ਇਮਰਾਨ ਖਾਨ ਦੇ ਡਰੀਮ ਪ੍ਰਾਜੈਕਟ ਗਵਾਦਰ ਪੋਰਟ ਸਿਟੀ 'ਚ ਕਰੋੜਾਂ ਦਾ ਭਿ੍ਸ਼ਟਾਚਾਰ
ਐਕਸਪ੍ਰੈੱਸ ਟਿ੍ਬਿਊਨ ਮੁਤਾਬਕ ਜਾਂਚ ਏਜੰਸੀ ਐੱਨਏਬੀ ਨੇ ਇੱਥੇ ਵਸਣ ਵਾਲੀ ਗਵਾਦਰ ਪੋਰਟ ਸਿਟੀ 'ਚ ਸਮੁੰਦਰ ਦੇ ਖਾਰੇ ਪਾਣੀ ਤੋਂ ਸਾਫ਼ ਪੀਣ ਵਾਲਾ ਪਾਣੀ ਬਣਾਉਣ ਦੀ ਯੋਜਨਾ 'ਚ ਭਿ੍ਸ਼ਟਾਚਾਰ ਫੜਿਆ ਹੈ। ਇਸ ਵਿਚ ਸ਼ੁਰੂਆਤੀ ਜਾਂਚ 'ਚ ਸਵਾ ਸੌ ਕਰੋੜ ਪਾਕਿਸਤਾਨੀ ਰੁਪਏ (ਕਰੀਬ 60 ਕਰੋੜ ਭਾਰਤੀ ਰੁਪਏ) ਦਾ ਘੁਟਾਲਾ ਮਿਲਿਆ ਹੈ।
Publish Date: Sat, 24 Apr 2021 05:16 PM (IST)
Updated Date: Sun, 25 Apr 2021 12:08 AM (IST)
ਇਸਲਾਮਾਬਾਦ (ਏਐੱਨਆਈ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਉਮੀਦਾਂ ਭਰੀ ਗਵਾਦਰ ਯੋਜਨਾ ਭਿ੍ਸ਼ਟਾਚਾਰ ਦੀ ਭੇਟ ਚੜ੍ਹ ਗਈ ਹੈ। ਇੱਥੇ ਜਾਂਚ ਏਜੰਸੀ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨਏਬੀ) ਨੇ ਵਿਕਾਸ ਕਾਰਜਾਂ 'ਚ ਕਰੋੜਾਂ ਰੁਪਏ ਦਾ ਘੁਟਾਲਾ ਫੜਿਆ ਹੈ। ਗਵਾਦਰ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀਪੀਈਸੀ) ਦਾ ਹਿੱਸਾ ਹੈ। ਇਮਰਾਨ ਖ਼ਾਨ ਨੇ ਗਵਾਦਰ ਨੂੰ ਦੁਬਈ ਵਰਗਾ ਬਣਾਉਣ ਦਾ ਸੁਪਨਾ ਲਿਆ ਸੀ।
ਐਕਸਪ੍ਰੈੱਸ ਟਿ੍ਬਿਊਨ ਮੁਤਾਬਕ ਜਾਂਚ ਏਜੰਸੀ ਐੱਨਏਬੀ ਨੇ ਇੱਥੇ ਵਸਣ ਵਾਲੀ ਗਵਾਦਰ ਪੋਰਟ ਸਿਟੀ 'ਚ ਸਮੁੰਦਰ ਦੇ ਖਾਰੇ ਪਾਣੀ ਤੋਂ ਸਾਫ਼ ਪੀਣ ਵਾਲਾ ਪਾਣੀ ਬਣਾਉਣ ਦੀ ਯੋਜਨਾ 'ਚ ਭਿ੍ਸ਼ਟਾਚਾਰ ਫੜਿਆ ਹੈ। ਇਸ ਵਿਚ ਸ਼ੁਰੂਆਤੀ ਜਾਂਚ 'ਚ ਸਵਾ ਸੌ ਕਰੋੜ ਪਾਕਿਸਤਾਨੀ ਰੁਪਏ (ਕਰੀਬ 60 ਕਰੋੜ ਭਾਰਤੀ ਰੁਪਏ) ਦਾ ਘੁਟਾਲਾ ਮਿਲਿਆ ਹੈ। ਘੁਟਾਲੇ ਦੀ ਇਹ ਰਕਮ ਜਾਂਚ ਦੇ ਬਾਅਦ ਵੱਧ ਸਕਦੀ ਹੈ। ਐੱਨਏਬੀ ਨੇ ਇਸ ਸਬੰਧ 'ਚ ਬਲੋਚਿਸਤਾਨ ਡਿਵੈਲਪਮੈਂਟ ਅਥਾਰਟੀ ਦੇ ਤਿੰਨ ਸਾਬਕਾ ਚੇਅਰਮੈਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਸ ਤੋਂ ਇਲਾਵਾ ਪੰਜ ਤਹਿਸੀਲਦਾਰਾਂ ਸਮੇਤ 15 ਹੋਰ ਲੋਕਾਂ ਖ਼ਿਲਾਫ਼ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਜ਼ਮੀਨਾਂ ਦੀ ਅਲਾਟਮੈਂਟ 'ਚ ਵੀ ਭਿ੍ਸ਼ਟਾਚਾਰ ਕੀਤਾ ਗਿਆ ਹੈ ਜਿਸ ਵਿਚ 844 ਏਕੜ ਜ਼ਮੀਨ ਨਾਜਾਇਜ਼ ਤਰੀਕੇ ਨਾਲ ਪ੍ਰਰਾਈਵੇਟ ਲੋਕਾਂ ਨੂੰ ਅਲਾਟ ਕਰ ਦਿੱਤੀ ਗਈ। ਅਲਾਟ ਜ਼ਮੀਨ ਦੀ ਕੀਮਤ ਅਰਬਾਂ 'ਚ ਦੱਸੀ ਗਈ ਹੈ। ਇਸ ਸਬੰਧੀ ਹਾਲੇ ਜਾਂਚ ਚੱਲ ਹੀ ਰਹੀ ਹੈ, ਪੂਰੀ ਤਰ੍ਹਾਂ ਨਾਲ ਭਿ੍ਸ਼ਟਾਚਾਰ ਸਾਹਮਣੇ ਆਉਣ 'ਚ ਸਮਾਂ ਲੱਗੇਗਾ।
ਯਾਦ ਰਹੇ ਕਿ ਪਾਕਿਸਤਾਨ ਚੀਨ ਦੀ ਮਦਦ ਨਾਲ ਇੱਥੇ ਦੁਬਈ ਵਰਗਾ ਡਿਊਟੀ ਫ੍ਰੀ ਜ਼ੋਨ ਬਣਾਉਣਾ ਚਾਹੁੰਦਾ ਹੈ। ਗਵਾਦਰ ਅਰਬ ਸਾਗਰ 'ਚ ਰਣਨੀਤਕ ਰੂਪ ਨਾਲ ਅਹਿਮ ਥਾਂ 'ਤੇ ਹੈ।