ਲੰਡਨ, ਜੇਐੱਨਐੱਨ। ਬਰਤਾਨੀਆ ਦੇ ਪ੍ਰਿੰਸ ਚਾਰਲਸ ਕੋਰੋਨਾ ਵਾਇਰਸ ਪੌਜ਼ਿਟਿਵ ਪਾਏ ਗਏ ਹਨ। ਦੱਸ ਦੇਈਏ ਕਿ ਬਰਤਾਨੀਆ 'ਚ ਮੰਗਲਵਾਰ ਨੂੰ ਇਕ ਦਿਨ 'ਚ 87 ਲੋਕਾਂ ਦੀ ਮੌਤ ਹੋ ਗਈ ਹੈ। ਇੱਥੇ ਇਕ ਦਿਨ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸ ਤਰ੍ਹਾਂ ਬਰਤਾਨੀਆ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 422 ਹੋ ਗਿਆ ਹੈ। ਦੁਨੀਆ ਭਰ 'ਚ ਮਰਨ ਵਾਲਿਆਂ ਦੀ ਗਿਣਤੀ 17,225 ਹੋ ਗਈ ਹੈ, ਜਦਕਿ 3,95,500 ਲੋਕ ਪ੍ਰਭਾਵਿਤ ਹੋ ਗਏ ਹਨ।

ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸੰਕ੍ਰਮਣ ਨੂੰ ਰੋਕਣ ਲਈ ਤਿੰਨ ਹਫ਼ਤੇ ਦੇ ਲਾਕਡਾਊਨ ਦਾ ਐਲਾਨ ਕੀਤਾ ਸੀ। ਪਰ ਬਰਤਾਨੀਆ ਦੇ ਲੋਕ ਉਨ੍ਹਾਂ ਦੇ ਫ਼ਰਮਾਨ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਦੇਸ਼ 'ਚ ਚੱਲਣ ਵਾਲੀਆਂ ਅੰਡਰਗ੍ਰਾਊਂਡ ਟ੍ਰੇਨਾਂ 'ਚ ਯਾਤਰੀਆਂ ਦੀ ਭੀੜ ਉਮੜ ਰਹੀ ਹੈ ਜੋ ਇਸ ਆਦੇਸ਼ 'ਤੇ ਸਵਾਲ ਉੱਠਾ ਰਹੀ ਹੈ।

ਪ੍ਰਿੰਸ ਚਾਰਲਸ ਦੇ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਪਾਏ ਜਾਣ ਨਾਲ ਬਰਮਿੰਘਮ ਪੈਲੇਸ 'ਤੇ ਵੀ ਕੋਰੋਨਾ ਵਾਇਰਸ ਦਾ ਸਾਇਆ ਮੰਡਰਾਉਣ ਲੱਗਾ ਹੈ। ਪਿਛਲੇ ਦਿਨੀਂ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਨੂੰ ਬਰਮਿੰਘਮ ਪੈਲੇਸ ਤੋਂ ਵਿੰਡਸਰ ਕੈਸਲ 'ਚ ਭੇਜ ਦਿੱਤਾ ਗਿਆ ਸੀ।

Posted By: Akash Deep