Global Coronavirus : ਦੁਨੀਆ 'ਚ ਕੋਰੋਨਾ ਨਾਲ 14 ਹਜ਼ਾਰ ਮਰੀਜ਼ਾਂ ਦੀ ਮੌਤ
ਇਸ ਦੇਸ਼ 'ਚ ਹੁਣ ਤਕ ਤਿੰਨ ਕਰੋੜ 27 ਲੱਖ ਤੋਂ ਜ਼ਿਆਦਾ ਮਰੀਜ਼ ਪਾਏ ਗਏ ਤੇ ਪੰਜ ਲੱਖ 85 ਹਜ਼ਾਰ ਤੋਂ ਵਧ ਦੀ ਮੌਤ ਹੋਈ ਹੈ। ਅਮਰੀਕਾ ਤੋਂ ਬਾਅਦ ਭਾਰਤ ਤੇ ਬ੍ਰਾਜ਼ੀਲ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਜੂਝ ਰਹੇ ਹਨ। ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਬੀਤੇ 24 ਘੰਟੇ 'ਚ ਦੇਸ਼ 'ਚ 2914 ਪੀੜਤਾਂ ਦੀ ਜਾਨ ਚਲੀ ਗਈ।
Publish Date: Sat, 24 Apr 2021 08:22 PM (IST)
Updated Date: Sun, 25 Apr 2021 12:11 AM (IST)
ਵਾਸ਼ਿੰਗਟਨ (ਏਜੰਸੀਆਂ) : ਭਾਰਤ, ਬ੍ਰਾਜ਼ੀਲ, ਤੁਰਕੀ ਅਤੇ ਈਰਾਨ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਮਹਾਮਾਰੀ ਦਾ ਕਹਿਣ ਮੁੜ ਤੋਂ ਵਧਦਾ ਜਾ ਰਿਹਾ ਹੈ। ਨਤੀਜੇ ਵਜੋਂ ਬੀਤੇ 24 ਘੰਟਿਆਂ ਦੌਰਾਨ ਦੁਨੀਆ ਭਰ 'ਚ ਕੋਰੋਨਾ ਨਾਲ ਲਗਪਗ 14 ਹਜ਼ਾਰ ਪੀੜਤਾਂ ਦੀ ਮੌਤ ਹੋ ਗਈ। ਇਸ ਮਿਆਦ 'ਚ ਪੂਰੀ ਦੁਨੀਆ 'ਚ ਅੱਠ ਲੱਖ 85 ਹਜ਼ਾਰ ਤੋਂ ਵਧ ਨਵੇਂ ਮਰੀਜ਼ ਸਾਹਮਣੇ ਆਏ।
ਜੌਨਸ ਹਾਪਕਿੰਸ ਯੂਨੀਵਰਸਿਟੀ ਦੇ ਡਾਟਾ ਮੁਤਾਬਕ ਸ਼ਨਿਚਵਾਰ ਨੰ ਕੋਰੋਨਾ ਪ੍ਰਭਾਵਿਤ ਲੋਕਾਂ ਦਾ ਕੌਮਾਂਤਰੀ ਅੰਕੜਾ 14 ਕਰੋੜ 52 ਲੱਖ 71 ਹਜ਼ਾਰ 208 ਹੋ ਗਿਆ। ਇਕ ਦਿਨ ਪਹਿਲਾਂ ਇਹ ਗਿਣਤੀ 14 ਕਰੋੜ 43 ਲੱਖ 85 ਹਜ਼ਾਰ 217 ਸੀ ਜਦੋਂਕਿ ਮਰਨ ਵਾਲਿਆਂ ਦੀ ਗਿਣਤੀ 30 ਲੱਖ 83 ਹਜ਼ਾਰ 235 ਹੋ ਗਈ ਹੈ। ਸ਼ੁੱਕਰਵਾਰ ਨੂੰ ਇਹ ਅੰਕੜਾ 30 ਲੱਖ 69 ਹਜ਼ਾਰ 293 ਸੀ। ਦੁਨੀਆ 'ਚ ਕੋਰੋਨਾ ਮਹਾਮਾਰੀ ਨਾਲ ਅਮਰੀਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ।
ਇਸ ਦੇਸ਼ 'ਚ ਹੁਣ ਤਕ ਤਿੰਨ ਕਰੋੜ 27 ਲੱਖ ਤੋਂ ਜ਼ਿਆਦਾ ਮਰੀਜ਼ ਪਾਏ ਗਏ ਤੇ ਪੰਜ ਲੱਖ 85 ਹਜ਼ਾਰ ਤੋਂ ਵਧ ਦੀ ਮੌਤ ਹੋਈ ਹੈ। ਅਮਰੀਕਾ ਤੋਂ ਬਾਅਦ ਭਾਰਤ ਤੇ ਬ੍ਰਾਜ਼ੀਲ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਜੂਝ ਰਹੇ ਹਨ। ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਬੀਤੇ 24 ਘੰਟੇ 'ਚ ਦੇਸ਼ 'ਚ 2914 ਪੀੜਤਾਂ ਦੀ ਜਾਨ ਚਲੀ ਗਈ। ਇਸ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਤਿੰਨ ਲੱਖ 86 ਹਜ਼ਾਰ 416 ਹੋ ਗਈ ਹੈ। ਜਦੋਂਕਿ ਇਸ ਦੌਰਾਨ 69 ਹਜ਼ਾਰ 105 ਨਵੇਂ ਮਰੀਜ਼ ਮਿਲੇ ਹਨ। ਹੁਣ ਤਕ ਕੁਲ ਇਕ ਕਰੋੜ 42 ਲੱਖ 37 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਪੀੜਤ ਮਿਲ ਚੁੱਕੇ ਹਨ। ਦੂਜੇ ਪਾਸੇ ਤੁਰਕੀ 'ਚ ਵੀ ਸ਼ੁੱਕਰਵਾਰ ਨੂੰ 49 ਹਜ਼ਾਰ 438 ਨਵੇਂ ਮਰੀਜ਼ ਮਿਲੇ ਅਤੇ 343 ਪੀੜਤਾਂ ਦੀ ਮੌਤ ਹੋ ਗਈ ਜਦੋਂਕਿ ਈਰਾਨ 'ਚ 22 ਹਜ਼ਾਰ 904 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ। ਇੱਥੇ 24 ਘੰਟਿਆਂ ਦੌਰਾਨ 380 ਮਰੀਜ਼ਾਂ ਦੀ ਜਾਨ ਚਲੀ ਗਈ।
ਦੱਖਣੀ ਕੋਰੀਆ : 24 ਘੰਟਿਆਂ 'ਚ 785 ਨਵੇਂ ਕੇਸ ਮਿਲਣ ਨਾਲ ਪੀੜਤਾਂ ਦਾ ਅੰਕੜਾ ਇਕ ਲੱਖ 18 ਹਜ਼ਾਰ ਤੋਂ ਵਧ ਹੋ ਗਿਆ। ਇੱਥੇ ਕੁੱਲ 1812 ਮੌਤਾਂ ਹੋਈਆਂ ਹਨ।
ਰੂਸ : ਦੇਸ਼ ਭਰ 'ਚ 8828 ਨਵੇਂ ਕੋਰੋਨਾ ਮਰੀਜ਼ਾਂ ਦੀ ਪਛਾਣ ਕੀਤੀ ਗਈ। ਇਨ੍ਹਾਂ 'ਚੋਂ 2541 ਕੇਸ ਮਾਸਕੋ 'ਚ ਪਾਏ ਗਏ। ਕੁੱਲ 47 ਲੱਖ 53 ਹਜ਼ਾਰ ਮਾਮਲੇ ਹੋ ਗਏ ਹਨ।