ਕੀਨੀਆ ’ਚ ਕੁਦਰਤ ਦਾ ਕਹਿਰ: ਭਾਰੀ ਮੀਂਹ ਤੇ ਹੜ੍ਹ ਨੇ ਮਚਾਈ ਤਬਾਹੀ, 23 ਮੌਤਾਂ
ਸੌ ਤੋਂ ਵੱਧ ਵਾਹਨ ਨੁਕਸਾਨੇ ਗਏ। ਕੀਨੀਆ ਏਅਰਵੇਜ਼ ਨੇ ਦੱਸਿਆ ਕਿ ਉਡਾਣਾਂ ਰੁਕੀਆਂ, ਕੁਝ ਉਡਾਣਾਂ ਨੂੰ ਮੋਂਬਾਸਾ ਵੱਲ ਮੋੜ ਦਿੱਤਾ ਗਿਆ। ਐਮਰਜੈਂਸੀ ਬਚਾਅ ਸੇਵਾਵਾਂ ਦੀ ਮਦਦ ਲਈ ਫ਼ੌਜ ਨੂੰ ਤਾਇਨਾਤ ਕੀਤਾ ਗਿਆ। ਸ਼ੁੱਕਰਵਾਰ ਨੂੰ ਭਾਰੀ ਮੀਂਹ ਸ਼ੁਰੂ ਹੋਇਆ ਤੇ ਰਾਤ ਭਰ ਜਾਰੀ ਰਿਹਾ।
Publish Date: Sun, 08 Mar 2026 08:23 AM (IST)
Updated Date: Sun, 08 Mar 2026 08:25 AM (IST)
ਨੈਰੋਬੀ (ਏਪੀ) : ਕੀਨੀਆ ਦੀ ਰਾਜਧਾਨੀ ਨੈਰੋਬੀ ’ਚ ਹੋਏ ਭਾਰੀ ਮੀਂਹ ਤੋਂ ਬਾਅਦ ਅਚਾਨਕ ਆਏ ਹੜ੍ਹ ਦੀ ਲਪੇਟ ’ਚ ਆ ਕੇ 23 ਲੋਕਾਂ ਦੀ ਮੌਤ ਹੋ ਗਈ। ਉਡਾਣਾਂ ਰੁਕੀਆਂ ਰਹੀਆਂ ਤੇ ਫ਼ੌਜ ਤਾਇਨਾਤ ਕਰਨੀ ਪਈ। ਨੈਰੋਬੀ ਪੁਲਿਸ ਮੁਖੀ ਜਾਰਜ ਸੇਡਾ ਨੇ ਕਿਹ ਕਿ ਕੁਝ ਲੋਕ ਡੁੱਬ ਗਏ ਤੇ ਕੁਝ ਦੀ ਬਿਜਲੀ ਦੇ ਝਟਕੇ ਕਾਰਨ ਮੌਤ ਹੋ ਗਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਖੋਜ ਤੇ ਬਚਾਅ ਮੁਹਿੰਮ ਜਾਰੀ ਹੈ। ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਸੌ ਤੋਂ ਵੱਧ ਵਾਹਨ ਨੁਕਸਾਨੇ ਗਏ। ਕੀਨੀਆ ਏਅਰਵੇਜ਼ ਨੇ ਦੱਸਿਆ ਕਿ ਉਡਾਣਾਂ ਰੁਕੀਆਂ, ਕੁਝ ਉਡਾਣਾਂ ਨੂੰ ਮੋਂਬਾਸਾ ਵੱਲ ਮੋੜ ਦਿੱਤਾ ਗਿਆ। ਐਮਰਜੈਂਸੀ ਬਚਾਅ ਸੇਵਾਵਾਂ ਦੀ ਮਦਦ ਲਈ ਫ਼ੌਜ ਨੂੰ ਤਾਇਨਾਤ ਕੀਤਾ ਗਿਆ। ਸ਼ੁੱਕਰਵਾਰ ਨੂੰ ਭਾਰੀ ਮੀਂਹ ਸ਼ੁਰੂ ਹੋਇਆ ਤੇ ਰਾਤ ਭਰ ਜਾਰੀ ਰਿਹਾ। ਪਾਣੀ ’ਚ ਡੁੱਬੇ ਘਰਾਂ ਤੇ ਪਲਟੇ ਵਾਹਨਾਂ ਦੀਆਂ ਵੀਡੀਓਜ਼ ਇੰਟਰਨੈੱਟ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈਆਂ। ਕੀਨੀਆ ਦੇ ਲੋਕ ਸੇਵਾ ਮੰਤਰੀ ਜਿਓਫਰੀ ਰੁਕੂ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਹ ਰਾਸ਼ਟਰੀ ਐਮਰਜੈਂਸੀ ਤਿਆਰੀ, ਪ੍ਰਤੀਕਿਰਿਆ ਤੇ ਰਾਹਤ ਕੰਮਾਂ ਦਾ ਤਾਲਮੇਲ ਕਰ ਰਹੇ ਹਨ। ਉਨ੍ਹਾਂ ਕੀਨੀਆਈ ਨਾਗਰਿਕਾਂ ਨੂੰ ਚੌਕਸ ਰਹਿਣ ਤੇ ਆਪਣੀ ਸੁਰੱਖਿਆ ਨੂੰ ਪਹਿਲ ਦੇਣ ਦੀ ਅਪੀਲ ਕੀਤੀ। ਕੁਝ ਨਿਵਾਸੀਆਂ ਨੇ ਹੜ੍ਹ ਲਈ ਰੋਕੂ ਜਲ ਨਿਕਾਸੀ ਪ੍ਰਬੰਧਾਂ ਨੂੰ ਜ਼ਿੰਮੇਵਾਰ ਠਹਿਰਾਇਆ।