ਪਾਕਿਸਤਾਨ ਦੇ ਵਿਗਿਆਨ ਮੰਤਰੀ ਸ਼ਿਬਲੀ ਫਰਾਜ ਦੀ ਕਾਰ 'ਤੇ ਹਮਲਾ, ਵਾਲ-ਵਾਲ ਬਚੇ, ਇਕ ਜ਼ਖ਼ਮੀ
ਮੰਤਰੀ ਨੇ ਟਵੀਟ ਕੀਤਾ ਕਿ ਉਹ ਸਥਾਨਕ ਬਾਡੀ ਚੋਣਾਂ ਲਈ ਐਤਵਾਰ ਨੂੰ ਕੋਹਾਟ ਜ਼ਿਲ੍ਹੇ ਗਏ ਹੋਏ ਸੀ। ਪਾਕਿਸਤਾਨ ਦੇ ਅਖਬਾਰ ਡਾਨ ਦੀ ਰਿਪੋਰਟ ਮੁਤਾਬਕ ਕੋਹਾਟ ਜ਼ਿਲ੍ਹੇ ਤੋਂ ਵਾਪਸ ਆਉਂਦੇ ਸਮੇਂ ਉੱਤਰ-ਪੱਛਮੀ ਖੈਬਰ ਪਖਤੂਨਖਵਾ ਖੇਤਰ ਦੇ ਦਾਰਾ ਆਦਮ...
Publish Date: Mon, 20 Dec 2021 05:18 PM (IST)
Updated Date: Mon, 20 Dec 2021 05:41 PM (IST)
ਇਸਲਾਮਾਬਾਦ, ਆਈਏਐੱਨਐੱਸ : ਐਤਵਾਰ ਨੂੰ, ਪਾਕਿਸਤਾਨ ਦੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਸ਼ਿਬਲੀ ਫਰਾਜ ਇਕ ਹਮਲੇ ਵਿਚ ਵਾਲ-ਵਾਲ ਬਚ ਗਏ। ਮੰਤਰੀ ਨੇ ਟਵੀਟ ਕੀਤਾ ਕਿ ਉਹ ਸਥਾਨਕ ਬਾਡੀ ਚੋਣਾਂ ਲਈ ਐਤਵਾਰ ਨੂੰ ਕੋਹਾਟ ਜ਼ਿਲ੍ਹੇ ਗਏ ਹੋਏ ਸੀ।
ਪਾਕਿਸਤਾਨ ਦੇ ਅਖਬਾਰ ਡਾਨ ਦੀ ਰਿਪੋਰਟ ਮੁਤਾਬਕ ਕੋਹਾਟ ਜ਼ਿਲ੍ਹੇ ਤੋਂ ਵਾਪਸ ਆਉਂਦੇ ਸਮੇਂ ਉੱਤਰ-ਪੱਛਮੀ ਖੈਬਰ ਪਖਤੂਨਖਵਾ ਖੇਤਰ ਦੇ ਦਾਰਾ ਆਦਮ ਖੇਲ 'ਚ ਲੋਕਾਂ ਦੀ ਭੀੜ ਨੇ ਮੰਤਰੀ ਦੀ ਗੱਡੀ ਨੂੰ ਘੇਰ ਲਿਆ ਤੇ ਉਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸ਼ੁਕਰ ਹੈ ਕਿ ਮੰਤਰੀ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ। ਹਾਲਾਂਕਿ ਇਸ ਘਟਨਾ 'ਚ ਵਾਹਨ ਚਾਲਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।