ਅਮਰੀਕਾ ’ਚ ਰਜਿਸਟਰਡ ਬੋਟ ’ਤੇ ਕਿਊਬਾਈ ਤੱਟ ਰੱਖਿਅਕਾਂ ਨੇ ਕੀਤੀ ਫਾਇਰਿੰਗ, ਚਾਰ ਦੀ ਮੌਤ
ਬੀਓ ਨੇ ਸੇਂਟ ਕਿਟਸ ਦੇ ਬਾਸੇਟੇਰੇ ਹਵਾਈ ਅੱਡੇਤੇ ਕਿਹਾ, ਅਮਰੀਕੀ ਸਰਕਾਰ ਦੇ ਵੱਖ ਵੱਖਵਿਭਾਗ ਇਸ ਘਟਨਾ ਦੇ ਉਨ੍ਹਾਂ ਪਹਿਲੂਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਹੜੇ ਸਾਨੂੰ ਹਾਲੇ ਤੱਕ ਨਹੀਂ ਮਿਲੇ। ਉਹ ਉੱਥੇ ਕੈਰੇਬੀਅਨ ਆਗੂਆਂ ਦੇ ਨਾਲ ਇਕ ਖੇਤਰੀ ਸਿਖਰ ਸੰਮੇਲਨ ’ਚ ਹਿੱਸਾ ਲੈ ਰਹੇ ਸਨ।
Publish Date: Thu, 26 Feb 2026 04:56 PM (IST)
Updated Date: Thu, 26 Feb 2026 04:57 PM (IST)
ਹਵਾਨਾ, ਏਪੀ : ਕਿਊਬਾ ਦੇ ਤੱਟਰੱਖਿਅਕਾਂ ਨੇ ਅਮਰੀਕਾ ਦੇ ਫਲੋਰੀਡਾ ’ਚ ਰਜਿਸਟਰਡ ਇਕ ਸਪੀਡ ਬੋਟ ’ਤੇ ਜਵਾਬੀ ਕਾਰਵਾਈ ਕੀਤੀ। ਕਾਰਵਾਈ ’ਚ ਚਾਰ ਲੋਕ ਮਾਰੇ ਗਏ ਤੇ ਛੇ ਹੋਰ ਜ਼ਖਮੀ ਹੋ ਗਏ। ਦੋਸ਼ ਹੈ ਕਿ ਬੋਟ ਕਿਊਬਾ ਦੇ ਜਲ ਖੇਤਰ ’ਚ ਦਾਖਲ ਹੋ ਗਈ ਸੀ ਤੇ ਉਸ ’ਤੇ ਸਵਾਰ ਲੋਕਾਂ ਨੇ ਤੱਟਰੱਖਿਅਕਾਂ ’ਤੇ ਪਹਿਲਾਂ ਗੋਲੀਬਾਰੀ ਕੀਤੀ ਸੀ, ਜਿਸ ਵਿਚ ਇਕ ਕਿਊਬਾਈ ਅਧਿਕਾਰੀ ਜ਼ਖਮੀ ਹੋ ਗਿਆ। ਇਹ ਘਟਨਾ ਅਮਰੀਕਾ ਤੇ ਕਿਊਬਾ ਵਿਚਾਲੇ ਵਧਦੇ ਤਣਾਅ ਵਿਚਾਲੇ ਸਾਹਮਣੇ ਆਈ ਹੈ।
ਕਿਊਬਾ ਦੀ ਸਰਕਾਰ ਨੇ ਬੁੱਧਵਾਰ ਦੇਰ ਰਾਤ ਕਿਹਾ ਕਿ ਉਸਦੇ ਤੱਟਰੱਖਿਅਕਾਂ ’ਤੇ ਗੋਲੀਬਾਰੀ ਕਰਨ ਵਾਲੇ ਸਾਰੇ 10 ਯਾਤਰੀ ਅਮਰੀਕਾ ’ਚ ਰਹਿਣ ਵਾਲੇ ਕਿਊਬਾਈ ਨਾਗਰਿਕ ਸਨ, ਜੋ ਟਾਪੂ ’ਚ ਘੁਸਪੈਠ ਕਰ ਕੇ ਅੱਤਵਾਦ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ 10 ਲੋਕਾਂ ’ਚੋਂ ਜ਼ਿਆਦਾਤਰ ਦਾ ਅਪਰਾਧਕ ਤੇ ਹਿੰਸਕ ਸਰਗਰਮੀਆਂ ਦਾ ਇਤਿਹਾਸ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਹੈ ਤੇ ਅਮਰੀਕਾ ਹੁਣ ਇਹ ਪਤਾ ਲਗਾਉਣ ਲਈ ਜਾਣਕਾਰੀ ਇਕੱਠੀ ਕਰ ਰਿਹਾ ਹੈ ਕਿ ਪੀੜਤ ਅਮਰੀਕੀ ਨਾਗਰਿਕ ਸਨ ਜਾਂ ਪੱਕੇ ਵਾਸੀ। ਰੂਬੀਓ ਨੇ ਸੇਂਟ ਕਿਟਸ ਦੇ ਬਾਸੇਟੇਰੇ ਹਵਾਈ ਅੱਡੇਤੇ ਕਿਹਾ, ਅਮਰੀਕੀ ਸਰਕਾਰ ਦੇ ਵੱਖ ਵੱਖਵਿਭਾਗ ਇਸ ਘਟਨਾ ਦੇ ਉਨ੍ਹਾਂ ਪਹਿਲੂਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਹੜੇ ਸਾਨੂੰ ਹਾਲੇ ਤੱਕ ਨਹੀਂ ਮਿਲੇ। ਉਹ ਉੱਥੇ ਕੈਰੇਬੀਅਨ ਆਗੂਆਂ ਦੇ ਨਾਲ ਇਕ ਖੇਤਰੀ ਸਿਖਰ ਸੰਮੇਲਨ ’ਚ ਹਿੱਸਾ ਲੈ ਰਹੇ ਸਨ।