- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਚੀਜ਼ਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਤੇ ਆਰਥਿਕ ਬੇਨਿਯਮੀਆਂ ਦੇ ਨਤੀਜੇ ਵਜੋਂ ਲੋਕਾਂ ਨੂੰ ਆਪਣੀਆਂ ਪਰਿਵਾਰਕ ਲੋੜਾਂ ਨੂੰ ਪੂਰਾ ਕਰਨ ਲਈ ਹੁਣ ਆਪਣੀਆਂ ਪਹਿਲਕਮਦੀਆਂ ਨੂੰ ਬਦਲਣ ਲਈ ਮਜ਼ਬੂਰ ਹੋਣ ਪੈ ਰਿਹਾ ਹੈ

ਇਸਲਾਮਾਬਾਦ, ਜਾਗਰਣ ਨਿਊਜ਼ ਨੈੱਟਵਰਕ : ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੇ ਗਵਾਂਢੀ ਮੁਲਕ ਪਾਕਿਸਤਾਨ ’ਚ ਲੋਕਾਂ ਲਈ ‘ਆਮਦਨ ਅੱਠ ਆਨੇ, ਖਰਚਾ ਰੁਪਈਆ’ ਵਾਲੀ ਕਹਾਵਤ ਸੱਚ ਹੋਣ ਲੱਗੀ ਹੈ। ਜ਼ਰੂਰੀ ਚੀਜ਼ਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਤੇ ਆਰਥਿਕ ਬੇਨਿਯਮੀਆਂ ਦੇ ਨਤੀਜੇ ਵਜੋਂ ਲੋਕਾਂ ਨੂੰ ਆਪਣੀਆਂ ਪਰਿਵਾਰਕ ਲੋੜਾਂ ਨੂੰ ਪੂਰਾ ਕਰਨ ਲਈ ਹੁਣ ਆਪਣੀਆਂ ਪਹਿਲਕਮਦੀਆਂ ਨੂੰ ਬਦਲਣ ਲਈ ਮਜ਼ਬੂਰ ਹੋਣ ਪੈ ਰਿਹਾ ਹੈ। ਵਧ ਰਹੀ ਮਹਿੰਗਾਈ ਨਾਲ ਹਾਲਾਤ ਇਹ ਹੈ ਕਿ ਲੋਕ ਹੁਣ ਆਪਣੀ ਕਮਾਦੀ ਦਾ ਲਗਪਗ ਦੋ ਤਿਹਾਈ ਹਿੱਸਾ ਖਾਣ ਅਤੇ ਬਿਜਲੀ ਵਰਗੀਆਂ ਲੋੜਾਂ ਨੂੰ ਪੂਰਾ ਕਰਨ ’ਤੇ ਖ਼ਰਚ ਕਰ ਰਹੇ ਹਨ। ਇਸ ਨਾਲ ਸਿੱਖਿਆ, ਸਿੱਖਿਆ ਜਾਂ ਭਵਿੱਖ ਵਿਚ ਜੀਵਨ ਸੁਰੱਖਿਆ ਲਈ ਇੰਤਜਾਮ ਕਰਨ ਦੀ ਬਹੁਤ ਘੱਟ ਗੁੰਜਾਇਸ਼ ਬਚ ਰਹੀ ਹੈ।
ਹਾਊਸਹੋਲਡ ਇੰਟੀਗ੍ਰੇਟਿਡ ਇਕਨਾਮਿਕ ਸਰਵੇਅ ਨੇ ਪੇਸ਼ ਕੀਤੀ ਇਹ ਤਸਵੀਰ
ਦ ਐਕਸਪ੍ਰੈੱਸ ਟ੍ਰਿਬਿਊਨ ਦੇ ਅਨੁਸਾਰ ਇਸ ਹਫਤੇ ਜਾਰੀ ਕੀਤੇ ਗਏ ਹਾਊਸਹੋਲਟ ਇੰਟੀਗ੍ਰੇਟਿਡ ਇਕਨਾਮਿਕ ਸਰਵੇਅ 2024-25 ’ਚ ਇਹ ਤਸਵੀਰ ਸਾਹਮਣੇ ਆਈ ਹੈ ਕਿ ਮਹਿੰਗਾਈ ਤੇ ਆਰਥਚਾਰੇ ਦੇ ਮਾੜੇ ਪ੍ਰਬੰਧਾਂ ਨੇ ਘਰਾਂ ਦੀਆਂ ਪਹਿਲਕਦਮੀਆਂ ਨੂੰ ਕਿਵੇਂ ਬਦਲ ਦਿੱਤਾ ਹੈ•। ਦੇਸ਼ ਦੇ ਡੂੰਘੇ ਹੁੰਦੇ ਜਾ ਰਹੇ ਆਰਥਿਕ ਸੰਕਟ ਨੇ ਪਰਿਵਾਰਾਂ ਨੂੰ ਮੁਸ਼ਕਿਲਾਂ ਵਿਚ ਪਾ ਦਿੱਤਾ ਹੈ। ਲਗਾਤਾਰ ਵਧ ਰਹੀਆਂ ਕੀਮਤਾਂ, ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਚੀਜ਼ਾਂ ’ਤੇ ਆਰਥਿਕ ਟੈਰਿਫ ਅਤੇ ਜੀਵਨ ਗੁਜਾਰਨ ਦੀ ਲਾਗਤ ਵਿਚ ਵਾਧਾ ਹੋਣ ਦੇ ਕਾਰਨ ਆਮਦਨ ਤੋਂ ਵੱਧ ਖ਼ਰਚ ਤੇਜ਼ੀ ਨਾਲ ਵਧ ਰਿਹਾ ਹੈ।
ਮਹਿੰਗਾਈ ਦਰ ਦੋ ਅੰਕਾਂ ’ਚ ਪਹੁੰਚੀ, ਜ਼ਿੰਦਗੀ ਗੁਜਾਰਨ ਲਾਗਤ ਵਿਚ ਵਾਧਾ
ਸਰਵੇਅ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨੀ ਪਰਿਵਾਰ ਹੁਣ ਆਪਣੇ ਕੁਲ ਖਰਚ ਦਾ ਲਗਪਗ 63 ਫੀਸਦ ਹਿੱਸਾ ਸਿਰਫ ਦੋ ਚੀਜ਼ਾਂ ’ਤੇ ਖਰਚ ਕਰਦੇ ਹਨ, ਖਾਣ ਅਤੇ ਘਰ ਨਾਲ ਜੁੜੇ ਖਰਚ, ਜਿਸ ਵਿਚ ਬਿਜਲੀ ਅਤੇ ਗੈਸ ਸ਼ਾਮਲ ਹਨ। ਘਰ ਦੇ ਖਰਚ ਦਾ 37 ਫੀਸਦ ਹਿੱਸਾ ਸਿਰਫ ਖਾਣ ’ਤੇ ਖਰਚ ਹੁੰਦਾ ਹੈ ਜਦਕਿ ਘਰ ਵਿਚ ਹੋਰ ਚੀਜ਼ਾਂ ’ਤੇ 26 ਫੀਸਦ ਖਰਚ ਹੁੰਦਾ ਹੈ। ਮਹਿੰਗਾਈ ਦਰ ਦੋ ਅੰਕਾਂ ਵਿਚ ਪਹੁੰਚ ਚੁੱਕੀ ਹੈ ਅਤੇ ਜੀਵਨ ਜਿਉਣ ਦੀ ਲਾਗਤ ਵਿਚ ਵਾਧਾ ਇਸ ਦੇ ਗੰਭੀਰ ਅਸਰ ਨੂੰ ਰੇਖਾਂਕਿਤ ਕਰਦਾ ਹੈ।
ਬਜਟ ਦਾ ਸਿਰਫ਼ ਢਾਈ ਫੀਸਦ ਹੀ ਸਿੱਖਿਆ ’ਤੇ ਖਰਚ ਕਰਦੇ ਹਨ ਲੋਕ
ਸਰਵੇਅ ਵਿਚ ਕਈ ਅਜਿਹੇ ਨਤੀਜੇ ਸਾਹਮਣੇ ਆਏ ਹਨ ਜੋ ਬਹੱਦ ਚਿੰਤਾਜਨਕ ਸਨ। ਉਨ੍ਹਾਂ ਵਿਚ ਇਕ ਇਹ ਵੀ ਸੀ ਕਿ ਸਿੱਖਿਆ’ਤੇ ਖਰਚ ਵਿਚ ਤੇਜ਼ੀ ਨਾਲ ਕਮੀ ਆਈ ਹੈ। ਲੋਕ ਹੁਣ ਆਪਣੇ ਬਜਟ ਦਾ ਸਿਰਫ ਢਾਈ ਫੀਸਦ ਹੀ ਸਿੱਖਿਆ ’ਤੇ ਖਰਚ ਕਰਦੇ ਹਨ ਜੋ ਘਰ ਵਿਚ ਹੋ ਚੀਜ਼ਾਂ’ਤੇ ਹੋਣ ਵਾਲੇ ਖਰਚ ਦੇ ਅੱਧੇ ਚੋਂ ਵੀ ਘੱਟ ਹੈ। ਸਿੱਖਿਆ, ਸਿਹਤ ਅਤੇ ਮਨੋਰੰਜਨ ’ਤੇ ਕੁਲ ਖਰਚ ਸਿਰਫ ਸੱਤ ਫੀਸਦ ’ਤੇ ਹੀ ਅਟਕਿਆ ਹੋਇਆ ਹੈ, ਜਿਸ ਵਿਚ ਮਨੁੱਖੀ ਵਿਕਾਸ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਹੋ ਰਹੀਆਂ ਹਨ। ਸਰਵੇਅ ਵਿਚ ਵਿਦੇਸ਼ ਤੋਂ ਭੇਜੇ ਗਏ ਰੁਪਏ ਤੇ ਗੈਰ ਰਸਮੀ ਮਦਦ ’ਤੇ ਨਿਰਭਰਤਾ ਦਾ ਵੀ ਜ਼ਿਕਰ ਕੀਤਾ ਗਿਆ ਹੈ। ਪਰਿਵਾਰਾਂ ਦੀ ਕਮਾਈ ਵਿਚ ਰੇਮੀਂਟੇਂਸ ਦਾ ਹਿੱਸਾ ਵਧ ਕੇ ਅੱਠ ਫੀਸਦ ਹੋ ਗਿਆ ਹੈ। ਜੋ ਛੇ ਸਾਲਾ ਪਹਿਲਾਂ ਪੰਜ ਫੀਸਦ ਤੋਂ ਘੱਟ ਸੀ। ਜਦਕਿ ਤੋਹਫੇ ਤੇ ਬਾਹਰੀ ਮਦਦ ਦੁਗਣੀ ਤੋਂ ਜ਼ਿਆਦਾ ਹੋ ਗਈ ਹੈ।
ਪੇਂਡੂ ਪਰਿਵਾਰਾਂ ਦੀ ਰੇਮੀਟੇਂਸ ’ਤੇ ਵਧੀ ਨਿਰਭਰਤਾ
ਦ ਐਸਪ੍ਰੈੱਸ ਟ੍ਰਿਬਿਊਨ ਦੇ ਅਨੁਸਾਰ, ਪੇਂਡੂ ਪਰਿਵਾਰ ਜਿਨ੍ਹਾਂ ਨੂੰ ਰੁਜਗਾਰ ਦੇ ਘੱਟ ਮੌਕੇ ਮਿਲਦੇ ਹਨ, ਉਹ ਰੇਮੀਟੇਂਸ ’ਤੇ ਵੀ ਜ਼ਿਆਦਾ ਨਿਰਭਰ ਰਹਿੰਦੇ ਹਨ। ਮਾਹਰਾਂ ਨੇ ਇਸ ਨੂੰ ਸੁੰਘੜਦੀ ਅਰਥਵਿਵਸਥਾ ਦਾ ਲੱਛਣ ਦੱਸਿਆ ਹੈ। ਹਾਲਾਂਕਿ ਪਿਛਲੇ ਛੇ ਸਾਲਾਂ ਵਿਚ ਔਸਤ ਮਹੀਨਾਵਾਰ ਆਮਦਨ ਵਧੀ ਹੈ ਜੋ ਲਗਪਗ 41,500 ਪਾਕਿਸਤਾਨੀ ਰੁਪਏ ਤੋਂ ਵਧ ਕੇ 82,000 ਰੁਪਏ ਤੋਂ ਵੱਧ ਹੋ ਗਈ ਹੈ। ਪਰ ਖਰਚ ਹੋਰ ਵੀ ਤੇਜ਼ੀ ਨਾਲ ਵਧਿਆ ਹੈ। ਖਰਚ ਵਿਚ ਹਰ ਸਾਲ ਲਗਪਗ 19 ਫੀਸਦ ਦਾ ਵਾਧਾ ਹੋਇਆ ਹੈ, ਜੋ ਆਮਦਨ ਵਿਚ ਵਾਧੇ ਤੋਂ ਜ਼ਿਆਦਾ ਹੈ ਅਤੇ ਇਹ ਲੋਕਾਂ ਦੀ ਖੀਰਦ ਸਮਰੱਥਾ ਨੂੰ ਘਟ ਕਰ ਰਿਹਾ ਹੈ। ਆਮਦਨੀ ’ਚ ਨਾਬਰਾਬਰੀ ਵੀ ਤੇਜ਼ੀ ਨਾਲ ਵਧੀ ਹੈ, ਜਿਸ ਵਿਚ ਸਭ ਤੋਂ ਅਮੀਰ 20 ਫੀਸਦ ਲੋਕ ਸਭ ਤੋਂ ਗਰੀਬ 20 ਫੀਸਦ ਲੋਕਾਂ ਤੋਂ ਤਿੰਨ ਗੁਣਾ ਵੱਧ ਕਮਾਉਂਦੇ ਹਨ।