- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੁਆਇੰਟ ਚੀਫਸ ਆਫ ਸਟਾਫ ਦੇ ਚੇਅਰਮੈਨ ਜਨਰਲ ਡੈਨ ਕੇਨ ਨੇ ਕਿਹਾ ਕਿ ਇਸ ਮਿਸ਼ਨ ਦੀ ਮਹੀਨਿਆਂ ਤੱਕ ਤਿਆਰੀ ਕੀਤੀ ਗਈ ਸੀ। ਅਮਰੀਕੀ ਬਲਾਂ ਨੇ ਮਾਦੁਰੋ ਦੀ ਰੋਜ਼ਾਨਾ ਰੁਟੀਨ, ਟਿਕਾਣਿਆਂ ਅਤੇ ਸੁਰੱਖਿਆ ਪ੍ਰਬੰਧਾਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਅਤੇ ਸੀਨ ਕ੍ਰਿਏਟ ਕਰਕੇ ਰਿਹਰਸਲ ਵੀ ਕੀਤੀ। ਉਨ੍ਹਾਂ ਕਿਹਾ, “ਅਸੀਂ ਇਹ ਯਕੀਨੀ ਬਣਾਇਆ ਕਿ ਇਸ ਵਿੱਚ ਗਲਤੀ ਦੀ ਕੋਈ ਗੁੰਜਾਇਸ਼ ਨਾ ਰਹੇ।”

ਵਾਸ਼ਿੰਗਟਨ, ANI: ਇੱਕ ਹੈਰਾਨੀਜਨਕ ਫੌਜੀ ਆਪਰੇਸ਼ਨ ਵਿੱਚ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਉਨ੍ਹਾਂ ਦੇ ਕਿਲ੍ਹੇ ਵਿੱਚੋਂ ਚੁੱਕਣ ਤੋਂ ਉਤਸ਼ਾਹਿਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਸੀਂ ਪਿਛਲੇ ਚਾਰ ਦਿਨਾਂ ਤੋਂ ਇਸ ਕਾਰਵਾਈ ਦੀ ਤਿਆਰੀ ਕਰ ਰੱਖੀ ਸੀ। ਮੌਸਮ ਸਹੀ ਨਾ ਹੋਣ ਕਾਰਨ ਇਹ ਮਾਮਲਾ ਲੰਬਾ ਖਿੱਚਿਆ ਗਿਆ।
ਆਪਰੇਸ਼ਨ ਵਿੱਚ 150 ਤੋਂ ਵੱਧ ਲੜਾਕੂ ਜਹਾਜ਼ ਸ਼ਾਮਲ ਹੋਏ
ਸ਼ਨੀਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਮਰੀਕੀ ਊਰਜਾ ਕੰਪਨੀਆਂ ਵੈਨਜ਼ੁਏਲਾ ਦੇ ਤੇਲ ਖੇਤਰ ਵਿੱਚ ਵੱਡੀ ਭੂਮਿਕਾ ਨਿਭਾਉਣਗੀਆਂ। ਤੇਲ ਉਦਯੋਗ ਬਾਰੇ ਟਰੰਪ ਨੇ ਕਿਹਾ ਕਿ ਅਮਰੀਕਾ ਦੀਆਂ ਤੇਲ ਕੰਪਨੀਆਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਤੇ ਵਧੀਆ ਕੰਪਨੀਆਂ ਹਨ ਅਤੇ ਉਹ ਵੈਨਜ਼ੁਏਲਾ ਦੇ ਤੇਲ ਸੈਕਟਰ ਵਿੱਚ ਡੂੰਘਾਈ ਨਾਲ ਜੁੜਨਗੀਆਂ।
ਉਨ੍ਹਾਂ ਸਪੱਸ਼ਟ ਕੀਤਾ ਕਿ ਅਮਰੀਕਾ ਇਸ ਖੇਤਰ ਵਿੱਚ ਸਰਗਰਮ ਰੂਪ ਵਿੱਚ ਸ਼ਾਮਲ ਹੋਵੇਗਾ। ਟਰੰਪ ਨੇ ਕਿਹਾ ਕਿ ਇਸ ਦੀ ਤੁਲਨਾ ਅਫਗਾਨਿਸਤਾਨ ਨਾਲ ਨਹੀਂ ਕੀਤੀ ਜਾ ਸਕਦੀ, ਜਿੱਥੇ ਅਮਰੀਕਾ ਪੂਰੀ ਦੁਨੀਆ ਵਿੱਚ ਮਜ਼ਾਕ ਬਣ ਗਿਆ ਸੀ। ਉਨ੍ਹਾਂ ਕਿਹਾ ਕਿ 'ਹੁਣ ਅਮਰੀਕਾ ਮਜ਼ਾਕ ਨਹੀਂ ਹੈ।'
ਅਮਰੀਕਾ ਕੋਲ ਦੁਨੀਆ ਦੀ ਸਭ ਤੋਂ ਵੱਡੀ ਅਤੇ ਸ਼ਕਤੀਸ਼ਾਲੀ ਫੌਜ ਹੈ
ਉਨ੍ਹਾਂ ਕਿਹਾ ਕਿ ਅਮਰੀਕਾ ਕੋਲ ਦੁਨੀਆ ਦੀ ਸਭ ਤੋਂ ਵੱਡੀ ਅਤੇ ਤਾਕਤਵਰ ਫੌਜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੈਨਿਕਾਂ ਦੀ ਬਹਾਦਰੀ ਅਤੇ ਪੇਸ਼ੇਵਰ ਰਵੱਈਆ ਦੇਖ ਕੇ ਉਨ੍ਹਾਂ ਨੂੰ ਰੋਕਣਾ ਮੁਸ਼ਕਲ ਹੋ ਰਿਹਾ ਸੀ। ਵੈਨਜ਼ੁਏਲਾ ਵਿੱਚ ਅਗਲੀ ਸਰਕਾਰ ਬਾਰੇ ਟਰੰਪ ਨੇ ਕਿਹਾ ਕਿ ਇਸ 'ਤੇ ਫੈਸਲਾ ਲਿਆ ਜਾ ਰਿਹਾ ਹੈ ਅਤੇ ਅਮਰੀਕਾ ਕੋਈ ਖਤਰਾ ਨਹੀਂ ਮੁੱਲ ਲੈਣਾ ਚਾਹੁੰਦਾ। ਉਨ੍ਹਾਂ ਸੰਕੇਤ ਦਿੱਤੇ ਕਿ ਸੱਤਾ ਦੇ ਤਬਾਦਲੇ ਵਿੱਚ ਅਮਰੀਕਾ ਦੀ ਅਹਿਮ ਭੂਮਿਕਾ ਰਹੇਗੀ।
ਟਰੰਪ ਨੇ ਦੱਸਿਆ ਕਿਵੇਂ ਅਮਰੀਕੀ ਫੌਜ ਨੇ ਮਾਦੁਰੋ ਨੂੰ ਫੜਿਆ
ਟਰੰਪ ਨੇ ਦੱਸਿਆ ਕਿ ਮਾਦੁਰੋ ਬਹੁਤ ਹੀ ਸੁਰੱਖਿਅਤ ਰਾਸ਼ਟਰਪਤੀ ਭਵਨ ਵਿੱਚ ਮੌਜੂਦ ਸਨ, ਜੋ ਕਿ ਇੱਕ "ਕਿਲ੍ਹੇ" ਵਰਗਾ ਸੀ। ਉਨ੍ਹਾਂ ਮੁਤਾਬਕ, ਮਾਦੁਰੋ ਇੱਕ ਸੁਰੱਖਿਅਤ ਕਮਰੇ ਤੱਕ ਪਹੁੰਚਣ ਹੀ ਵਾਲੇ ਸਨ, ਪਰ ਉਸ ਤੋਂ ਪਹਿਲਾਂ ਹੀ ਅਮਰੀਕੀ ਬਲਾਂ ਨੇ ਤੇਜ਼ੀ ਨਾਲ ਕਾਰਵਾਈ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਟਰੰਪ ਨੇ ਕਿਹਾ ਕਿ ਜ਼ਰੂਰਤ ਪੈਣ 'ਤੇ ਸਟੀਲ ਦੀਆਂ ਕੰਧਾਂ ਕੱਟਣ ਲਈ “ਭਾਰੀ ਬਲੋਟਾਰਚ” ਤੱਕ ਤਿਆਰ ਰੱਖੇ ਗਏ ਸਨ।
ਜੁਆਇੰਟ ਚੀਫਸ ਆਫ ਸਟਾਫ ਦੇ ਚੇਅਰਮੈਨ ਜਨਰਲ ਡੈਨ ਕੇਨ ਨੇ ਕਿਹਾ ਕਿ ਇਸ ਮਿਸ਼ਨ ਦੀ ਮਹੀਨਿਆਂ ਤੱਕ ਤਿਆਰੀ ਕੀਤੀ ਗਈ ਸੀ। ਅਮਰੀਕੀ ਬਲਾਂ ਨੇ ਮਾਦੁਰੋ ਦੀ ਰੋਜ਼ਾਨਾ ਰੁਟੀਨ, ਟਿਕਾਣਿਆਂ ਅਤੇ ਸੁਰੱਖਿਆ ਪ੍ਰਬੰਧਾਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਅਤੇ ਸੀਨ ਕ੍ਰਿਏਟ ਕਰਕੇ ਰਿਹਰਸਲ ਵੀ ਕੀਤੀ। ਉਨ੍ਹਾਂ ਕਿਹਾ, “ਅਸੀਂ ਇਹ ਯਕੀਨੀ ਬਣਾਇਆ ਕਿ ਇਸ ਵਿੱਚ ਗਲਤੀ ਦੀ ਕੋਈ ਗੁੰਜਾਇਸ਼ ਨਾ ਰਹੇ।”
ਆਪਰੇਸ਼ਨ ਪੂਰੀ ਤਰ੍ਹਾਂ ਹਨੇਰੇ ਵਿੱਚ ਨੇਪਰੇ ਚਾੜ੍ਹਿਆ ਗਿਆ
ਟਰੰਪ ਅਨੁਸਾਰ, ਆਪਰੇਸ਼ਨ ਪੂਰੀ ਤਰ੍ਹਾਂ ਹਨੇਰੇ ਵਿੱਚ ਅੰਜਾਮ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਕਾਰਾਕਸ ਸ਼ਹਿਰ ਦੀਆਂ ਲਗਭਗ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸਨ।
ਹਾਲਾਂਕਿ ਵੈਨਜ਼ੁਏਲਾ ਦੀ ਉਪ-ਰਾਸ਼ਟਰਪਤੀ ਡੇਲਸੀ ਰੌਡਰਿਗਜ਼ ਨੇ ਨਾਗਰਿਕਾਂ ਅਤੇ ਫੌਜੀ ਕਰਮਚਾਰੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ, ਪਰ ਟਰੰਪ ਨੇ ਕਿਹਾ ਕਿ ਅਮਰੀਕੀ ਪੱਖ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕੁਝ ਸੈਨਿਕ ਜ਼ਖਮੀ ਹੋਏ, ਪਰ ਸਾਰੇ ਸੁਰੱਖਿਅਤ ਵਾਪਸ ਪਰਤ ਆਏ। ਇਸ ਮੁਹਿੰਮ ਨੂੰ 'ਆਪਰੇਸ਼ਨ ਐਬਸੋਲਿਊਟ ਰਿਜ਼ਾਲਵ' ਨਾਮ ਦਿੱਤਾ ਗਿਆ, ਜਿਸ ਵਿੱਚ 150 ਤੋਂ ਵੱਧ ਜਹਾਜ਼, ਲੜਾਕੂ ਜੈੱਟ, ਬੰਬਾਰ ਅਤੇ ਡਰੋਨ ਸ਼ਾਮਲ ਸਨ।
ਆਪਰੇਸ਼ਨ ਐਬਸੋਲਿਊਟ ਰਿਜ਼ਾਲਵ ਦੀ ਟਾਈਮਲਾਈਨ
ਆਪਰੇਸ਼ਨ ਵਿੱਚ 150 ਤੋਂ ਵੱਧ ਲੜਾਕੂ ਜਹਾਜ਼ ਸ਼ਾਮਲ ਹੋਏ।
F-18, F-22 ਅਤੇ F-35 ਲੜਾਕੂ ਜਹਾਜ਼, B-1 ਬੰਬਾਰ ਅਤੇ ਡਰੋਨ ਪ੍ਰਮੁੱਖ ਸਨ।
ਰਾਸ਼ਟਰਪਤੀ ਟਰੰਪ ਨੇ ਸ਼ੁੱਕਰਵਾਰ ਰਾਤ 10:46 ਵਜੇ (EST) ਇਸ ਮੁਹਿੰਮ ਨੂੰ ਹਰੀ ਝੰਡੀ ਦਿੱਤੀ।
ਅਮਰੀਕੀ ਬਲ ਸ਼ਨੀਵਾਰ ਤੜਕੇ 1:01 ਵਜੇ (EST) ਮਾਦੁਰੋ ਦੇ ਕੰਪਲੈਕਸ ਤੱਕ ਪਹੁੰਚੇ।
3:29 ਵਜੇ (EST) ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਵਾਪਸ ਨੇਵੀ ਜਹਾਜ਼ ਵੱਲ ਰਵਾਨਾ ਹੋ ਗਏ।
ਇਸ ਮੁਹਿੰਮ ਵਿੱਚ ਸ਼ਾਮਲ ਅਮਰੀਕੀ ਫੌਜੀਆਂ ਦੀ ਉਮਰ 20 ਤੋਂ 49 ਸਾਲ ਦੇ ਵਿਚਕਾਰ ਰਹੀ।