ਅਮਰੀਕਾ 'ਚ ਡਾਕਟਰਾਂ ਲਈ H-1B ਵੀਜ਼ਾ ਫੀਸ 'ਚ ਰਾਹਤ ਦੀ ਮੰਗ; ਇਕ ਲੱਖ ਡਾਲਰ ਫੀਸ ਨਾਲ ਸਿਹਤ ਸੇਵਾਵਾਂ ਪ੍ਰਭਾਵਿਤ ਹੋਣ ਦਾ ਖ਼ਤਰਾ
ਉਨ੍ਹਾਂ ਦੀ ਦਲੀਲ ਹੈ ਕਿ ਅਮਰੀਕਾ ਪਹਿਲਾਂ ਹੀ ਡਾਕਟਰਾਂ ਦੀ ਕਮੀ ਨਾਲ ਜੂਝ ਰਿਹਾ ਹੈ ਤੇ ਇਹ ਫੀਸ ਸਥਿਤੀ ਨੂੰ ਹੋਰ ਗੰਭੀਰ ਬਣਾ ਸਕਦੀ ਹੈ। ਅੰਕੜਿਆਂ ਮੁਤਾਬਕ, ਅਮਰੀਕਾ ’ਚ ਕਰੀਬ 8.7 ਕਰੋੜ ਲੋਕ ਅਜਿਹੇ ਇਲਾਕਿਆਂ ’ਚ ਰਹਿੰਦੇ ਹਨ ਜਿੱਥੇ ਡਾਕਟਰਾਂ ਦੀ ਕਮੀ ਹੈ।
Publish Date: Fri, 20 Mar 2026 09:35 AM (IST)
Updated Date: Fri, 20 Mar 2026 09:37 AM (IST)
ਵਾਸ਼ਿੰਗਟਨ (ਏਜੰਸੀ) : ਅਮਰੀਕਾ ’ਚ ਡਾਕਟਰਾਂ ਤੇ ਸਿਹਤ ਮੁਲਾਜ਼ਮਾਂ ਲਈ ਐੱਚ-1ਬੀ ਵੀਜ਼ਾ ਫੀਸ ’ਚ ਰਾਹਤ ਦੇਣ ਦੀ ਮੰਗ ਤੇਜ਼ ਹੋ ਗਈ ਹੈ। ਰਿਪਬਲਿਕਨ ਤੇ ਡੈਮੋਕ੍ਰੇਟ ਸੰਸਦ ਮੈਂਬਰਾਂ ਦੇ ਇਕ ਦੋ ਪਾਰਟੀ ਸਮੂਹ ਨੇ ਡਾਕਟਰਾਂ ਤੇ ਸਿਹਤ ਸੇਵਾ ਕਾਰਜ ਬਲ ਲਈ ਐੱਚ-1ਬੀ ਵੀਜ਼ਾ ਐਕਟ ਪੇਸ਼ ਕੀਤਾ ਹੈ, ਜਿਸ ਤਹਿਤ ਤਜਵੀਜ਼ਸ਼ੁਦਾ ਇਕ ਲੱਖ ਡਾਲਰ (ਲਗਪਗ 83 ਲੱਖ ਰੁਪਏ) ਫੀਸ ਤੋਂ ਡਾਕਟਰਾਂ ਨੂੰ ਛੋਟ ਦੇਣ ਦੀ ਗੱਲ ਕਹੀ ਗਈ ਹੈ। ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਏਨੀ ਜ਼ਿਆਦਾ ਫੀਸ ਹਸਪਤਾਲਾਂ ਤੇ ਹੈਲਥ ਸਿਸਟਮ ਲਈ ਵਿਦੇਸ਼ੀ ਸਿਖਲਾਈ ਪ੍ਰਾਪਤ ਡਾਕਟਰਾਂ ਨੂੰ ਨਿਯੁਕਤ ਕਰਨਾ ਮੁਸ਼ਕਲ ਬਣਾ ਦੇਵੇਗੀ, ਖਾਸ ਤੌਰ ’ਤੇ ਪੇਂਡੂ ਤੇ ਘੱਟ ਸਹੂਲਤ ਵਾਲੇ ਇਲਾਕਿਆਂ ’ਚ। ਉਨ੍ਹਾਂ ਦੀ ਦਲੀਲ ਹੈ ਕਿ ਅਮਰੀਕਾ ਪਹਿਲਾਂ ਹੀ ਡਾਕਟਰਾਂ ਦੀ ਕਮੀ ਨਾਲ ਜੂਝ ਰਿਹਾ ਹੈ ਤੇ ਇਹ ਫੀਸ ਸਥਿਤੀ ਨੂੰ ਹੋਰ ਗੰਭੀਰ ਬਣਾ ਸਕਦੀ ਹੈ। ਅੰਕੜਿਆਂ ਮੁਤਾਬਕ, ਅਮਰੀਕਾ ’ਚ ਕਰੀਬ 8.7 ਕਰੋੜ ਲੋਕ ਅਜਿਹੇ ਇਲਾਕਿਆਂ ’ਚ ਰਹਿੰਦੇ ਹਨ ਜਿੱਥੇ ਡਾਕਟਰਾਂ ਦੀ ਕਮੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਡਾਕਟਰ ਇਸ ਕਮੀ ਨੂੰ ਪੂਰਾ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ ਤੇ ਫੀਸ ਵਧਣ ਨਾਲ ਮਰੀਜ਼ਾਂ ਦੀ ਦੇਖਭਾਲ ’ਤੇ ਅਸਰ ਪੈ ਸਕਦਾ ਹੈ।