ਅਮਰੀਕਾ ’ਚ 10 ਕਰੋੜ ਡਾਲਰ ਦੀ ਬੈਂਕ ਧੋਖਾਧੜੀ ’ਚ ਭਾਰਤੀ ਮੂਲ ਦਾ ਇਕ ਵਿਅਕਤੀ ਗ੍ਰਿਫ਼ਤਾਰ, 30 ਸਾਲ ਦੀ ਹੋ ਸਕਦੀ ਹੈ ਜੇਲ੍ਹ
ਸਮਝੌਤੇ ਦੀਆਂ ਸ਼ਰਤਾਂ ਤਹਿਤ, ਬੈਂਕ ਨੇ ਕੈਂਟਰ ਨੂੰ ਰੀਅਲ ਅਸਟੇਟ ਤੋਂ ਸੁਰੱਖਿਅਤ ਕਰਜ਼ ਦੇਣ ਜਾਂ ਖ਼ਰੀਦਣ ਲਈ ਕਰੀਬ 10 ਕਰੋੜ ਅਮਰੀਕੀ ਡਾਲਰ ਦਿੱਤੇ। ਕੈਂਟਰ ਨੇ ਇਨ੍ਹਾਂ ਕਰਜ਼ਿਆਂ ਤੇ ਇਨ੍ਹਾਂ ਲਈ ਗਿਰਵੀ ਰੱਖੀਆਂ ਜਾਇਦਾਦਾਂ (ਕੋਲੇਟਰਲ) ਬੈਂਕ ਕੋਲ ਗਿਰਵੀ ਰੱਖਣੀਆਂ ਸਨ ਤੇ ਕਰਜ਼ੇ ਵਜੋਂ ਮਿਲਣ ਵਾਲੀ ਰਕਮ ਨਾਲ ਬੈਂਕ ਦਾ ਪੈਸਾ ਵਾਪਸ ਕਰਨਾ ਸੀ।
Publish Date: Thu, 11 Jun 2026 06:03 PM (IST)
Updated Date: Thu, 11 Jun 2026 06:04 PM (IST)
ਵਾਸ਼ਿੰਗਟਨ (ਏਜੰਸੀ) : ਕੈਲੀਫੋਰਨੀਆ ’ਚ ਇਕ 44 ਸਾਲਾ ਭਾਰਤੀ-ਅਮਰੀਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ’ਤੇ ਦੋਸ਼ ਹੈ ਕਿ ਉਸ ਨੇ ਇੰਸ਼ੋਰੈਂਸ ਪਾਲਿਸੀ ਦੇ ਟਾਈਟਲ ਰਿਕਾਰਡ ’ਚ ਹੇਰ-ਫੇਰ ਕਰ ਕੇ ਇਕ ਬੈਂਕ ਨਾਲ ਕਰੀਬ 10 ਕਰੋੜ ਅਮਰੀਕੀ ਡਾਲਰ ਦੀ ਧੋਖਾਧੜੀ ਕੀਤੀ। ਮਹੇਂਦਰ ਮਖੀਜਾਨੀ ਗ੍ਰੀਨ ਕਾਰਡ ’ਤੇ ਅਮਰੀਕਾ ’ਚ ਰਹਿ ਰਿਹਾ ਹੈ ਤੇ ਤੇ ਦੋਸ਼ੀ ਪਾਏ ਜਾਣ ’ਤੇ ਉਸ ਨੂੰ 30 ਸਾਲ ਦੀ ਜੇਲ੍ਹ ਹੋ ਸਕਦੀ ਹੈ।
ਇਕ ਹਲਫ਼ਨਾਮੇ ਮੁਤਾਬਕ ਮਖੀਜਾਨੀ ਕੈਂਟਰ ਗਰੁੱਪ ਵੀਐੱਲਐੱਲਸੀ ਨੂੰ ਕੰਟਰੋਲ ਕਰਦਾ ਹੈ। ਇਹ ਨਿਊਜ਼ ਪੋਰਟ ਬੀਚ ’ਚ ਸਥਿਤ ਕੰਪਨੀ ਹੈ, ਜਿਸ ਦਾ ਬੈਂਕ ਨਾਲ ਕਰਜ਼ ਦਾ ਲੈਣ-ਦੇਣ ਹੈ। ਸਮਝੌਤੇ ਦੀਆਂ ਸ਼ਰਤਾਂ ਤਹਿਤ, ਬੈਂਕ ਨੇ ਕੈਂਟਰ ਨੂੰ ਰੀਅਲ ਅਸਟੇਟ ਤੋਂ ਸੁਰੱਖਿਅਤ ਕਰਜ਼ ਦੇਣ ਜਾਂ ਖ਼ਰੀਦਣ ਲਈ ਕਰੀਬ 10 ਕਰੋੜ ਅਮਰੀਕੀ ਡਾਲਰ ਦਿੱਤੇ। ਕੈਂਟਰ ਨੇ ਇਨ੍ਹਾਂ ਕਰਜ਼ਿਆਂ ਤੇ ਇਨ੍ਹਾਂ ਲਈ ਗਿਰਵੀ ਰੱਖੀਆਂ ਜਾਇਦਾਦਾਂ (ਕੋਲੇਟਰਲ) ਬੈਂਕ ਕੋਲ ਗਿਰਵੀ ਰੱਖਣੀਆਂ ਸਨ ਤੇ ਕਰਜ਼ੇ ਵਜੋਂ ਮਿਲਣ ਵਾਲੀ ਰਕਮ ਨਾਲ ਬੈਂਕ ਦਾ ਪੈਸਾ ਵਾਪਸ ਕਰਨਾ ਸੀ।
ਸਤੰਬਰ 2024 ਤੋਂ ਅਪ੍ਰੈਲ 2025 ਦੌਰਾਨ ਮਖੀਜਾਨੀ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਟਾਈਟਲ ਇੰਸ਼ੋਰੈਂਸ ਪਾਲਿਸੀ ’ਚ ਹੇਰ-ਫੇਰ ਕੀਤਾ ਜਾਂ ਤੋ ਇਹ ਦਿਖਾਇਆ ਜਾ ਸਕੇ ਕਿ ਕੋਲੇਟਰਲ ਦੇ ਤੌਰ ’ਤੇ ਇਸਤੇਮਾਲ ਕੀਤੀਆਂ ਜਾ ਰਹੀਆਂ ਕੁਝ ਰੀਅਲ ਅਸਟੇਟ ਪ੍ਰਾਪਰਟੀਆਂ ’ਤੇ ਕੈਂਟਰ ਦਾ ਪਹਿਲਾ ਅਧਿਕਾਰ ਹੈ। ਟਾਈਟਲ ਪਾਲਿਸੀ ’ਚ ਹੇਰ-ਫੇਰ ਕਰਨ ਤੋਂ ਬਾਅਦ ਮਖੀਜਾਨੀ ਨੇ ਆਪਣੇ ਉਸ ਸਮੇਂ ਦੇ ਮੁਲਾਜ਼ਮ ਤੋਂ ਬੈਂਕ ’ਚ ਨਕਲੀ ਟਾਈਟਲ ਇੰਸ਼ੋਰੈਂਸ ਪਾਲਿਸੀਆਂ ਜਮ੍ਹਾਂ ਕਰਵਾਈਆਂ। ਇਹ ਵੀ ਦੋਸ਼ ਹੈ ਕਿ ਉਨ੍ਹਾਂ ਨੇ ਬੈਂਕ ਦੇ ਨੁਮਾਇੰਦਿਆਂ ਨਾਲ ਕਈ ਟੈਲੀਕਾਨਫਰੈਂਸ ਕੀਤੀਆਂ ਤੇ ਬੈਂਕ ਵੱਲੋਂ ਪਛਾਣੀਆਂ ਗਈ ਟਾਈਟਲ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਝੂਠ ਬੋਲਿਆ।