ਅਮਰੀਕੀ ਸਿੱਖਿਆ ਦੇ ਫੰਡ 'ਚ ਕਟੌਤੀ, ਟਰੰਪ ਦੀ ਪਤਨੀ ਮੇਲਾਨੀਆ ਨੇ ਕੀਤੀ ਸਿੱਖਿਆ ਰਾਹੀਂ ਸ਼ਾਂਤੀ ਦੀ ਵਕਾਲਤ
ਮੇਲਾਨੀਆ ਨੇ ਕਿਹਾ ਕਿ ਸਿੱਖਿਆ ਸ਼ਾਂਤੀਪੂਰਨ ਤੇ ਖ਼ੁਸ਼ਹਾਲ ਸਮਾਜ ਦੀ ਨੀਂਹ ਹੈ। ਜੋ ਸਮਾਜ ਆਪਣੀ ਆਬਾਦੀ ਦੇ ਵੱਡੇ ਹਿੱਸੇ ਨੂੰ ਵੱਖ ਕਰ ਦਿੰਦਾ ਹੈ, ਉਹ ਆਪਣੀ ਸਮਰੱਥਾ ਦਾ ਸਿਰਫ ਮਾਮੂਲੀ ਹਿੱਸਾ ਹੀ ਹਾਸਲ ਕਰ ਸਕਦੇ ਹਨ। ਹਾਲਾਂਕਿ, ਮੇਲਾਨੀਆ ਨੇ ਆਪਣੇ ਸੰਬੋਧਨ ’ਚ ਵਿਲੱਖਣਤਾ, ਸਮਾਨਤਾ ਤੇ ਸਮਾਵੇਸ਼ ਵਰਗੇ ਸ਼ਬਦਾਂ ਦੀ ਸਿੱਧੀ ਵਰਤੋਂ ਨਹੀਂ ਕੀਤੀ।
Publish Date: Wed, 04 Mar 2026 08:53 AM (IST)
Updated Date: Wed, 04 Mar 2026 09:00 AM (IST)
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਤੇ ਫਸਟ ਲੇਡੀ ਮੇਲਾਨੀਆ ਟਰੰਪ ਨੇ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਉਨ੍ਹਾਂ ਆਪਣੇ ਸੰਬੋਧਨ ’ਚ ਸਿੱਖਿਆ ਰਾਹੀਂ ਸ਼ਾਂਤੀ ਦੀ ਵਕਾਲਤ ਕੀਤੀ। ਉਨ੍ਹਾਂ ਦਾ ਇਹ ਬਿਆਨ ਈਰਾਨ ’ਤੇ ਅਮਰੀਕਾ ਦੇ ਹਮਲੇ ਤੇ ਅਮਰੀਕੀ ਸਿੱਖਿਆ ਦੇ ਫੰਡ’ਚ ਕਟੌਤੀ ਵਿਚਾਲੇ ਆਇਆ ਹੈ।
ਮੇਲਾਨੀਆ ਨੇ ਕਿਹਾ ਕਿ ਦੇਸ਼ਾਂ ਨੂੰ ਸਹਿਣਸ਼ੀਲਤਾ ਦੀਆਂ ਕਦਰਾਂ ਤੇ ਦੂਜਿਆਂ ਪ੍ਰਤੀ ਹਮਦਰਦੀ ਨੂੰ ਵਧਾਉਣਾ ਚਾਹੀਦਾ ਹੈ। ਉਨ੍ਹਾਂ ਉਨ੍ਹਾਂ ਲੋਕਾਂ ਦੀ ਨਿੰਦਾ ਕੀਤੀ, ਜੋ ਪੱਖਪਾਤ ਤੋਂ ਪੀੜਤ ਰਹਿੰਦੇ ਹਨ ਤੇ ਮਨੁੱਖੀ ਮਾਣ ਨੂੰ ਅਹਿਮੀਅਤ ਨਹੀਂ ਦਿੰਦੇ। ਉਨ੍ਹਾਂ ਆਪਣੇ ਸੰਬੋਧਨ ’ਚ ਉਨ੍ਹਾਂ ਕੁਝ ਦੇਸ਼ਾਂ ਨੂੰ ਲੈਕੇ ਦੁੱਖ ਜ਼ਾਹਿਰ ਕੀਤਾ, ਜੋ ਬੱਚਿਆਂ ਤੇ ਨੌਜਵਾਨਾਂ ਨੂੰ ਸੈਕੰਡਰੀ ਸਕੂਲ ਤੇ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਤੋਂ ਰੋਕਦੇ ਹਨ।
ਮੇਲਾਨੀਆ ਨੇ ਕਿਹਾ ਕਿ ਸਿੱਖਿਆ ਸ਼ਾਂਤੀਪੂਰਨ ਤੇ ਖ਼ੁਸ਼ਹਾਲ ਸਮਾਜ ਦੀ ਨੀਂਹ ਹੈ। ਜੋ ਸਮਾਜ ਆਪਣੀ ਆਬਾਦੀ ਦੇ ਵੱਡੇ ਹਿੱਸੇ ਨੂੰ ਵੱਖ ਕਰ ਦਿੰਦਾ ਹੈ, ਉਹ ਆਪਣੀ ਸਮਰੱਥਾ ਦਾ ਸਿਰਫ ਮਾਮੂਲੀ ਹਿੱਸਾ ਹੀ ਹਾਸਲ ਕਰ ਸਕਦੇ ਹਨ। ਹਾਲਾਂਕਿ, ਮੇਲਾਨੀਆ ਨੇ ਆਪਣੇ ਸੰਬੋਧਨ ’ਚ ਵਿਲੱਖਣਤਾ, ਸਮਾਨਤਾ ਤੇ ਸਮਾਵੇਸ਼ ਵਰਗੇ ਸ਼ਬਦਾਂ ਦੀ ਸਿੱਧੀ ਵਰਤੋਂ ਨਹੀਂ ਕੀਤੀ। ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਸਿੱਖਿਆ ਵਿਭਾਗ ਨੂੰ ਖ਼ਤਮ ਕਰਨ ਦੀ ਪ੍ਰਕਿਰਿਆ ’ਚ ਹਨ। ਉਨ੍ਹਾਂ ਪਬਲਿਕ ਸਕੂਲਾਂ ਲਈ ਫੰਡਿੰਗ ਰੋਕਣ ਦੀ ਵੀ ਧਮਕੀ ਦਿੱਤੀ ਹੈ।