ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਸ਼ਿੰਗਟਨ ਵਿੱਚ ਇੱਕ ਮੀਡੀਆ ਪ੍ਰੋਗਰਾਮ ਦੌਰਾਨ ਹੋਈ ਗੋਲੀਬਾਰੀ ਦੀ ਘਟਨਾ ਪਿੱਛੇ ਸ਼ੱਕੀ ਵਿਅਕਤੀ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। 'ਟਰੁੱਥ ਸੋਸ਼ਲ' 'ਤੇ ਪੋਸਟ ਕੀਤੀ ਗਈ 24 ਸੈਕਿੰਡ ਦੀ ਇਸ ਕਲਿੱਪ ਵਿੱਚ, ਸ਼ੱਕੀ ਨੂੰ ਸ਼ਨੀਵਾਰ ਨੂੰ 'ਵ੍ਹਾਈਟ ਹਾਊਸ ਕੋਰਸਪੌਂਡੈਂਟਸ ਡਿਨਰ' ਦੇ ਸੁਰੱਖਿਆ ਜਾਂਚ ਕੇਂਦਰ ਵੱਲ ਤੇਜ਼ੀ ਨਾਲ ਦੌੜਦੇ ਹੋਏ ਦਿਖਾਇਆ ਗਿਆ ਹੈ।

JUST IN: President Trump posts video of SHOOTER on TruthSocial. pic.twitter.com/mVFkDaldpv
— Donald J Trump Posts TruthSocial (@TruthTrumpPost) April 26, 2026
ਟਰੰਪ, ਜਿਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਸੀ, ਨੇ ਸ਼ੱਕੀ ਹਮਲਾਵਰ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਇਨ੍ਹਾਂ ਤਸਵੀਰਾਂ ਵਿੱਚ ਸ਼ੱਕੀ ਬਿਨਾਂ ਸ਼ਰਟ ਦੇ ਜ਼ਮੀਨ 'ਤੇ ਡਿੱਗਿਆ ਹੋਇਆ ਹੈ ਅਤੇ ਉਸ ਦੇ ਚਾਰੋਂ ਪਾਸੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਮੌਜੂਦ ਹਨ। ਉਸ ਦੇ ਹੱਥ ਉਸ ਦੀ ਪਿੱਠ ਦੇ ਪਿੱਛੇ ਬੰਨ੍ਹੇ ਹੋਏ ਸਨ।
ਘਟਨਾ ਦੇ ਲਗਪਗ ਇੱਕ ਘੰਟੇ ਬਾਅਦ ਵ੍ਹਾਈਟ ਹਾਊਸ ਵਿੱਚ ਹੋਈ ਇੱਕ ਪ੍ਰੈੱਸ ਬ੍ਰੀਫਿੰਗ ਦੌਰਾਨ, ਟਰੰਪ ਨੇ ਦੱਸਿਆ ਕਿ ਸੀਕ੍ਰੇਟ ਸਰਵਿਸ ਵੱਲੋਂ ਰੋਕੇ ਜਾਣ ਤੋਂ ਪਹਿਲਾਂ ਸ਼ੱਕੀ ਕੋਲ ਕਈ ਹਥਿਆਰ ਸਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੱਕੀ ਕੋਲ ਇੱਕ ਸ਼ਾਟਗਨ, ਇੱਕ ਹੈਂਡਗਨ ਅਤੇ ਕਈ ਚਾਕੂ ਸਨ। ਇੱਕ ਅਧਿਕਾਰੀ ਨੂੰ ਗੋਲੀ ਲੱਗੀ ਸੀ, ਪਰ ਬੁਲੇਟਪ੍ਰੂਫ ਜੈਕਟ ਪਾਈ ਹੋਣ ਕਾਰਨ ਉਹ ਸੁਰੱਖਿਅਤ ਬਚ ਗਿਆ।
ਟਰੰਪ ਨੇ ਕਿਹਾ, "ਉਸ ਨੂੰ ਬਹੁਤ ਨੇੜਿਓਂ ਅਤੇ ਇੱਕ ਬਹੁਤ ਹੀ ਸ਼ਕਤੀਸ਼ਾਲੀ ਬੰਦੂਕ ਨਾਲ ਗੋਲੀ ਮਾਰੀ ਗਈ ਸੀ, ਪਰ ਜੈਕਟ ਨੇ ਆਪਣਾ ਕੰਮ ਬਖੂਬੀ ਨਿਭਾਇਆ।" ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸ਼ੱਕੀ ਹਮਲਾਵਰ ਇੱਕ "ਲੋਨ ਵੁਲਫ" (ਇਕੱਲਾ ਹਮਲਾਵਰ) ਸੀ। ਉਨ੍ਹਾਂ ਨੇ ਸ਼ੱਕੀ ਨੂੰ ਇੱਕ ਪਾਗਲ ਆਦਮੀ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਮੰਨਣ ਦਾ ਕੋਈ ਕਾਰਨ ਨਹੀਂ ਦਿਸਦਾ ਕਿ ਇਸ ਹਮਲੇ ਦਾ ਇਰਾਨ ਨਾਲ ਚੱਲ ਰਹੀ ਜੰਗ ਨਾਲ ਕੋਈ ਸਬੰਧ ਹੈ।
ਟਰੰਪ ਨੇ ਦੱਸਿਆ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਉਸ ਬਾਲਰੂਮ ਤੋਂ ਕਾਫ਼ੀ ਦੂਰ ਸੀ, ਜਿੱਥੇ ਡਿਨਰ ਲਈ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, "ਉਹ ਬਾਲਰੂਮ ਦੇ ਦਰਵਾਜ਼ਿਆਂ ਤੱਕ ਪਹੁੰਚਣ ਦੇ ਨੇੜੇ-ਤੇੜੇ ਵੀ ਨਹੀਂ ਸੀ।"
ਹੁਣ ਆਨਲਾਈਨ ਕਈ ਅਜਿਹੇ ਵੀਡੀਓ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਸੀਕ੍ਰੇਟ ਸਰਵਿਸ ਦੇ ਏਜੰਟਾਂ ਨੂੰ ਟਰੰਪ, ਫਸਟ ਲੇਡੀ ਮੇਲਾਨੀਆ ਟਰੰਪ ਅਤੇ ਉਪ-ਰਾਸ਼ਟਰਪਤੀ ਜੇਡੀ ਵੈਂਸ ਨੂੰ ਸੁਰੱਖਿਅਤ ਬਾਹਰ ਕੱਢਦੇ ਹੋਏ ਦਿਖਾਇਆ ਗਿਆ ਹੈ। ਵਾਸ਼ਿੰਗਟਨ ਹਿਲਟਨ ਹੋਟਲ ਦੇ ਬੈਂਕੁਏਟ ਹਾਲ ਵਿੱਚ ਸੀਕ੍ਰੇਟ ਸਰਵਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਤੇਜ਼ੀ ਨਾਲ ਫੈਲ ਗਏ, ਜਦੋਂ ਕਿ ਮਹਿਮਾਨ ਡਰ ਦੇ ਮਾਰੇ ਮੇਜ਼ਾਂ ਦੇ ਹੇਠਾਂ ਛਿਪ ਗਏ।
THIS IS THE MOMENT SECRET SERVICE AGENTS ESCORTED JD VANCE OUT OF THE WHITE HOUSE CORRESPONDENTS' DINNER. pic.twitter.com/9vMncD23Vc
— Chad Prather (@WatchChad) April 26, 2026
ਸਮਾਚਾਰ ਏਜੰਸੀ ਏਪੀ ਨੂੰ ਦੋ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਸ਼ੱਕੀ ਦੀ ਪਛਾਣ ਕੈਲੀਫੋਰਨੀਆ ਦੇ ਟੌਰੈਂਸ ਨਿਵਾਸੀ 31 ਸਾਲਾ ਕੋਲ ਟੌਮਸ ਐਲਨ ਵਜੋਂ ਹੋਈ ਹੈ।
CNN reports that a suspect has been shot and killed by officers with the U.S. Secret Service in the lobby of the White House Correspondents’ Dinner in Washington, after the evacuation of President Donald J. Trump and First Lady Melania Trump. pic.twitter.com/p1ntonqqbn
— OSINTdefender (@sentdefender) April 26, 2026
ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਕਿਹਾ ਕਿ ਗੋਲੀ ਚਲਾਉਣ ਵਾਲੇ ਦਾ ਮਕਸਦ ਅਜੇ ਸਪਸ਼ਟ ਨਹੀਂ ਹੈ, ਪਰ ਉਨ੍ਹਾਂ ਕਿਹਾ ਕਿ "ਜਦੋਂ ਉਹ ਜ਼ਮੀਨ 'ਤੇ ਡਿੱਗਿਆ ਹੋਇਆ ਸੀ, ਤਾਂ ਉਹ ਕਾਫ਼ੀ ਦੁਸ਼ਟ ਅਤੇ ਖ਼ਤਰਨਾਕ ਦਿਖ ਰਿਹਾ ਸੀ।" ਉਨ੍ਹਾਂ ਦੱਸਿਆ ਕਿ ਸ਼ੁਰੂ ਵਿੱਚ ਉਨ੍ਹਾਂ ਨੂੰ ਲੱਗਾ ਕਿ ਕੋਈ ਟਰੇਅ ਡਿੱਗ ਗਈ ਹੈ, ਕਿਉਂਕਿ ਉਹ ਆਵਾਜ਼ ਕਾਫ਼ੀ ਦੂਰੋਂ ਆ ਰਹੀ ਸੀ। ਪਰ 'ਫਸਟ ਲੇਡੀ' ਨੂੰ "ਪੂਰੀ ਤਰ੍ਹਾਂ ਅਹਿਸਾਸ" ਸੀ ਕਿ ਇਹ ਗੋਲੀਬਾਰੀ ਦੀ ਆਵਾਜ਼ ਹੈ।