ਹਿੰਦੂ ਲੜਕੀ ਨੂੰ ਅਗਵਾ ਕਰਨ ਦੇ ਦੋਸ਼ੀ ਨੂੰ ਮਿਲੀ ਜ਼ਮਾਨਤ, ਪੁਲਿਸ ਨੇ ਕੁੱਲ 8 ਲੋਕਾਂ ਨੂੰ ਕੀਤਾ ਸੀ ਗ੍ਰਿਫ਼ਤਾਰ
ਪਾਕਿਸਤਾਨ ਦੇ ਪੇਸ਼ਾਵਰ ’ਚ ਕੁਝ ਦਿਨ ਪਹਿਲਾਂ ਇਕ ਹਿੰਦੂ ਲੜਕੀ ਨੂੰ ਅਗਵਾ ਕਰਨ ਕਰਨ ਦੇ ਮੁੱਖ ਦੋਸ਼ੀ ਨੂੰ ਪਿਸ਼ਾਵਰ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ। ਡਾਨ ਅਖ਼ਬਾਰ ਮੁਤਾਬਕ ਮਾਮਲੇ ’ਚ ਮੁੱਖ ਦੋਸ਼ੀ ਉਬਈਦੁਰ ਰਹਿਮਾਨ ਦੀ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਜਸਟਿਸ ਸੈਯਦ ਅਤੀਕ ਸ਼ਾਹ ਦੀ ਇਕ ਮੈਂਬਰੀ ਬੈਂਚ ਨੇ ਇਕ-ਇਕ ਲੱਖ ਰੁਪਏ ਦੇ ਦੋ ਜ਼ਮਾਨਤ ਬਾਂਡ ਜਮ੍ਹਾਂ ਕਰਨ ਦੀ ਸ਼ਰਤ ’ਤੇ ਉਸ ਨੂੰ ਜ਼ਮਾਨਤ ਦੇ ਦਿੱਤੀ।
Publish Date: Sat, 15 Jan 2022 11:23 PM (IST)
Updated Date: Sat, 15 Jan 2022 11:28 PM (IST)
ਪਿਸ਼ਾਵਰ (ਏਐੱਨਆਈ) : ਪਾਕਿਸਤਾਨ ਦੇ ਪੇਸ਼ਾਵਰ ’ਚ ਕੁਝ ਦਿਨ ਪਹਿਲਾਂ ਇਕ ਹਿੰਦੂ ਲੜਕੀ ਨੂੰ ਅਗਵਾ ਕਰਨ ਕਰਨ ਦੇ ਮੁੱਖ ਦੋਸ਼ੀ ਨੂੰ ਪਿਸ਼ਾਵਰ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ। ਡਾਨ ਅਖ਼ਬਾਰ ਮੁਤਾਬਕ ਮਾਮਲੇ ’ਚ ਮੁੱਖ ਦੋਸ਼ੀ ਉਬਈਦੁਰ ਰਹਿਮਾਨ ਦੀ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਜਸਟਿਸ ਸੈਯਦ ਅਤੀਕ ਸ਼ਾਹ ਦੀ ਇਕ ਮੈਂਬਰੀ ਬੈਂਚ ਨੇ ਇਕ-ਇਕ ਲੱਖ ਰੁਪਏ ਦੇ ਦੋ ਜ਼ਮਾਨਤ ਬਾਂਡ ਜਮ੍ਹਾਂ ਕਰਨ ਦੀ ਸ਼ਰਤ ’ਤੇ ਉਸ ਨੂੰ ਜ਼ਮਾਨਤ ਦੇ ਦਿੱਤੀ। ਇਸ ਤੋਂ ਪਹਿਲਾਂ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਇਸ ਮਾਮਲੇ ’ਚ ਸੱਤ ਹੋਰ ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਮੁੱਖ ਦੋਸ਼ੀ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ ਸੀ। ਇਸ ਆਦੇਸ਼ ਦੇ ਖ਼ਿਲਾਫ਼ ਉਹ ਹਾਈ ਕੋਰਟ ਪੁੱਜਾ ਸੀ।
ਇਸ ਮਾਮਲੇ ’ਚ ਪਿਸ਼ਾਵਰ ਦੇ ਪੂਰਬੀ ਕੰਟੋਨਮੈਂਟ ਪੁਲਿਸ ਸਟੇਸ਼ਨ ’ਚ 20 ਦਸੰਬਰ ਨੂੰ ਇਕ ਔਰਤ ਸ਼ਕੁੰਤਲਾ ਬੀਬੀ ਨੇ ਐੱਫਆਈਆਰ ਦਰਜ ਕਰਵਾ ਕੇ ਦੋਸ਼ੀਆਂ ’ਤੇ ਆਪਣੀ ਧੀ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ ਸੀ। ਵਿਆਹ ਲਈ ਲੜਕੀ ਨੂੰ ਮਜਬੂਰ ਕਰਨ ਦਾ ਵੀ ਮਾਮਲਾ ਦਰਜ ਕਰਵਾਇਆ ਗਿਆ। ਮਾਮਲਾ ਦਰਜ ਕਰਨ ਤੋਂ ਬਾਅਦ ਸਥਾਨਕ ਪੁਲਿਸ ਨੇ ਲੜਕੀ ਨੂੰ ਰਾਵਲਪਿੰਡੀ ਤੋਂ ਬਰਾਮਦ ਕਰ ਲਿਆ। ਇਸ ਮਾਮਲੇ ’ਚ ਅੱਠ ਦੋਸ਼ੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ।