ਪੰਜ ਸਾਲ ਪਾਬੰਦੀ ਮਗਰੋਂ ਪਾਕਿ ਏਅਰਲਾਈਨ ਨੇ ਬਰਤਾਨੀਆ ਲਈ ਮੁੜ ਸ਼ੁਰੂ ਕੀਤੀਆਂ ਉਡਾਣਾਂ, ਇਸ ਲਈ ਲੱਗੀ ਸੀ ਪਾਬੰਦੀ
ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਨੇ ਫ਼ਰਜ਼ੀ ਪਾਇਲਟ ਲਾਇਸੈਂਸ ਘੁਟਾਲੇ ਦੇ ਪੰਜ ਸਾਲਾਂ ਬਾਅਦ ਸ਼ਨਿਚਰਵਾਰ ਨੂੰ ਬਰਤਾਨੀਆ ਲਈ ਆਪਣੀਆਂ ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ।
Publish Date: Sat, 25 Oct 2025 08:55 PM (IST)
Updated Date: Sat, 25 Oct 2025 08:58 PM (IST)
ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਨੇ ਫ਼ਰਜ਼ੀ ਪਾਇਲਟ ਲਾਇਸੈਂਸ ਘੁਟਾਲੇ ਦੇ ਪੰਜ ਸਾਲਾਂ ਬਾਅਦ ਸ਼ਨਿਚਰਵਾਰ ਨੂੰ ਬਰਤਾਨੀਆ ਲਈ ਆਪਣੀਆਂ ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਪੀਆਈਏ ਨੇ ਕਿਹਾ ਕਿ ਜੁਲਾਈ 2020 ਤੋਂ ਬਾਅਦ ਤੋਂ ਇਸਲਾਮਾਬਾਦ ਤੋਂ ਮਾਨਚੈਸਟਰ ਲਈ ਇਹ ਪਹਿਲੀ ਉਡਾਣ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ ਦੀ ਮੌਜੂਦਗੀ ’ਚ 284 ਯਾਤਰੀਆਂ ਨਾਲ ਰਵਾਨਾ ਹੋਈ। 
  
ਯੂਰਪੀ ਸੰਘ ਏਅਰਲਾਈਨਜ਼ ਸੁਰੱਖਿਆ ਏਜੰਸੀ (ਈਏਐੱਸਏ) ਤੇ ਬ੍ਰਿਟੇਨ ਨਾਗਰਿਕ ਹਵਾਬਾਜ਼ੀ ਅਥਾਰਟੀ ਨੇ 2020 ’ਚ ਕਰਾਚੀ ’ਚ ਹੋਏ ਹਵਾਈ ਹਾਦਸੇ ਤੋਂ ਬਾਅਦ ਪੀਆਈਏ ਦੀਆਂ ਉਡਾਣਾਂ ’ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਹਾਦਸੇ ’ਚ 100 ਯਾਤਰੀ ਮਾਰੇ ਗਏਸਨ। ਇਸ ਹਾਦਸੇ ਤੋਂ ਬਾਅਦ ਤਤਕਾਲੀ ਹਵਾਬਾਜ਼ੀ ਮੰਤਰੀ ਗ਼ੁਲਾਮ ਸਰਵਰ ਖ਼ਾਨ ਨੇ ਕਿਹਾ ਸੀ ਕਿ ਵੱਡੀ ਗਿਣਤੀ ’ਚ ਪਾਕਿਸਤਾਨੀ ਪਾਇਲਟਾਂ ਕੋਲ ਫ਼ਰਜ਼ੀ ਲਾਇਸੈਂਸ ਹਨ। 
   
 
ਈਏਐੱਸਏ ਨੇ ਪਿਛਲੇ ਸਾਲ ਨਵੰਬਰ ’ਚ ਪੀਆਈਏ ’ਤੇ ਲੱਗੀ ਪਾਬੰਦੀ ਹਟਾ ਲਈ ਸੀ, ਜਦਕਿ ਬ੍ਰਿਟੇਨ ਨੇ ਇਸ ਸਾਲ ਜੁਲਾਈ ’ਚ ਪਾਕਿਸਤਾਨ ਨੂੰ ਆਪਣੀ ਹਵਾਈ ਸੁਰੱਖਿਆ ਸੂਚੀ ’ਚੋਂ ਹਟਾ ਦਿੱਤਾ, ਜਿਸ ਨਾਲ ਪਾਕਿਸਤਾਨੀ ਏਅਰਲਾਈਨਜ਼ ਬ੍ਰਿਟੇਨ ’ਚ ਉਡਾਣਾਂ ਸੰਚਾਲਿਤ ਕਰਨ ਲਈ ਅਰਜ਼ੀ ਕਰ ਸਕੀਆਂ।