ਅਮਰੀਕਾ ਦੇ ਵਾਸ਼ਿੰਗਟਨ ਵਿੱਚ 'ਵਾਈਟ ਹਾਊਸ ਕੋਰਸਪੋਂਡੈਂਟਸ ਡਿਨਰ' ਦੌਰਾਨ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਇੱਕ ਸ਼ੱਕੀ ਵਿਅਕਤੀ ਹਥਿਆਰ ਸਮੇਤ ਪ੍ਰੋਗਰਾਮ ਵਿੱਚ ਦਾਖਲ ਹੋ ਗਿਆ। ਮੁਲਜ਼ਮ ਦੀ ਪਛਾਣ 31 ਸਾਲਾ ਕੋਲ ਟਾਮਸ ਐਲਨ ਵਜੋਂ ਹੋਈ ਹੈ, ਜੋ ਕਿ ਕੈਲੀਫੋਰਨੀਆ ਦਾ ਰਹਿਣ ਵਾਲਾ ਹੈ। ਉਹ ਕਈ ਹਥਿਆਰਾਂ ਨਾਲ ਪ੍ਰੋਗਰਾਮ ਵਿੱਚ ਵੜਿਆ ਅਤੇ ਸੁਰੱਖਿਆ ਘੇਰਾ ਤੋੜਨ ਦੀ ਕੋਸ਼ਿਸ਼ ਕੀਤੀ।

ਨੋਰਾ ਨੇ ਜਿਵੇਂ ਹੀ ਮੈਨੀਫੈਸਟੋ ਵਿੱਚ ਲਿਖੀਆਂ ਗੱਲਾਂ ਨੂੰ ਪੜ੍ਹਿਆ, ਟਰੰਪ ਦਾ ਗੁੱਸਾ ਫੁੱਟ ਪਿਆ। ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ, "ਮੇਰਾ ਉਨ੍ਹਾਂ ਦੋਸ਼ਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਮੈਂ ਪੂਰੀ ਤਰ੍ਹਾਂ ਨਿਰਦੋਸ਼ ਹਾਂ।" ਉਨ੍ਹਾਂ ਅੱਗੇ ਕਿਹਾ, "ਮੈਂ ਬਲਾਤਕਾਰੀ ਨਹੀਂ ਹਾਂ। ਮੈਂ ਕਿਸੇ ਦਾ ਬਲਾਤਕਾਰ ਨਹੀਂ ਕੀਤਾ ਹੈ।"
ਓ'ਡੋਨੈਲ ਨੇ ਇਸ ਦੌਰਾਨ ਵਿੱਚੇ ਟੋਕਦਿਆਂ ਪੁੱਛਿਆ, "ਓਹ, ਕੀ ਤੁਹਾਨੂੰ ਲੱਗਦਾ ਹੈ ਕਿ ਉਹ ਤੁਹਾਡੇ ਬਾਰੇ ਗੱਲ ਕਰ ਰਿਹਾ ਸੀ?" ਪਰ ਟਰੰਪ ਨੇ ਉਨ੍ਹਾਂ ਦੇ ਸਵਾਲ ਨੂੰ ਨਜ਼ਰਅੰਦਾਜ਼ ਕਰਦਿਆਂ ਕਿਹਾ, "ਮੈਂ ਬਾਲ-ਸ਼ੋਸ਼ਣ ਕਰਨ ਵਾਲਾ ਨਹੀਂ ਹਾਂ। ਤੁਸੀਂ ਕਿਸੇ ਬਿਮਾਰ ਮਾਨਸਿਕਤਾ ਵਾਲੇ ਬੰਦੇ ਦੀ ਇਹ ਬਕਵਾਸ ਪੜ੍ਹ ਰਹੇ ਹੋ? ਮੇਰਾ ਨਾਮ ਉਨ੍ਹਾਂ ਸਭ ਚੀਜ਼ਾਂ ਨਾਲ ਜੋੜਿਆ ਗਿਆ, ਜਿਨ੍ਹਾਂ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਸੀ। ਮੈਨੂੰ ਪੂਰੀ ਤਰ੍ਹਾਂ ਬੇਦਾਗ ਸਾਬਤ ਕਰ ਦਿੱਤਾ ਗਿਆ ਸੀ।"
ਟਰੰਪ ਨੇ ਹਮਲਾਵਰ ਨੂੰ "ਕੱਟੜਪੰਥੀ", "ਈਸਾਈ-ਵਿਰੋਧੀ" ਅਤੇ "ਬਹੁਤ ਜ਼ਿਆਦਾ ਬਿਮਾਰ ਮਾਨਸਿਕਤਾ ਵਾਲਾ ਆਦਮੀ" ਦੱਸਿਆ। ਉਨ੍ਹਾਂ ਕਿਹਾ ਕਿ ਅਜਿਹਾ ਵਿਅਕਤੀ ਸਮਾਜ ਲਈ ਖ਼ਤਰਨਾਕ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਅਮਰੀਕਾ ਵਿੱਚ ਵਧ ਰਹੀ ਸਿਆਸੀ ਹਿੰਸਾ ਲਈ ਡੈਮੋਕ੍ਰੇਟਿਕ ਨੇਤਾਵਾਂ ਦੀ "ਨਫ਼ਰਤ ਭਰੀ ਬਿਆਨਬਾਜ਼ੀ" ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਇਸ ਨੂੰ ਬੇਹੱਦ ਚਿੰਤਾਜਨਕ ਦੱਸਿਆ।
ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਗੋਲੀਬਾਰੀ ਦੌਰਾਨ ਉਨ੍ਹਾਂ ਨੂੰ ਕੋਈ ਡਰ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਉਹ ਸਥਿਤੀ ਨੂੰ ਸਮਝਣਾ ਚਾਹੁੰਦੇ ਸਨ, ਇਸ ਲਈ ਤੁਰੰਤ ਬਾਹਰ ਨਹੀਂ ਗਏ। ਟਰੰਪ ਮੁਤਾਬਕ, ਉਹ ਖੁਦ ਦੇਖਣਾ ਚਾਹੁੰਦੇ ਸਨ ਕਿ ਆਖਰ ਹੋ ਕੀ ਰਿਹਾ ਹੈ ਅਤੇ ਬਾਅਦ ਵਿੱਚ ਪ੍ਰੋਗਰਾਮ ਵਿੱਚ ਵਾਪਸ ਆਉਣ ਲਈ ਵੀ ਤਿਆਰ ਸਨ।