ਸਾਡੇ ਕੋਲ ਹਥਿਆਰਾਂ ਦਾ ਅਸੀਮਤ ਭੰਡਾਰ ਹੈ। ਇਨ੍ਹਾਂ ਹਥਿਆਰਾਂ ਦੀ ਵਰਤੋਂ ਕਰ ਕੇ ਜੰਗ ‘ਅਨੰਤ ਕਾਲ’ ਤੱਕ ਤੇ ਬਹੁਤ ਸਫਲਤਾਪੂਰਵਕ ਲੜੀ ਜਾ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਨੇ ਅੱਗੇ ਲਿਖਿਆ ਹੈ ਕਿ ਸਾਡੇ ਕੋਲ ਹਥਿਆਰਾਂ ਦੀ ਚੰਗੀ ਸਪਲਾਈ ਹੈ ਪਰ ਅਸੀਂ ਉਥੇ ਨਹੀਂ ਹਾਂ, ਜਿਥੇ ਸਾਨੂੰ ਹੋਣਾ ਚਾਹੁੰਦੇ ਹਾਂ।

ਜੇਐੱਨਐੱਨ, ਨਵੀਂ ਦਿੱਲੀ : ਅਮਰੀਕੀ ਮੀਡੀਆ ’ਚ ਛਪੀਆਂ ਖ਼ਬਰਾਂ ਅਨੁਸਾਰ, ਪਿਛਲੇ ਹਫ਼ਤੇ ਪੈਂਟਾਗਨ ਤੋਂ ਲੀਕ ਹੋਈ ਜਾਣਕਾਰੀ ਤੋਂ ਸੰਕੇਤ ਮਿਲਦਾ ਹੈ ਕਿ ਜਦੇ ਈਰਾਨ ’ਤੇ ਹਮਲੇ 10 ਦਿਨਾਂ ਤੋਂ ਵੱਧ ਸਮੇਂ ਤੱਕ ਜਾਰੀ ਰਹਿੰਦੇ ਹਨ ਤਾਂ ਅਮਰੀਕਾ ਦੇ ਕੁਝ ਅਹਿਮ ਮਿਜ਼ਾਈਲਾਂ ਦੇ ਭੰਡਾਰ ’ਚ ਕਮੀ ਆ ਸਕਦੀ ਹੈ।
ਅਮਰੀਕਾ ਤੇ ਇਜ਼ਰਾਈਲ ਨੇ ਸ਼ਨਿਚਰਵਾਰ ਨੂੰ ਈਰਾਨ ’ਤੇ ਹਮਲੇ ਕੀਤੇ। ਜਵਾਬ ’ਚ ਈਰਾਨ ਵੀ ਇਜ਼ਰਾਈਲ ਦੇ ਨਾਲ-ਨਾਲ ਬਹਿਰੀਨ, ਸਾਊਦੀ ਅਰਬ, ਕਤਰ, ਸੰਯੁਕਤ ਅਰਬ ਅਮੀਰਾਤ ਤੇ ਇਰਾਕ ’ਚ ਅਮਰੀਕੀ ਫ਼ੌਜੀ ਟਿਕਾਣਿਆਂ ’ਤੇ ਮਿਜ਼ਾਈਲ ਤੇ ਡ੍ਰੋਨ ਨਾਲ ਹਮਲੇ ਕੀਤੇ। ਇਸ ਵਿਚਾਲੇ ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ, ਪੈਂਟਾਗਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚਿਤਾਵਨੀ ਦਿੱਤੀ ਹੈ ਕਿ ਈਰਾਨ ’ਚ ਲੰਬੇ ਸਮੇਂ ਤੱਕ ਚੱਲਣ ਵਾਲੀ ਫ਼ੌਜੀ ਮੁਹਿੰਮ ਨਾਲ ਗੰਭੀਰ ਖ਼ਤਰੇ ਪੈਦਾ ਹੋਣਗੇ, ਜਿਨ੍ਹਾਂ ’ਚ ਵਾਸ਼ਿੰਗਟਨ ਦੇ ਘਟਦੇ ਗੋਲ਼ੀ-ਸਿੱਕੇ ਦੇ ਭੰਡਾਰ ਨੂੰ ਮੁੜ ਭਰਨ ’ਚ ਭਾਰੀ ਲਾਗਤ ਵੀ ਸ਼ਾਮਲ ਹੈ। ਇਸ ’ਤੇ ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਕੋਲ ਈਰਾਨ ’ਚ ਫ਼ੌਜੀ ਮੁਹਿੰਮ ਜਾਰੀ ਰੱਖਣ ਲਈ ਲੁੜੀਂਦਾ ਗੋਲ਼ੀ-ਸਿੱਕਾ ਮੌਜੂਦ ਹੈ। ਡੋਨਾਲਡ ਟਰੰਪ ਨੇ ਹਥਿਆਰਾਂ ਨੂੰ ਲੈ ਕੇ ਮੰਗਲਵਾਰ ਨੂੰ ਟਰੁੱਥ ਸੋਸ਼ਲ ’ਤੇ ਇਕ ਪੋਸਟ ਕੀਤੀ ਹੈ।
ਉਨ੍ਹਾਂ ਕਿਹਾ ਹੈ ਕਿ ਅਮਰੀਕਾ ਦੇ ਹਥਿਆਰਾਂ ਦਾ ਸਟਾਕ, ਮੀਡੀਅਮ ਤੇ ਅਪਰ ਮੀਡੀਅਮ ਗ੍ਰੇਡ ’ਤੇ ਕਦੀ ਇੰਨਾ ਜ਼ਿਆਦਾ ਜਾਂ ਬਿਹਤਰ ਨਹੀਂ ਰਿਹਾ, ਜਿਵੇਂ ਕਿ ਅੱਜ ਮੈਨੂੰ ਦੱਸਿਆ ਗਿਆ। ਸਾਡੇ ਕੋਲ ਹਥਿਆਰਾਂ ਦਾ ਅਸੀਮਤ ਭੰਡਾਰ ਹੈ। ਇਨ੍ਹਾਂ ਹਥਿਆਰਾਂ ਦੀ ਵਰਤੋਂ ਕਰ ਕੇ ਜੰਗ ‘ਅਨੰਤ ਕਾਲ’ ਤੱਕ ਤੇ ਬਹੁਤ ਸਫਲਤਾਪੂਰਵਕ ਲੜੀ ਜਾ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਨੇ ਅੱਗੇ ਲਿਖਿਆ ਹੈ ਕਿ ਸਾਡੇ ਕੋਲ ਹਥਿਆਰਾਂ ਦੀ ਚੰਗੀ ਸਪਲਾਈ ਹੈ ਪਰ ਅਸੀਂ ਉਥੇ ਨਹੀਂ ਹਾਂ, ਜਿਥੇ ਸਾਨੂੰ ਹੋਣਾ ਚਾਹੁੰਦੇ ਹਾਂ। ਸਾਡੇ ਕੋਲ ਜ਼ਿਆਦਾ ਹਾਈ ਗ੍ਰੇਡ ਦੇ ਹਥਿਆਰ ਬਾਹਰੀ ਦੇਸ਼ਾਂ ’ਚ ਜਮ੍ਹਾਂ ਹਨ। ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣਾ ਸਾਰਾ ਸਮਾਂ ਤੇ ਸਾਡੇ ਦੇਸ਼ ਦਾ ਪੈਸਾ ਸਭ ਕੁਝ ਯੂਕਰੇਨ ਨੂੰ ਦੇ ਦਿੱਤਾ ਹੈ। ਹਾਲਾਂਕਿ, ਟਰੰਪ ਨੇ ਸੋਮਵਾਰ ਨੂੰ ਕਿਹਾ ਸੀ ਕਿ ਈਰਾਨ ਜੰਗ ਦੀ ਯੋਜਨਾ ਦਾ ਸ਼ੁਰੂ ’ਚ ਚਾਰ ਤੋਂ ਪੰਜ ਹਫ਼ਤਿਆਂ ਲਈ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਸੀ ਪਰ ਇਹ ਉਸ ਤੋਂ ਵੱਧ ਸਮੇਂ ਤੱਕ ਚੱਲ ਸਕਦੀ ਹੈ। ਮਾਹਿਰਾਂ ਨੇ ਦੱਸਿਆ ਹੈ ਕਿ ਉਦੋਂ ਤੱਕ ਭੰਡਾਰ ’ਚ ਕੁਝ ਹਥਿਆਰ, ਵਿਸ਼ੇਸ਼ ਤੌਰ ’ਤੇ ਅਹਿਮ ਰੋਕੀ ਮਿਜ਼ਾਈਲਾਂ ਬਹੁਤ ਘੱਟ ਹੋ ਸਕਦੀਆਂ ਹਨ।