ਅਮਰੀਕਾ 'ਚ ਵੱਡੀ ਵਾਰਦਾਤ: 57 ਸਾਲਾ ਸਿੱਖ ਦਿਨ-ਦਿਹਾੜੇ ਅਗਵਾ, ਸਫੈਦ SUV 'ਚ ਆਏ ਸਨ ਬਦਮਾਸ਼
ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ, ਇਸ ਘਟਨਾ ਪਿੱਛੇ ਕੋਈ ਨਸਲੀ ਅਪਰਾਧ ਨਹੀਂ ਲੱਗਦਾ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਜਾਣਕਾਰੀ ਮਿਲੇ ਤਾਂ ਤੁਰੰਤ ਸੂਚਿਤ ਕੀਤਾ ਜਾਏ।
Publish Date: Sat, 21 Feb 2026 08:48 AM (IST)
Updated Date: Sat, 21 Feb 2026 08:51 AM (IST)
ਨਿਊਯਾਰਕ (ਏਜੰਸੀ) : ਅਮਰੀਕਾ ਦੇ ਕੈਲੀਫੋਰਨੀਆ ’ਚ ਸਾਨ ਜੋਕੀਨ ਕਾਊਂਟੀ ਦੇ ਟਰੇਸੀ ਇਲਾਕੇ ’ਚੋਂ ਇਕ 57 ਸਾਲ ਸਿੱਖ ਨੂੰ ਕਥਿਤ ਰੂਪ ਨਾਲ ਅਗਵਾ ਕਰ ਲਿਆ ਗਿਆ ਹੈ। ਪੁਲਿਸ ਨੇ ਉਸਦੀ ਪਛਾਣ ਅਵਤਾਰ ਸਿੰਘ ਵਜੋਂ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਅਗਵਾ ਸਮੇਂ ਉਸਨੇ ਹਲਕੇ ਰੰਗ ਦੇ ਰਵਾਇਤੀ ਸਿੱਖ ਕੱਪੜੇ ਪਾਏ ਹੋਏ ਸਨ। ਪੁਲਿਸ ਨੇ ਕਿਹਾ ਕਿ ਸੀਸੀਟੀਵੀ ਫੁੱਟੇਜ ਮੁਤਾਬਕ, ਤਿੰਨ ਅਣਪਛਾਤੇ ਵਿਅਕਤੀ ਚਿੱਟੇ ਰੰਗ ਦੀ ਐੱਸਯੂਵੀ ’ਚ ਆਏ ਤੇ ਦੁਪਹਿਰ 2.30 (ਸਥਾਨਕ ਸਮੇਂ) ’ਤੇ ਉਸਨੂੰ ਅਗਵਾ ਕਰ ਲਿਆ। ਲੱਗਦਾ ਹੈ ਕਿ ਉਸਨੂੰ ਜ਼ਬਰਦਸਤੀ ਕਾਰ ’ਚ ਪਾਇਆ ਗਿਆ। ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ, ਇਸ ਘਟਨਾ ਪਿੱਛੇ ਕੋਈ ਨਸਲੀ ਅਪਰਾਧ ਨਹੀਂ ਲੱਗਦਾ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਜਾਣਕਾਰੀ ਮਿਲੇ ਤਾਂ ਤੁਰੰਤ ਸੂਚਿਤ ਕੀਤਾ ਜਾਏ।