AFP ਦੀ ਰਿਪੋਰਟ ਮੁਤਾਬਕ, ਕਾਰਾਕਸ 'ਚ ਹੋਏ ਇਨ੍ਹਾਂ ਹਮਲਿਆਂ ਅਤੇ ਜਹਾਜ਼ਾਂ ਦੀ ਆਵਾਜ਼ ਸੁਣ ਕੇ ਕਈ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਵੈਨੇਜ਼ੁਏਲਾ 'ਤੇ ਹੋਏ ਇਸ ਹਮਲੇ ਵਿੱਚ ਅਮਰੀਕਾ ਦਾ ਹੱਥ ਹੈ। 'ਰਾਇਟਰਜ਼' ਨਾਲ ਗੱਲਬਾਤ ਕਰਦਿਆਂ ਇਕ ਅਮਰੀਕੀ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ: ਡਿਜੀਟਲ ਡੈਸਕ, ਨਵੀਂ ਦਿੱਲੀ: ਵੈਨੇਜ਼ੁਏਲਾ ਦੀ ਰਾਜਧਾਨੀ ਕਾਰਾਕਸ ਵਿੱਚ ਸ਼ਨੀਵਾਰ, 3 ਜਨਵਰੀ ਦੀ ਰਾਤ ਨੂੰ ਇੱਕ ਤੋਂ ਬਾਅਦ ਇੱਕ ਕਈ ਧਮਾਕੇ ਹੋਏ। ਰਾਜਧਾਨੀ ਵਿੱਚ ਹਵਾਈ ਜਹਾਜ਼ਾਂ ਦੀਆਂ ਤੇਜ਼ ਆਵਾਜ਼ਾਂ ਵੀ ਸੁਣੀਆਂ ਗਈਆਂ। ਵੈਨੇਜ਼ੁਏਲਾ ਸਰਕਾਰ ਨੇ ਇਸ ਸਬੰਧੀ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
AFP ਦੀ ਰਿਪੋਰਟ ਮੁਤਾਬਕ, ਕਾਰਾਕਸ 'ਚ ਹੋਏ ਇਨ੍ਹਾਂ ਹਮਲਿਆਂ ਅਤੇ ਜਹਾਜ਼ਾਂ ਦੀ ਆਵਾਜ਼ ਸੁਣ ਕੇ ਕਈ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਵੈਨੇਜ਼ੁਏਲਾ 'ਤੇ ਹੋਏ ਇਸ ਹਮਲੇ ਵਿੱਚ ਅਮਰੀਕਾ ਦਾ ਹੱਥ ਹੈ। 'ਰਾਇਟਰਜ਼' ਨਾਲ ਗੱਲਬਾਤ ਕਰਦਿਆਂ ਇਕ ਅਮਰੀਕੀ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਰਾਇਟਰਜ਼ ਨਾਲ ਗੱਲਬਾਤ 'ਚ ਇੱਕ ਅਮਰੀਕੀ ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖਦਿਆਂ ਦੱਸਿਆ ਕਿ ਅਮਰੀਕਾ, ਵੈਨੇਜ਼ੁਏਲਾ 'ਤੇ ਹਮਲਾ ਕਰ ਰਿਹਾ ਹੈ। ਅਧਿਕਾਰੀ ਨੇ ਇਸ ਮਾਮਲੇ 'ਚ ਹੋਰ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ। ਅਮਰੀਕਾ ਦੇ ਇਸ ਹਮਲੇ ਤੋਂ ਬਾਅਦ ਪੂਰੇ ਵੈਨੇਜ਼ੁਏਲਾ 'ਚ ਐਮਰਜੈਂਸੀ ਲਗਾ ਦਿੱਤੀ ਗਈ ਹੈ।
ਵੈਨੇਜ਼ੁਏਲਾ 'ਚ ਇਹ ਧਮਾਕੇ ਅਜਿਹੇ ਸਮੇਂ ਹੋਏ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ 29 ਦਸੰਬਰ ਨੂੰ ਵੈਨੇਜ਼ੁਏਲਾ ਵਿਰੁੱਧ ਜ਼ਮੀਨੀ ਹਮਲੇ ਦੀ ਸੰਭਾਵਨਾ ਜਤਾਈ ਸੀ। ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਸੀ ਕਿ ਸੰਯੁਕਤ ਰਾਜ ਅਮਰੀਕਾ ਨੇ ਵੈਨੇਜ਼ੁਏਲਾ ਦੀਆਂ ਡਰੱਗ ਕਿਸ਼ਤੀਆਂ ਦੇ ਡੌਕਿੰਗ ਖੇਤਰ 'ਤੇ ਹਮਲਾ ਕਰਕੇ ਉਸ ਨੂੰ ਤਬਾਹ ਕਰ ਦਿੱਤਾ ਹੈ।
ਅਮਰੀਕੀ ਰਾਸ਼ਟਰਪਤੀ ਦੇ ਦਾਅਵੇ ਤੋਂ ਬਾਅਦ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਸੋਮਵਾਰ ਦੇ ਹਮਲੇ ਦੀ ਨਾ ਤਾਂ ਪੁਸ਼ਟੀ ਕੀਤੀ ਤੇ ਨਾ ਹੀ ਖੰਡਨ ਕੀਤਾ। ਪਰ ਵੀਰਵਾਰ, 1 ਜਨਵਰੀ ਨੂੰ ਮਾਦੁਰੋ ਨੇ ਕਿਹਾ ਸੀ ਕਿ ਅਮਰੀਕੀ ਫੌਜੀ ਦਬਾਅ ਦੇ ਹਫ਼ਤਿਆਂ ਬਾਅਦ ਉਹ ਵਾਸ਼ਿੰਗਟਨ ਨਾਲ ਸਹਿਯੋਗ ਕਰਨ ਲਈ ਤਿਆਰ ਹਨ।
Multiple secondary explosions seen, while flames and smoke emanate from the Port of Caracas in Venezuela. pic.twitter.com/R8OJ4CsdHO
— OSINTdefender (@sentdefender) January 3, 2026
ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਵਾਸ਼ਿੰਗਟਨ ਵੱਲੋਂ ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਵੈਨੇਜ਼ੁਏਲਾ ਕੋਲ ਦੁਨੀਆ ਦਾ ਸਭ ਤੋਂ ਵੱਡਾ ਤੇਲ ਭੰਡਾਰ ਮੌਜੂਦ ਹੈ। ਡੋਨਾਲਡ ਟਰੰਪ ਪਿਛਲੇ ਕਈ ਹਫ਼ਤਿਆਂ ਤੋਂ ਵੈਨੇਜ਼ੁਏਲਾ 'ਚ ਨਸ਼ੀਲੇ ਪਦਾਰਥਾਂ ਦੇ ਗਿਰੋਹਾਂ 'ਤੇ ਜ਼ਮੀਨੀ ਹਮਲੇ ਦੀ ਧਮਕੀ ਦੇ ਰਹੇ ਸਨ, ਜਿਸਦਾ ਪਹਿਲਾ ਸਪੱਸ਼ਟ ਰੂਪ ਸੋਮਵਾਰ ਨੂੰ ਦੇਖਣ ਨੂੰ ਮਿਲਿਆ। ਅਮਰੀਕੀ ਫ਼ੌਜ ਨੇ ਸਤੰਬਰ ਤੋਂ ਕੈਰੇਬੀਅਨ ਸਾਗਰ ਅਤੇ ਪੂਰਬੀ ਪ੍ਰਸ਼ਾਂਤ ਮਹਾਂਸਾਗਰ 'ਚ ਕਿਸ਼ਤੀਆਂ 'ਤੇ ਕਈ ਹਮਲੇ ਕੀਤੇ। ਹਾਲਾਂਕਿ, ਅਮਰੀਕੀ ਪ੍ਰਸ਼ਾਸਨ ਨੇ ਇਸ ਗੱਲ ਦਾ ਕੋਈ ਸਬੂਤ ਨਹੀਂ ਦਿੱਤਾ ਹੈ ਕਿ ਉਹ ਕਿਸ਼ਤੀਆਂ ਨਸ਼ਾ ਤਸਕਰੀ 'ਚ ਸ਼ਾਮਲ ਸਨ ਜਿਸ ਕਾਰਨ ਇਸ ਮੁਹਿੰਮ ਦੀ ਕਾਨੂੰਨੀ ਮਾਨਤਾ 'ਤੇ ਬਹਿਸ ਛਿੜ ਗਈ ਹੈ।