈਆਂ ਬਣਾਉਣ ਦਾ ਇਕ ਬਿਹਤਰ ਤਰੀਕਾ ਦੱਸ ਸਕਦੀ ਹੈ। ਮਾਲਿਕਯੂਲਰ ਬਾਇਓ-ਸਾਇੰਸਿਜ਼ ਦੇ ਪ੍ਰੋਫੈਸਰ ਵੇਈ ਲੂ ਨੇ ਕਿਹਾ, ‘‘ਦਵਾਈਆਂ ਇਕੱਲੀਆਂ ਕੰਮ ਨਹੀਂ ਕਰਦੀਆਂ। ਉਹ ਕੋਸ਼ਿਕਾ ਦੇ ਸਰੀਰਕ ਵਾਤਾਵਰਨ ਵਿਚ ਕੰਮ ਕਰਦੀਆਂ ਹਨ। ਆਪਣੇ ਤਜਰਬਿਆਂ ਵਿਚ ਤਾਪਮਾਨ ਅਤੇ ਕੈਲਸ਼ੀਅਮ ਨੂੰ ਸ਼ਾਮਲ ਕਰ ਕੇ, ਅਸੀਂ ਦਵਾਈਆਂ ਦੀਆਂ ਅਜਿਹੀਆਂ ਗਤੀਵਿਧੀਆਂ ਦਾ ਪਤਾ ਲਗਾਇਆ ਜੋ ਪਹਿਲਾਂ ਬਿਲਕੁਲ ਵੀ ਦਿਖਾਈ ਨਹੀਂ ਦਿੰਦੀਆਂ ਸਨ।-ਪੀਟੀਆਈ।