ਪੰਜਾਬ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਸ-ਵੈਨ ਟੱਕਰ ’ਚ ਖਿਡਾਰੀਆਂ ਸਮੇਤ 15 ਦੀ ਮੌਤ; CM ਨੇ ਪ੍ਰਗਟਾਇਆ ਦੁੱਖ
ਫ਼ੈਸਲਾਬਾਦ ਦੇ ਡਿਪਟੀ ਕਮਿਸ਼ਨਰ ਅਲੀ ਅਕਬਰ ਭਿੰਡਰ ਦੇ ਮੁਤਾਬਕ ਬੱਸ ’ਚ ਸਵਾਰ ਲੋਕ ਵੈਟਰਨਰੀ ਡਾਕਟਰ ਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਦੇ ਖਿਡਾਰੀ ਸਨ, ਜਿਹੜੇ ਲਾਹੌਰ ’ਚ ਹੋਣ ਵਾਲੇ ਇਕ ਖੇਡ ਮੁਕਾਬਲੇ ’ਚ ਹਿੱਸਾ ਲੈਣ ਜਾ ਰਹੇ ਸਨ।
Publish Date: Fri, 02 Jan 2026 08:53 AM (IST)
Updated Date: Fri, 02 Jan 2026 08:57 AM (IST)
ਲਾਹੌਰ (ਪੀਟੀਆਈ) : ਪਾਕਿਸਤਾਨ ਦੇ ਪੰਜਾਬ ਸੂਬੇ ’ਚ ਹੋਏ ਭਿਆਨਕ ਸੜਕ ਹਾਦਸੇ ’ਚ 15 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚ ਯੂਨੀਵਰਸਿਟੀ ਦੇ ਖਿਡਾਰੀ ਵੀ ਸ਼ਾਮਲ ਹਨ, ਜਦਕਿ 25 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹ ਹਾਦਸਾ ਲਾਹੌਰ ਤੋਂ ਕਰੀਬ 200 ਕਿੱਲੋਮੀਟਰ ਦੂਰ ਅੱਡਾ ਫਕੀਰ ਦੀ ਕੁੱਲੀ ਇਲਾਕੇ ’ਚ ਹੋਇਆ, ਜਦੋਂ ਇਕ ਬੱਸ ਤੇ ਤੇਜ਼ ਰਫਤਾਰ ਯਾਤਰੀ ਵੈਨ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਫ਼ੈਸਲਾਬਾਦ ਦੇ ਡਿਪਟੀ ਕਮਿਸ਼ਨਰ ਅਲੀ ਅਕਬਰ ਭਿੰਡਰ ਦੇ ਮੁਤਾਬਕ ਬੱਸ ’ਚ ਸਵਾਰ ਲੋਕ ਵੈਟਰਨਰੀ ਡਾਕਟਰ ਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਦੇ ਖਿਡਾਰੀ ਸਨ, ਜਿਹੜੇ ਲਾਹੌਰ ’ਚ ਹੋਣ ਵਾਲੇ ਇਕ ਖੇਡ ਮੁਕਾਬਲੇ ’ਚ ਹਿੱਸਾ ਲੈਣ ਜਾ ਰਹੇ ਸਨ। ਪਾਕਿਸਤਾਨ ਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਇਸ ਹਾਦਸੇ ’ਤੇ ਡੂੰਘਾ ਸੋਗ ਪ੍ਰਗਟ ਕੀਤਾ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਾਮਲੇ ਦੀ ਵਿਸਥਾਰਤ ਰਿਪੋਰਟ ਤਲਬ ਕੀਤੀ ਹੈ।