ਪਾਕਿਸਤਾਨ ਦੀ ਸਿੱਖਿਆ ਪ੍ਰਣਾਲੀ ਬੁਰੀ ਤਰ੍ਹਾਂ ਤਬਾਹ: 2.6 ਕਰੋੜ ਤੋਂ ਵੱਧ ਬੱਚੇ ਸਕੂਲਾਂ ਤੋਂ ਸੱਖਣੇ; ਹੈਰਾਨਕੁੰਨ ਰਿਪੋਰਟ 'ਚ ਖੁਲਾਸਾ
ਸਿੱਖਿਆ ਖੇਤਰ ਜਦੋਂ ਵੀ ਵਪਾਰਕ ਮਸਲਿਆਂ ਤੋਂ ਪੀੜਤ ਹੁੰਦਾ ਹੈ, ਉਨ੍ਹਾਂ ਵਿਚ ਇਕ ਇਹ ਹੈ ਕਿ ਬਜਟ ਦਾ 94 ਫ਼ੀਸਦ ਹਿੱਸਾ ਤਨਖ਼ਾਹ ਵਿਚ ਹੀ ਖ਼ਰਚ ਹੋ ਜਾਂਦਾ ਹੈ, ਜਿਸ ਨਾਲ ਰੱਖ-ਰਖਾਅ ਜਾਂ ਨਵੇਂ ਪ੍ਰਾਜੈਕਟਾਂ ਲਈ ਕੋਈ ਸਾਧਨ ਨਹੀਂ ਬੱਚਦਾ। ਇਸ ਤੋਂ ਇਲਾਵਾ ਸਿਰਫ਼ 19 ਫ਼ੀਸਦ ਸਕੂਲਾਂ ਵਿਚ ਹੀ ਡਿਜੀਟਲ ਯੰਤਰ ਉਪਲਬਧ ਹਨ।
Publish Date: Sat, 28 Feb 2026 08:20 AM (IST)
Updated Date: Sat, 28 Feb 2026 08:25 AM (IST)
ਇਸਲਾਮਾਬਾਦ (ਏਐੱਨਆਈ) : ਪਾਕਿਸਤਾਨ ਵਿਚ ਹਾਲ ਹੀ ਵਿਚ ਆਈ ਇਕ ਸਰਕਾਰੀ ਰਿਪੋਰਟ ਸਿੱਖਿਆ ਦੇ ਖੇਤਰ ਵਿਚ ਗੰਭੀਰ ਸੰਕਟ ਨੂੰ ਉਜਾਗਰ ਕਰਦੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਵੱਖ-ਵੱਖ ਪਹਿਲਾਂ ਦੇ ਬਾਵਜੂਦ ਪੂਰੇ ਦੇਸ਼ ਵਿਚ 2.62 ਕਰੋੜ ਬੱਚਿਆਂ ਨੂੰ ਹਾਲੇ ਵੀ ਸਕੂਲ ਨਸੀਬ ਨਹੀਂ ਹਨ। ਸੰਘੀ ਸਿੱਖਿਆ ਤੇ ਵਪਾਰਕ ਟਰੇਨਿੰਗ ਮੰਤਰਾਲਾ ਵੱਲੋਂ ਜਾਰੀ ਗਰਲਜ਼ ਐਜੂਕੇਸ਼ਨ ਸਟੈਟੀਟਿਕਸ ਐਂਡਸ ਟਰੈਂਡਸ ਰਿਪੋਰਟ 2023-24 ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ ਵਿਚ ਕੁੜੀਆਂ ਦੀ ਗਿਣਤੀ 1.34 ਕਰੋੜ ਹੈ ਜੋ ਵਰਤਮਾਨ ਵਿਚ ਰਸਮੀ ਸਿੱਖਿਆ ਤੋਂ ਵੀ ਵਾਂਝੀਆਂ ਹਨ। ਇਹ ਅੰਕੜਾ ਅਹਿਮ ਵਿੱਤੀ ਅੜਿੱਕਿਆਂ ਨੂੰ ਜ਼ਾਹਰ ਕਰਦਾ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਸਿੱਖਿਆ ਵਿੱਤਪੋਸ਼ਣ ਵਿਚ ਕੌਮੀ ਹਿੱਸੇਦਾਰੀ 13 ਤੋਂ ਘੱਟ ਕੇ 11 ਫ਼ੀਸਦ ਹੋ ਗਈ ਹੈ। ਜ਼ਿਆਦਾਤਰ ਸੂਬਿਆਂ ਵਿਚ ਬਜਟ ਤਕਸੀਮ ਵਿਚ ਕਮੀ ਦੇਖੀ ਗਈ ਹੈ। ਖ਼ਾਸਕਰ ਪੰਜਾਬ ਤੇ ਸਿੰਧ ਵਿਚ ਇੰਝ ਹੀ ਹੈ ਜਦਕਿ ਗ਼ੁਲਾਮ ਜੰਮੂ-ਕਸ਼ਮੀਰ ਵਿਚ ਸਥਿਤੀ ਸਥਿਰ ਰਹੀ ਹੈ।
ਸਿੱਖਿਆ ਖੇਤਰ ਜਦੋਂ ਵੀ ਵਪਾਰਕ ਮਸਲਿਆਂ ਤੋਂ ਪੀੜਤ ਹੁੰਦਾ ਹੈ, ਉਨ੍ਹਾਂ ਵਿਚ ਇਕ ਇਹ ਹੈ ਕਿ ਬਜਟ ਦਾ 94 ਫ਼ੀਸਦ ਹਿੱਸਾ ਤਨਖ਼ਾਹ ਵਿਚ ਹੀ ਖ਼ਰਚ ਹੋ ਜਾਂਦਾ ਹੈ, ਜਿਸ ਨਾਲ ਰੱਖ-ਰਖਾਅ ਜਾਂ ਨਵੇਂ ਪ੍ਰਾਜੈਕਟਾਂ ਲਈ ਕੋਈ ਸਾਧਨ ਨਹੀਂ ਬੱਚਦਾ। ਇਸ ਤੋਂ ਇਲਾਵਾ ਸਿਰਫ਼ 19 ਫ਼ੀਸਦ ਸਕੂਲਾਂ ਵਿਚ ਹੀ ਡਿਜੀਟਲ ਯੰਤਰ ਉਪਲਬਧ ਹਨ। ਮੰਤਰੀ ਖ਼ਾਲਿਦ ਮਹਿਮੂਦ ਸਿੱਦੀਕ ਨੇ ਕਿਹਾ ਹੈ ਕਿ ਭਵਿੱਖ ਦੀਆਂ ਨੀਤੀਆਂ ਦਾ ਅਧਾਰ ਸਟੀਕ ਅੰਕੜੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ 14 ਕਰੋੜ ਨੌਜਵਾਨਾਂ ਦੀ ਅਬਾਦੀ ਨੂੰ ਦੇਖਦੇ ਹੋਏ ਇਹ ਤੈਅ ਕਰਨਾ ਪਵੇਗਾ ਕਿ ਉਹ ਇਸ ਗਰੁੱਪ ਨੂੰ ਬੋਝ ਜਾਂ ਰਣਨੀਤਕ ਜਾਇਦਾਦ ਸਮਝਣ।