ਅਮਰੀਕਾ 'ਚ ਪਤਨੀ ਦੀ ਹੱਤਿਆ ਕਰਕੇ ਭੱਜਿਆ ਭਾਰਤੀ, FBI ਨੇ ਰੱਖਿਆ 10 ਲੱਖ ਡਾਲਰ ਦਾ ਇਨਾਮ
ਪਟੇਲ ’ਤੇ ਕਈ ਦੋਸ਼ ਹਨ। 20 ਅਪ੍ਰੈਲ 2015 ਨੂੰ ਮੈਰੀਲੈਂਡ ਦੇ ਬਾਲਟੀਮੋਰ ਸਥਿਤ ਅਮਰੀਕੀ ਜ਼ਿਲ੍ਹਾ ਅਦਾਲਤ ਵਿਚ ਪਟੇਲ ਖ਼ਿਲਾਫ਼ ਸੰਘੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ ਕਿਉਂਕਿ ਉਸ ’ਤੇ ਮੁਕੱਦਮੇ ਤੋਂ ਬਚਣ ਲਈ ਗ਼ੈਰ-ਕਾਨੂੰਨੀ ਤਰੀਕੇ ਨਾਲ ਭੱਜਣ ਦਾ ਦੋਸ਼ ਲਗਾਇਆ ਗਿਆ ਸੀ।
Publish Date: Thu, 12 Mar 2026 10:47 AM (IST)
Updated Date: Thu, 12 Mar 2026 10:51 AM (IST)
ਨਿਊਯਾਰਕ (ਪੀਟੀਆਈ) : ਅਮਰੀਕਾ ਵਿਚ ਪਤਨੀ ਦੀ ਹੱਤਿਆ ਦੇ ਮਾਮਲੇ ’ਚ ਲੁੜੀਂਦੇ ਭਾਰਤੀ ’ਤੇ 10 ਲੱਖ ਡਾਲਰ ਦਾ ਇਨਾਮ ਐਲਾਨਿਆ ਗਿਆ ਹੈ। 35 ਸਾਲਾ ਭਦਰੇਸ਼ ਕੁਮਾਰ ਚੇਤਨਭਾਈ ਪਟੇਲ ਨੂੰ ਆਖਰੀ ਵਾਰ ਨਿਊ ਜਰਸੀ ਦੇ ਨੇਵਾਰਕ ਇਲਾਕੇ ਵਿਚ ਦੇਖਿਆ ਗਿਆ ਸੀ। ਉਸ ’ਤੇ 12 ਅਪ੍ਰੈਲ 2015 ਨੂੰ ਮੈਰੀਲੈਂਡ ਦੇ ਹੈਨੋਵਰ ਵਿਚ ਇਕ ਦੁਕਾਨ ’ਤੇ ਕੰਮ ਕਰਦੇ ਸਮੇਂ ਆਪਣੀ ਪਤਨੀ ਪਲਕ ਪਟੇਲ ਦੀ ਹੱਤਿਆ ਕਰਨ ਦਾ ਦੋਸ਼ ਹੈ।
ਪਟੇਲ ਐੱਫਬੀਆਈ ਦੀ 10 ਸਭ ਤੋਂ ਲੁੜੀਂਦੇ ਭਗੌੜਿਆਂ ਦੀ ਸੂਚੀ ਵਿਚ ਸ਼ਾਮਲ ਹੈ ਅਤੇ ਏਜੰਸੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਹੁਣ ਉਸ ਦੀ ਗ੍ਰਿਫਤਾਰੀ ਵਿਚ ਸਹਾਇਤਾ ਕਰਨ ਵਾਲੇ ਨੂੰ 10 ਲੱਖ ਅਮਰੀਕੀ ਡਾਲਰ ਤੱਕ ਦਾ ਇਨਾਮ ਦਿੱਤਾ ਜਾਵੇਗਾ। ਸ਼ੁਰੂ ਵਿਚ ਐੱਫਬੀਆਈ ਨੇ 100,000 ਅਮਰੀਕੀ ਡਾਲਰ ਦਾ ਇਨਾਮ ਰੱਖਿਆ ਸੀ ਜਿਸ ਨੂੰ ਬਾਅਦ ਵਿਚ ਵਧਾ ਕੇ 2,50,000 ਕਰ ਦਿੱਤਾ ਗਿਆ ਸੀ।
ਪਟੇਲ ’ਤੇ ਕਈ ਦੋਸ਼ ਹਨ। 20 ਅਪ੍ਰੈਲ 2015 ਨੂੰ ਮੈਰੀਲੈਂਡ ਦੇ ਬਾਲਟੀਮੋਰ ਸਥਿਤ ਅਮਰੀਕੀ ਜ਼ਿਲ੍ਹਾ ਅਦਾਲਤ ਵਿਚ ਪਟੇਲ ਖ਼ਿਲਾਫ਼ ਸੰਘੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ ਕਿਉਂਕਿ ਉਸ ’ਤੇ ਮੁਕੱਦਮੇ ਤੋਂ ਬਚਣ ਲਈ ਗ਼ੈਰ-ਕਾਨੂੰਨੀ ਤਰੀਕੇ ਨਾਲ ਭੱਜਣ ਦਾ ਦੋਸ਼ ਲਗਾਇਆ ਗਿਆ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਪਟੇਲ ਨੇ 12 ਅਪ੍ਰੈਲ 2015 ਦੀ ਅੱਧੀ ਰਾਤ ਨੂੰ ਆਪਣੀ ਪਤਨੀ ਦੀ ਹੱਤਿਆ ਕੀਤੀ ਸੀ। ਦੋਸ਼ ਹੈ ਕਿ ਉਸ ਨੇ ਪਤਨੀ ’ਤੇ ਕਈ ਵਾਰ ਛੁਰੇ ਨਾਲ ਹਮਲਾ ਕੀਤਾ ਅਤੇ ਪਿਛਲੇ ਦਰਵਾਜ਼ੇ ਰਾਹੀਂ ਭੱਜ ਗਿਆ।