ਅਮਰੀਕਾ ’ਚ ਵਿਦਿਆਰਥਣ ਨਾਲ ਜਬਰ-ਜਨਾਹ ਤੇ ਹੱਤਿਆ ਦੇ ਦੋਸ਼ੀ ਨੂੰ ਜ਼ਹਿਰ ਦੇ ਟੀਕੇ ਨਾਲ ਦਿੱਤੀ ਮੌਤ ਦੀ ਸਜ਼ਾ
ਅਮਰੀਕਾ ਦੇ ਮਿਸਿਸਿਪੀ ’ਚ ਇਕ ਕਾਲਜ ਵਿਦਿਆਰਥਣ ਨੂੰ ਅਗਵਾ, ਜਬਰ ਜਨਾਹ ਤੇ ਹੱਤਿਆ ਦੇ ਦੋਸ਼ੀ ਵਿਅਕਤੀ ਨੂੰ ਬੁੱਧਵਾਰ ਮੌਤ ਦੀ ਸਜ਼ਾ ਦਿੱਤੀ ਗਈ। ਚਾਰਲਸ ਕ੍ਰਾਫਰਡ (59) ਨੂੰ ਪਾਰਚਮੈਨ ਸਥਿਤ ਜੇਲ੍ਹ ’ਚ ਮਾਰੂ ਇੰਜੈਕਸ਼ਨ ਲਾਉਣ ਤੋਂ ਬਾਅਦ ਮਰਿਆ ਐਲਾਨਿਆ ਗਿਆ।
Publish Date: Thu, 16 Oct 2025 08:27 PM (IST)
Updated Date: Thu, 16 Oct 2025 08:31 PM (IST)
ਵਾਸ਼ਿੰਗਟਨ (ਏਪੀ) : ਅਮਰੀਕਾ ਦੇ ਮਿਸਿਸਿਪੀ ’ਚ ਇਕ ਕਾਲਜ ਵਿਦਿਆਰਥਣ ਨੂੰ ਅਗਵਾ, ਜਬਰ ਜਨਾਹ ਤੇ ਹੱਤਿਆ ਦੇ ਦੋਸ਼ੀ ਵਿਅਕਤੀ ਨੂੰ ਬੁੱਧਵਾਰ ਮੌਤ ਦੀ ਸਜ਼ਾ ਦਿੱਤੀ ਗਈ। ਚਾਰਲਸ ਕ੍ਰਾਫਰਡ (59) ਨੂੰ ਪਾਰਚਮੈਨ ਸਥਿਤ ਜੇਲ੍ਹ ’ਚ ਮਾਰੂ ਇੰਜੈਕਸ਼ਨ ਲਾਉਣ ਤੋਂ ਬਾਅਦ ਮਰਿਆ ਐਲਾਨਿਆ ਗਿਆ। ਕ੍ਰਾਫਰਡ ਨੇ 30 ਸਾਲ ਤੋਂ ਵੱਧ ਸਮਾਂ ਸਜ਼ਾ ਕੱਟੀ ਸੀ। ਮੌਤ ਦੀ ਸਜ਼ਾ ਦਿੱਤੇ ਜਾਣ ਤੋਂ ਪਹਿਲਾਂ ਕ੍ਰਾਫਰਡ ਨੇ ਆਖਰੀ ਬਿਆਨ ਦਰਜ ਕੀਤੇ।
ਕ੍ਰਾਫਰਡ ਨੂੰ 29 ਜਨਵਰੀ 1993 ਨੂੰ ਉੱਤਰੀ ਮਿਸਿਸਿਪੀ ਦੇ ਟਿੱਪਾ ਕਾਉਂਟੀ ’ਚ ਕ੍ਰਿਸਟੀ ਰੇ ਨੂੰ ਉਸ ਦੇ ਘਰੋਂ ਅਗਵਾ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਜਦੋਂ ਰੇ ਦੀ ਮਾਂ ਘਰ ਪਰਤੀ ਤਾਂ ਉਸ ਦੀ ਧੀ ਦੀ ਕਾਰ ਗਾਇਬ ਸੀ ਅਤੇ ਮੇਜ਼ 'ਤੇ ਫਿਰੌਤੀ ਦਾ ਨੋਟ ਰੱਖਿਆ ਹੋਇਆ ਸੀ। ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤੇ ਕ੍ਰਾਫਰਡ ਨੂੰ ਇਕ ਦਿਨ ਬਾਅਦ ਗ੍ਰਿਫ਼ਤਾਰ ਕਰ ਲਿਆ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਬੇਹੋਸ਼ ਹੋ ਗਿਆ ਸੀ ਤੇ ਜਬਰ ਜਨਾਹ ਜਾਂ ਹਥੌੜੇ ਨਾਲ ਹਮਲਾ ਕਰਨ ਦੀ ਗੱਲ ਯਾਦ ਨਹੀਂ ਹੈ। ਉਸ ਦੇ ਇਸ ਦਾਅਵੇ ਦੇ ਬਾਵਜੂਦ ਉਸ ਨੂੰ ਦੋ ਵੱਖ-ਵੱਖ ਮੁਕੱਦਮਿਆਂ ’ਚ ਦੋਸ਼ੀ ਪਾਇਆ ਗਿਆ ਤੇ ਮੌਤ ਦੀ ਸਜ਼ਾ ਸੁਣਾਈ ਗਈ ਸੀ।