- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਤਾਲਵੀ ਅਖ਼ਬਾਰ ਲਾ ਰਿਪਬਲਿਕਾ ਮੁਤਾਬਕ ਇਸ ਲਈ ਨਾ ਤਾਂ ਰਸਮੀ ਇਜਾਜ਼ਤ ਮੰਗੀ ਗਈ ਤੇ ਨਾ ਹੀ ਇਤਾਲਵੀ ਫ਼ੌਜੀ ਅਧਿਕਾਰੀਆਂ ਨਾਲ ਸਲਾਹ ਕੀਤੀ ਗਈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸਬੰਧਤ ਸੂਚਨਾ ਉਦੋਂ ਜਾਰੀ ਹੋਈ ਜਦੋਂ ਹਵਾਈ ਜਹਾਜ਼ ਪਹਿਲਾਂ ਹੀ ਰਸਤੇ ’ਚ ਸੀ।

ਰੋਮ (ਏਜੰਸੀ) : ਸਪੇਨ ਤੋਂ ਬਾਅਦ ਇਟਲੀ ਨੇ ਵੀ ਈਰਾਨ ਖ਼ਿਲਾਫ਼ ਜਾਰੀ ਸੰਘਰਸ਼ ’ਚ ਅਮਰੀਕਾ ਨੂੰ ਆਪਣੇ ਫ਼ੌਜੀ ਅੱਡਿਆਂ ਦੇ ਇਸਤੇਮਾਲ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਟਲੀ ਦੇ ਰੱਖਿਆ ਮੰਤਰੀ ਗੁਇਡੋ ਕ੍ਰੋਸੈੱਟੋ ਨੇ ਇਹ ਫ਼ੈਸਲਾ ਉਦੋਂ ਕੀਤਾ ਜਦੋਂ ਜਾਣਕਾਰੀ ਮਿਲੀ ਕਿ ਕੁਝ ਅਮਰੀਕੀ ਜੰਗੀ ਜਹਾਜ਼ ਪੱਛਮੀ ਏਸ਼ੀਆ ਵੱਲ ਜਾਂਦੇ ਸਮੰ ਸਿਸਿਲੀ ਸਥਿਤ ਸਿਗੋਨੇਲਾ ਨੇਵੀ ਏਅਰਬੇਸ ’ਤੇ ਉਤਰਨਾ ਚਾਹੁੰਦੇ ਹਨ। ਇਟਲੀ ਸਥਿਤ ਅਮਰੀਕੀ ਅੰਬੈਸੀ ਨੇ ਇਸ ਮਾਮਲੇ ’ਤੇ ਕੋਈ ਟਿੱਪਣੀ ਨਹੀਂ ਕੀਤੀ।
ਇਤਾਲਵੀ ਅਖ਼ਬਾਰ ਲਾ ਰਿਪਬਲਿਕਾ ਮੁਤਾਬਕ ਇਸ ਲਈ ਨਾ ਤਾਂ ਰਸਮੀ ਇਜਾਜ਼ਤ ਮੰਗੀ ਗਈ ਤੇ ਨਾ ਹੀ ਇਤਾਲਵੀ ਫ਼ੌਜੀ ਅਧਿਕਾਰੀਆਂ ਨਾਲ ਸਲਾਹ ਕੀਤੀ ਗਈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸਬੰਧਤ ਸੂਚਨਾ ਉਦੋਂ ਜਾਰੀ ਹੋਈ ਜਦੋਂ ਹਵਾਈ ਜਹਾਜ਼ ਪਹਿਲਾਂ ਹੀ ਰਸਤੇ ’ਚ ਸੀ। ਮੁੱਢਲੀ ਜਾਂਚ ’ਚ ਸਪਸ਼ਟ ਹੋਇਆ ਕਿ ਇਹ ਉਡਾਣਾਂ ਆਮ ਨਾਲ ਨਹੀਂ ਸਨ, ਇਸ ਲਈ ਉਹ ਇਟਲੀ ਅਮਰੀਕਾ ਫ਼ੌਜੀ ਸਮਝੌਤੇ ਦੇ ਘੇਰੇ ’ਚ ਨਹੀਂ ਆਉਂਦੀਆਂ।
ਜ਼ਿਕਰਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਸਪੇਨ ਨੇ ਵੀ ਅਮਰੀਕੀ ਜੰਗੀ ਜਹਾਜ਼ਾਂ ਨੂੰ ਆਪਣੇ ਹਵਾਈ ਖੇਤਰ ਦੇ ਇਸਤੇਮਾਲ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਆਰਟੀਐੱਲ ਰੇਡੀਓ ਨੂੰ ਕਿਹਾ ਕਿ ਅਸੀਂ ਜੰਗ ’ਚ ਨਹੀਂ ਹਾਂ ਤੇ ਨਾ ਹੀ ਇਸ ’ਚ ਸ਼ਾਮਲ ਹੋਣਾ ਚਾਹੁੰਦੇ ਹਾਂ।
ਆਨਲਾਈਨ ਪੋਰਟਲ ਪੋਲਿਟਿਕੋ ਮੁਤਾਬਕ ਰੱਖਿਆ ਮੰਤਰੀ ਕ੍ਰੋਸੈੱਟੋ ਨੇ ਸੰਸਦ ’ਚ ਮੰਨਿਆ ਕਿ ਈਰਾਨ ’ਤੇ ਹਮਲਾ ਕੌਮਾਂਤਰੀ ਕਾਨੂੰਨ ਦੇ ਸਿਧਾਤਾਂ ਦੇ ਉਲਟ ਮੰਨਿਆ ਜਾ ਰਿਹਾ ਹੈ ਤੇ ਯੂਰਪੀ ਸਹਿਯੋਗੀ ਇਸ ਸਥਿਤੀ ’ਚ ਅਸਰਦਾਰ ਭੂਮਿਕਾ ਨਹੀਂ ਨਿਭਾਅ ਪਾ ਰਹੇ।
ਇਟਲੀ ਸਰਕਾਰ ਨੇ ਦੁਹਰਾਇਆ ਕਿ ਦੁਵੱਲੋ ਸਮਝੌਤੇ ਤਹਿਤ ਸਿਗੋਨੇਲਾ ਏਅਰ ਬੇਸ ਦਾ ਇਸਤੇਮਾਲ ਸਿਰਫ਼ ਤਕਨੀਕੀ ਤੇ ਲਾਜਿਸਟਿਕ ਮਦਦ ਤੱਕ ਸੀਮਤ ਹੈ। ਮੇਲੋਨੀ ਨੇ ਸਪਸ਼ਟ ਕੀਤਾ ਕਿ ਕਿਸੇ ਫ਼ੌਜੀ ਹਮਲੇ ਲਈ ਇਟਲੀ ਦੀ ਜ਼ਮੀਨ ਜਾਂ ਫ਼ੌਜੀ ਅੱਡੇ ਦੇ ਇਸਤੇਮਾਲ ਤੋਂ ਪਹਿਲਾਂ ਸਰਕਾਰ ਦੀ ਸਪਸ਼ਟ ਮਨਜ਼ੂਰੀ ਜ਼ਰੂਰੀ ਹੈ ਜਦਕਿ ਇਸ ਮਾਮਲੇ ’ਚ ਇਸ ਤਰ੍ਹਾਂ ਦੀ ਕੋਈ ਬੇਨਤੀ ਨਹੀਂ ਕੀਤੀ ਗਈ।
ਫਰਾਂਸ ਨੇ ਇਜ਼ਰਾਈਲ ਲਈ ਬੰਦ ਕੀਤਾ ਹਵਾਈ ਸਪੇਸ
ਫਰਾਂਸ ਨੇ ਈਰਾਨ ਖ਼ਿਲਾਫ਼ ਜੰਗ ’ਚ ਇਸਤੇਮਾਲ ਲਈ ਅਮਰੀਕਾ ਤੋਂ ਇਜ਼ਰਾਈਲ ਭੇਜੇ ਜਾ ਰਹੇ ਹਥਿਆਰਾਂ ਵਾਲੇ ਹਵਾਈ ਜਹਾਜ਼ਾਂ ਨੂੰ ਆਪਣੇ ਹਵਾਈ ਖੇਤਰ ’ਚੋਂ ਲੰਘਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਰਾਇਟਰ ਮੁਤਾਬਕ ਦੋ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਹਫ਼ਤੇ ’ਚ ਲਿਆ ਗਿਆ ਹ ਫ਼ੈਸਲਾ ਮੌਜੂਦ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਹੈ, ਜਦੋਂ ਫਰਾਂਸ ਨੇ ਅਜਿਹੀ ਇਜਾ਼ਤ ਰੋਕੀ ਹੈ। ਫਰਾਂਸਿਸੀ ਰਾਸ਼ਟਰਪਤੀ ਦਫ਼ਤਰ ਤੇ ਵਿਦੇਸ਼ ਮੰਤਰਾਲੇ ਨੇ ਇਸ ’ਤੋ ਫ਼ੌਰੀ ਕੋਈ ਟਿੱਪਣੀ ਨਹੀਂ ਕੀਤੀ।