ਟਰੰਪ ਦੀ ਐਪਸਟੀਨ ਫਾਈਲਜ਼ ਤੋਂ ਧਿਆਨ ਭਟਕਾਉਣ ਦੀ ਕਮਜ਼ੋਰ ਕੋਸ਼ਿਸ਼, ਕਮਲਾ ਹੈਰਿਸ ਨੇ Trump 'ਤੇ ਲਾਏ ਦੋਸ਼
ਮਿਸ਼ੀਗਨ ਡੈਮੋਕ੍ਰੇਟਿਕਸ ਵੁਮੈਨਜ਼ ਕਾਕਸ ਵੱਲੋਂ ਆਯੋਜਿਤ ਸ਼ਨੀਵਾਰ ਨੂੰ ਇਕ ਪ੍ਰੋਗਰਾਮ ’ਚ ਹੈਰਿਸ ਨੇ ਇਸ ਸੰਘਰਸ਼ ਨੂੰ ਇਕ ਅਜਿਹੀ ਜੰਗ ਦੱਸਿਆ ਜਿਸ ਨੂੰ ਅਮਰੀਕੀ ਲੋਕ ਨਹੀਂ ਚਾਹੁੰਦੇ। ਡ੍ਰੈਟਾਈਟ ’ਚ ਆਪਣੇ ਸੰਬੋਧਨ ਦੌਰਾਨ ਹੈਰਿਸ ਨੇ ਪ੍ਰਸ਼ਾਸਨ ਦੇ ਇਰਾਦਿਆਂ ਦੀ ਹੋਰ ਜਾਂਚ ਕੀਤੀ ਤੇ ਟਰੰਪ ’ਤੇ ਆਪ੍ਰੇਸ਼ਨ ਐਪਿਕ ਫਿਊਰੀ ਦੀ ਵਰਤੋਂ ਘਰੇਲੂ ਵਿਵਾਦਾਂ ਤੋਂ ਧਿਆਨ ਭਟਕਾਉਣ ਲਈ ਕਰਨ ਦਾ ਦੋਸ਼ ਲਗਾਇਆ।
Publish Date: Mon, 20 Apr 2026 08:21 AM (IST)
Updated Date: Mon, 20 Apr 2026 08:24 AM (IST)
ਵਾਸ਼ਿੰਗਟਨ (ਏਐੱਨਆਈ) : ਸਾਬਕਾ ਅਮਰੀਕੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਤਿੱਖਾ ਹਮਲਾ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਵੱਲੋਂ ਈਰਾਨ ਦੇ ਨਾਲ ਇਕ ਫੌਜੀ ਜੰਗ ’ਚ ਖਿੱਚਿਆ ਗਿਆ ਅਤੇ ਇਸ ਨੂੰ ਐਪਸਟੀਨ ਫਾਈਲਜ਼ ਤੋਂ ਧਿਆਨ ਭਟਕਾਉਣ ਲਈ ਇਕ ਕਮਜ਼ੋਰ ਕੋਸ਼ਿਸ਼ ਕਰਾਰ ਦਿੱਤਾ। ਮਿਸ਼ੀਗਨ ਡੈਮੋਕ੍ਰੇਟਿਕਸ ਵੁਮੈਨਜ਼ ਕਾਕਸ ਵੱਲੋਂ ਆਯੋਜਿਤ ਸ਼ਨੀਵਾਰ ਨੂੰ ਇਕ ਪ੍ਰੋਗਰਾਮ ’ਚ ਹੈਰਿਸ ਨੇ ਇਸ ਸੰਘਰਸ਼ ਨੂੰ ਇਕ ਅਜਿਹੀ ਜੰਗ ਦੱਸਿਆ ਜਿਸ ਨੂੰ ਅਮਰੀਕੀ ਲੋਕ ਨਹੀਂ ਚਾਹੁੰਦੇ। ਡ੍ਰੈਟਾਈਟ ’ਚ ਆਪਣੇ ਸੰਬੋਧਨ ਦੌਰਾਨ ਹੈਰਿਸ ਨੇ ਪ੍ਰਸ਼ਾਸਨ ਦੇ ਇਰਾਦਿਆਂ ਦੀ ਹੋਰ ਜਾਂਚ ਕੀਤੀ ਤੇ ਟਰੰਪ ’ਤੇ ਆਪ੍ਰੇਸ਼ਨ ਐਪਿਕ ਫਿਊਰੀ ਦੀ ਵਰਤੋਂ ਘਰੇਲੂ ਵਿਵਾਦਾਂ ਤੋਂ ਧਿਆਨ ਭਟਕਾਉਣ ਲਈ ਕਰਨ ਦਾ ਦੋਸ਼ ਲਗਾਇਆ।
ਉਨ੍ਹਾਂ ਨੇ ਮੌਜੂਦਾ ਲੀਡਰਸ਼ਿਪ ਨੂੰ ਅਮਰੀਕਾ ਦੇ ਇਤਿਹਾਸ ’ਚ ਸਭ ਤੋਂ ਭ੍ਰਿਸ਼ਟ, ਜ਼ਾਲਮ ਤੇ ਨਾਕਾਬਲ ਪ੍ਰਸ਼ਾਸਨ ਦੇ ਰੂਪ ’ਚ ਵਰਣਿਤ ਕੀਤਾ। ਰਾਸ਼ਟਰਪਤੀ ਦੀ ਲੀਡਰਸ਼ਿਪ ਸ਼ੈਲੀ ’ਤੇ ਵਿਸਤਾਰ ਕਰਦੇ ਹੋਏ ਹੈਰਿਸ ਨੇ ਸੁਝਾਅ ਦਿੱਤਾ ਕਿ ਟਰੰਪ ਇਸ ਤਰ੍ਹਾਂ ਚੱਲਨ ਦੀ ਕੋਸ਼ਿਸ਼ ਕਰਦੇ ਹਨ, ਜਿਵੇਂ ਉਹ ਮਜ਼ਬੂਤ ਹਨ ਅਤੇ ਅਮਰੀਕਾ ਦੀ ਫੌਜ ਦੀ ਤਾਕਤ ਦੀ ਵਰਤੋਂ ਕਿਸੇ ਵੀ ਅਜਿਹੇ ਵਿਅਕਤੀ ਦੇ ਵਿਰੁੱਧ ਕਰਨਗੇ, ਜਿਸ ਨੂੰ ਉਹ ਚੁਣਦੇ ਹਨ। ਸਾਬਕਾ ਉੱਪ ਰਾਸ਼ਟਰਪਤੀ ਨੇ ਕਿਹਾ ਕਿ ਪ੍ਰਸ਼ਾਸਨ ਦੀ ਸੰਸਾਰਕ ਮਾਣਕਾਂ ਦੀ ਅਣਦੇਖੀ ਨੇ ਦੇਸ਼ ਦੀ ਸਥਿਤੀ ਨੂੰ ਗੰਭੀਰ ਰੂਪ ਨਾਲ ਨੁਕਸਾਨ ਪਹੁੰਚਾਇਆ ਹੈ।