- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਕਿਸਤਾਨੀ ਕੂਟਨੀਤਕਾਂ ਤੇ ਰੱਖਿਆ ਅਧਿਕਾਰੀਆਂ ਨੇ ਅਮਰੀਕਾ 'ਚ 50 ਤੋਂ ਵੱਧ ਮੀਟਿੰਗਾਂ ਦੀ ਮੰਗ ਕੀਤੀ ਸੀ। ਇਹ ਮੀਟਿੰਗਾਂ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ, ਸੰਸਦ ਮੈਂਬਰਾਂ ਅਤੇ ਪ੍ਰਭਾਵਸ਼ਾਲੀ ਮੀਡੀਆ ਅਦਾਰਿਆਂ ਨਾਲ ਕਰਨ ਦਾ ਪ੍ਰਸਤਾਵ ਸੀ।

ਡਿਜੀਟਲ ਡੈਸਕ, ਨਵੀਂ ਦਿੱਲੀ : 'ਆਪਰੇਸ਼ਨ ਸਿੰਦੂਰ' ਨੂੰ ਲੈ ਕੇ ਅਮਰੀਕੀ ਦਸਤਾਵੇਜ਼ਾਂ 'ਚ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ ਜਿਸ ਨਾਲ ਪਾਕਿਸਤਾਨ ਦਾ ਅਸਲੀ ਚਿਹਰਾ ਮੁੜ ਦੁਨੀਆ ਸਾਹਮਣੇ ਆ ਗਿਆ ਹੈ। ਅਮਰੀਕੀ ਸਰਕਾਰ ਦੇ ਦਸਤਾਵੇਜ਼ਾਂ ਅਨੁਸਾਰ, ਜੰਮੂ-ਕਸ਼ਮੀਰ 'ਚ ਪਹਿਲਗਾਮ ਹਮਲੇ ਤੋਂ ਲੈ ਕੇ 'ਆਪਰੇਸ਼ਨ ਸਿੰਦੂਰ' ਸ਼ੁਰੂ ਹੋਣ ਤਕ ਅਤੇ ਭਾਰਤ-ਪਾਕਿਸਤਾਨ ਵਿਚਾਲੇ 4 ਦਿਨਾਂ ਦੇ ਤਣਾਅ ਦੌਰਾਨ ਪਾਕਿਸਤਾਨ ਨੇ ਅਮਰੀਕਾ 'ਤੇ ਦਬਾਅ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ।
ਪਾਕਿਸਤਾਨੀ ਕੂਟਨੀਤਕਾਂ ਤੇ ਰੱਖਿਆ ਅਧਿਕਾਰੀਆਂ ਨੇ ਅਮਰੀਕਾ 'ਚ 50 ਤੋਂ ਵੱਧ ਮੀਟਿੰਗਾਂ ਦੀ ਮੰਗ ਕੀਤੀ ਸੀ। ਇਹ ਮੀਟਿੰਗਾਂ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ, ਸੰਸਦ ਮੈਂਬਰਾਂ ਅਤੇ ਪ੍ਰਭਾਵਸ਼ਾਲੀ ਮੀਡੀਆ ਅਦਾਰਿਆਂ ਨਾਲ ਕਰਨ ਦਾ ਪ੍ਰਸਤਾਵ ਸੀ।
ਅਮਰੀਕੀ ਵਿਦੇਸ਼ੀ ਏਜੰਟ ਰਜਿਸਟ੍ਰੇਸ਼ਨ ਐਕਟ (FARA) ਦੇ ਰਿਕਾਰਡ ਦਰਸਾਉਂਦੇ ਹਨ ਕਿ ਅਮਰੀਕਾ 'ਚ ਨਿਯੁਕਤ ਪਾਕਿਸਤਾਨੀ ਹਾਈ ਕਮਿਸ਼ਨਰ ਨੇ 60 ਤੋਂ ਵੱਧ ਮੀਟਿੰਗਾਂ ਲਈ ਈਮੇਲ, ਫੋਨ ਕਾਲਾਂ ਤੇ ਨਿੱਜੀ ਮੁਲਾਕਾਤਾਂ ਕੀਤੀਆਂ ਸਨ। ਇਨ੍ਹਾਂ ਬੈਠਕਾਂ ਦਾ ਮਕਸਦ ਅਮਰੀਕਾ 'ਤੇ ਭਾਰਤ ਦੇ ਖਿਲਾਫ ਦਬਾਅ ਬਣਾਉਣਾ ਸੀ। 'ਓਪਰੇਸ਼ਨ ਸਿੰਦੂਰ' ਦੀ ਮਾਰ ਝੱਲ ਰਿਹਾ ਪਾਕਿਸਤਾਨ, ਭਾਰਤੀ ਕਾਰਵਾਈ ਨੂੰ ਰੋਕਣ ਲਈ ਅਮਰੀਕਾ ਅੱਗੇ ਤਰਲੇ ਪਾ ਰਿਹਾ ਸੀ।
'ਆਪਰੇਸ਼ਨ ਸਿੰਦੂਰ' ਦੌਰਾਨ ਪਾਕਿਸਤਾਨ ਨੇ ਅਮਰੀਕੀ ਸੰਸਦ ਮੈਂਬਰਾਂ ਤੋਂ ਇਲਾਵਾ ਪੈਂਟਾਗਨ (ਅਮਰੀਕੀ ਰੱਖਿਆ ਮੰਤਰਾਲਾ), ਸਟੇਟ ਡਿਪਾਰਟਮੈਂਟ ਤੇ ਕਈ ਵੱਡੇ ਪੱਤਰਕਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਕਸ਼ਮੀਰ ਮੁੱਦੇ ਤੋਂ ਲੈ ਕੇ ਖੇਤਰੀ ਸੁਰੱਖਿਆ, ਸਰਹੱਦ 'ਤੇ ਦੁਵੱਲੇ ਸਬੰਧਾਂ ਅਤੇ ਰੇਅਰ ਅਰਥ ਮਿਨਰਲਜ਼ (Rare Earth Minerals) 'ਤੇ ਚਰਚਾ ਹੋਈ ਸੀ।
ਅਮਰੀਕਾ ਨੂੰ ਆਪਣੇ ਪੱਖ ਵਿਚ ਕਰਨ ਲਈ ਪਾਕਿਸਤਾਨ ਨੇ ਕਰੋੜਾਂ ਦਾ ਦਾਅ ਲਗਾਇਆ ਸੀ। ਨਵੰਬਰ 2025 'ਚ ਛਪੀ 'ਨਿਊਯਾਰਕ ਟਾਈਮਜ਼' ਦੀ ਰਿਪੋਰਟ ਅਨੁਸਾਰ ਪਾਕਿਸਤਾਨ ਨੇ ਵਾਸ਼ਿੰਗਟਨ ਦੀ ਇੱਕ ਲਾਬਿੰਗ ਫਰਮ ਨੂੰ ਲਗਪਗ 5 ਮਿਲੀਅਨ ਡਾਲਰ (45 ਕਰੋੜ ਰੁਪਏ) ਦਿੱਤੇ ਸਨ, ਜਿਸ ਦਾ ਫਾਇਦਾ ਟਰੰਪ ਪ੍ਰਸ਼ਾਸਨ ਨੂੰ ਵੀ ਹੋਇਆ ਸੀ।
ਰਿਪੋਰਟ ਅਨੁਸਾਰ, ਪਾਕਿਸਤਾਨ ਨੇ 'ਜੈਵਲਿਨ ਐਡਵਾਈਜ਼ਰਜ਼' ਰਾਹੀਂ ਕੰਮ ਕਰ ਰਹੀ 'ਸੇਡਨ ਲਾਅ ਐਲਐਲਪੀ' (Sedden Law LLP) ਨਾਲ ਡੀਲ ਕੀਤੀ ਸੀ। ਇਸ ਦੇ ਕੁਝ ਹਫ਼ਤਿਆਂ ਬਾਅਦ ਹੀ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਦਾ ਸਵਾਗਤ ਕੀਤਾ ਸੀ। ਟਰੰਪ ਨੂੰ ਖੁਸ਼ ਕਰਨ ਲਈ ਪਾਕਿਸਤਾਨ ਨੇ ਅਮਰੀਕੀ ਰਾਸ਼ਟਰਪਤੀ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਅਪੀਲ ਵੀ ਕੀਤੀ। ਇਸ ਦੇ ਨਾਲ ਹੀ ਪਾਕਿਸਤਾਨ ਨੇ ਟਰੰਪ ਨੂੰ ਕਾਰੋਬਾਰ ਅਤੇ ਵਪਾਰ ਨਾਲ ਜੁੜੇ ਕਈ ਲਾਲਚ ਦਿੱਤੇ ਸਨ।