ਕੈਨੇਡਾ 'ਚ ਬਰਫ਼ ਦੀ ਚੱਟਾਨ ਟੁੱਟਣ ਕਾਰਨ ਵੱਡਾ ਹਾਦਸਾ, ਫਸੇ ਹੋਏ 23 ਲੋਕਾਂ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਕੱਢਿਆ
ਕੈਨੇਡਾ ਦੀ ਜਾਰਜੀਆ ਖਾੜੀ ਦੇ ਤੱਟ ’ਤੇ ਬਰਫ ਦੀ ਇਕ ਵੱਡੀ ਚੱਟਾਨ ਟੁੱਟ ਜਾਣ ਨਾਲ ਕਰੀਬ ਦੋ ਦਰਜਨ ਲੋਕ ਫਸ ਗਏ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਸਾਰੇ 23 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ।
Publish Date: Tue, 10 Mar 2026 10:28 AM (IST)
Updated Date: Tue, 10 Mar 2026 10:29 AM (IST)
ਜਾਸ, ਕੈਨੇਡਾ : ਕੈਨੇਡਾ ਦੀ ਜਾਰਜੀਆ ਖਾੜੀ ਦੇ ਤੱਟ ’ਤੇ ਬਰਫ ਦੀ ਇਕ ਵੱਡੀ ਚੱਟਾਨ ਟੁੱਟ ਜਾਣ ਨਾਲ ਕਰੀਬ ਦੋ ਦਰਜਨ ਲੋਕ ਫਸ ਗਏ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਸਾਰੇ 23 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਪੁਲਿਸ ਨੇ ਕਿਹਾ ਕਿ ਇਹ ਘਟਨਾ ਐਤਵਾਰ ਦੁਪਹਿਰ ਹੋਈ, ਜਦੋਂ ਬਰਫ ਦੀ ਪਰਤ ਅਚਾਨਕ ਖਿਸਕ ਕੇ ਕਿਨਾਰੇ ਤੋਂ ਕਰੀਬ ਇਕ ਮੀਲ ਦੂਰ ਰੁੜ ਗਈ ਤੇ ਕਈ ਹਿੱਸਿਆਂ ’ਚ ਟੁੱਟ ਗਈ।
ਇਸ ਨਾਲ ਉੱਥੇ ਮੌਜੂਦ ਕੁਝ ਲੋਕ ਬਰਫੀਲੇ ਪਾਣੀ ’ਚ ਅੰਸ਼ਿਕ ਰੂਪ ਨਾਲ ਡੁੱਬ ਗਏ। ਦੁਪਹਿਰ ਤੱਕ ਸਾਰੇ ਲੋਕਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਸੁਰੱਖਿਅਤ ਕਿਨਾਰੇ ’ਤੇ ਪਹੁੰਚਾ ਦਿੱਤਾ ਗਿਆ। ਕੁਝ ਲੋਕਾਂ ਨੂੰ ਹਲਕੀ ਸੱਟਾਂ ਤੇ ਹਾਈਪੋਥਰਮੀਆ ਦੀ ਸਮੱਸਿਆ ਹੋਈ, ਪਰ ਸਾਰਿਆਂ ਦੀ ਹੱਲਤ ਸਥਿਰ ਦੱਸੀ ਗਈ ਹੈ।