- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੇਪਾਲ 'ਚ ਬਾਲੇਨ ਸ਼ਾਹ ਦੀ ਪਾਰਟੀ RSP ਜਿਸਦੀ ਸਰਕਾਰ ਬਣਨੀ ਤੈਅ ਹੈ, ਉਹ ਪਾਰਟੀ ਚਾਰ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਬਣਾਈ ਗਈ ਸੀ। RSP ਨੇ ਖੁਦ ਨੂੰ ਟੈਕਨੋਕ੍ਰੇਟਿਕ ਅਤੇ ਡਿਜੀਟਲ ਰੂਪ ਵਿੱਚ ਨੌਜਵਾਨਾਂ ਵਿੱਚ ਪ੍ਰਸਿੱਧ ਬਣਾਇਆ, ਜਿਸ ਵਿੱਚ ਸਿਵਲ ਸੁਸਾਇਟੀ ਦੇ ਦਿੱਗਜ ਅਤੇ ਸ਼ਾਹ ਦੇ ਮੇਅਰ ਰਹਿਣ ਦੌਰਾਨ ਉਨ੍ਹਾਂ ਦੇ ਇਮਾਨਦਾਰ ਸਹਿਯੋਗੀ ਸ਼ਾਮਲ ਹਨ। RSP ਦੇ ਉਮੀਦਵਾਰਾਂ ਦੀ ਔਸਤ ਉਮਰ ਤਿੰਨ ਵੱਡੀਆਂ ਪਾਰਟੀਆਂ ਦੇ ਮੁਕਾਬਲੇ ਦਹਾਕਿਆਂ ਘੱਟ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਨੇਪਾਲ ਦੇ ਸਿਆਸੀ ਇਤਿਹਾਸ 'ਚ ਇਕ ਵੱਡਾ ਉਲਟਫੇਰ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ 35 ਸਾਲਾ ਬਾਲੇਨ ਸ਼ਾਹ ਦੀ ਪਾਰਟੀ 'ਰਾਸ਼ਟਰੀ ਸੁਤੰਤਰ ਪਾਰਟੀ' (RSP) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਲਗਪਗ ਇਕ ਚੌਥਾਈ ਸੀਟਾਂ ਦੀ ਗਿਣਤੀ ਹੋ ਚੁੱਕੀ ਹੈ। RSP ਨੇ ਹੁਣ ਤਕ 120 ਸੀਟਾਂ 'ਤੇ ਜਿੱਤ ਦਰਜ ਕਰ ਲਈ ਹੈ ਜਿਸ ਤੋਂ ਬਾਅਦ ਬਾਲੇਨ ਸ਼ਾਹ ਦੇ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਵਧ ਗਈ ਹੈ। ਦਰਅਸਲ, ਸਾਬਕਾ ਰੈਪਰ ਬਾਲੇਨ ਸ਼ਾਹ ਦੀ ਰਾਸ਼ਟਰੀ ਸੁਤੰਤਰ ਪਾਰਟੀ ਨੇ Gen Z ਬਗ਼ਾਵਤ ਦੇ ਦਮ 'ਤੇ ਪੁਰਾਣੇ ਆਗੂਆਂ ਨੂੰ ਹਟਾਉਣ ਦੀ ਤਾਕਤ ਨੂੰ ਪੂਰੀ ਤਰ੍ਹਾਂ ਸਾਬਿਤ ਕਰਦੇ ਹੋਏ ਭਾਰੀ ਜਿੱਤ ਹਾਸਲ ਕੀਤੀ ਹੈ। ਬਾਲੇਨ ਸ਼ਾਹ ਦੀ ਪਾਰਟੀ ਨੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਕੇਪੀ ਸ਼ਰਮਾ ਓਲੀ ਨੂੰ ਭਾਰੀ ਅੰਤਰ ਨਾਲ ਹਰਾ ਕੇ ਆਪਣੀ ਪਾਰਟੀ ਨੂੰ ਸਭ ਤੋਂ ਵੱਡੀ ਚੋਣ ਜਿੱਤ ਵੱਲ ਲਿਜਾਇਆ ਹੈ।ਆਪਣੀ 'ਟੈਕਨੋਕ੍ਰੇਟਿਕ' ਚਿੱਤਰ ਅਤੇ ਡਿਜੀਟਲ ਪਕੜ ਦੇ ਦਮ 'ਤੇ ਉਭਰੀ RSP ਨੇ ਦਹਾਕਿਆਂ ਤੋਂ ਜੰਮੀਆਂ ਸਿਆਸੀ ਪਾਰਟੀਆਂ ਦੇ ਦਬਦਬੇ ਨੂੰ ਖਤਮ ਕਰ ਦਿੱਤਾ ਹੈ। ਬਾਲੇਨ ਸ਼ਾਹ ਨੇ ਨੇਪਾਲ ਦੀਆਂ ਚੋਣਾਂ 'ਚ ਨਾ ਸਿਰਫ਼ ਪ੍ਰਚੰਡ ਜਿੱਤ ਦਰਜ ਕੀਤੀ, ਸਗੋਂ ਪੁਰਾਣੀ ਪੀੜ੍ਹੀ ਦੇ ਦਿੱਗਜਾਂ ਨੂੰ ਸੱਤਾ ਤੋਂ ਬੇਦਖ਼ਲ ਕਰ ਦਿੱਤਾ ਹੈ।
ਬੀਤੇ ਵੀਰਵਾਰ ਨੂੰ ਨੇਪਾਲ 'ਚ ਹੋਈ ਚੋਣ ਪਿਛਲੇ ਸਾਲ ਹੋਏ Gen Z ਵਿਦਰੋਹ ਤੋਂ ਬਾਅਦ ਪਹਿਲੀ ਚੋਣ ਸੀ। ਇਸ ਚੋਣ ਵਿਚ ਨੇਪਾਲ ਦੀ ਜਨਤਾ ਨੇ ਇਕ ਅਜਿਹੀ ਸਰਕਾਰ ਨੂੰ ਡੇਗ ਦਿੱਤਾ ਸੀ ਜਿਸ ਨੂੰ ਭ੍ਰਿਸ਼ਟ ਅਤੇ ਅਛੂਤ ਮੰਨਿਆ ਜਾਂਦਾ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨੇਪਾਲ 'ਚ ਲੱਗੀ ਸੋਸ਼ਲ ਮੀਡੀਆ ਪਾਬੰਦੀ ਦਾ ਕੁਝ ਨੌਜਵਾਨ ਵਿਰੋਧ ਕਰ ਰਹੇ ਸਨ। ਇਸ ਦੌਰਾਨ ਸੁਰੱਖਿਆ ਬਲਾਂ ਨੇ 19 ਲੋਕਾਂ ਨੂੰ ਮਾਰ ਦਿੱਤਾ। ਇਸ ਤੋਂ ਕੁਝ ਦੇਰ ਬਾਅਦ ਹੀ ਨੇਪਾਲ 'ਚ ਹਫੜਾ-ਦਫੜੀ ਮਚ ਗਈ, ਦਰਜਨਾਂ ਹੋਰ ਲੋਕ ਮਾਰੇ ਗਏ ਤੇ ਵੱਡੇ ਪੱਧਰ 'ਤੇ ਅੱਗਜ਼ਨੀ ਦੀ ਮੁਹਿੰਮ 'ਚ ਦੇਸ਼ ਭਰ ਵਿਚ ਹਜ਼ਾਰਾਂ ਇਮਾਰਤਾਂ ਸੜ ਗਈਆਂ। ਇਸ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੂੰ ਹਟਾ ਦਿੱਤਾ ਗਿਆ ਅਤੇ ਨੇਪਾਲ ਦੀ ਸਰਕਾਰ ਸੱਤਾ ਤੋਂ ਬੇਦਖ਼ਲ ਹੋ ਗਈ।
ਨੇਪਾਲ 'ਚ ਬਾਲੇਨ ਸ਼ਾਹ ਦੀ ਪਾਰਟੀ RSP ਜਿਸਦੀ ਸਰਕਾਰ ਬਣਨੀ ਤੈਅ ਹੈ, ਉਹ ਪਾਰਟੀ ਚਾਰ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਬਣਾਈ ਗਈ ਸੀ। RSP ਨੇ ਖੁਦ ਨੂੰ ਟੈਕਨੋਕ੍ਰੇਟਿਕ ਅਤੇ ਡਿਜੀਟਲ ਰੂਪ ਵਿੱਚ ਨੌਜਵਾਨਾਂ ਵਿੱਚ ਪ੍ਰਸਿੱਧ ਬਣਾਇਆ, ਜਿਸ ਵਿੱਚ ਸਿਵਲ ਸੁਸਾਇਟੀ ਦੇ ਦਿੱਗਜ ਅਤੇ ਸ਼ਾਹ ਦੇ ਮੇਅਰ ਰਹਿਣ ਦੌਰਾਨ ਉਨ੍ਹਾਂ ਦੇ ਇਮਾਨਦਾਰ ਸਹਿਯੋਗੀ ਸ਼ਾਮਲ ਹਨ। RSP ਦੇ ਉਮੀਦਵਾਰਾਂ ਦੀ ਔਸਤ ਉਮਰ ਤਿੰਨ ਵੱਡੀਆਂ ਪਾਰਟੀਆਂ ਦੇ ਮੁਕਾਬਲੇ ਦਹਾਕਿਆਂ ਘੱਟ ਹੈ।
ਬਦਲਾਅ ਦੇ ਪ੍ਰਤੀਕ ਵਜੋਂ ਦੇਖੇ ਜਾਣ ਵਾਲੇ ਸ਼ਾਹ ਬੇਸ਼ੱਕ ਲੋਕਪ੍ਰਿਯ ਹਨ। ਕਾਠਮੰਡੂ ਦੇ ਮੇਅਰ ਵਜੋਂ, ਉਨ੍ਹਾਂ ਕੂੜੇ ਦੇ ਪਹਾੜਾਂ ਦਾ ਨਿਬੇੜਾ ਕੀਤਾ ਤੇ ਸਕੂਲਾਂ ਨੂੰ ਠੀਕ ਕੀਤਾ। ਪਰ ਹੁਣ ਦੇਖਣਾ ਇਹ ਵੀ ਹੋਵੇਗਾ ਕਿ ਕੀ ਬਾਲੇਨ ਸ਼ਾਹ ਨੇਪਾਲ ਦੀ ਸੱਤਾ ਵਿੱਚ ਆਪਣਾ ਕਾਰਜਕਾਲ ਪੂਰਾ ਕਰ ਸਕਣਗੇ। ਕਿਉਂਕਿ, ਨੇਪਾਲ ਦੇ ਇਤਿਹਾਸ ਵਿੱਚ ਕੋਈ ਵੀ ਚੁਣੀ ਹੋਈ ਸਰਕਾਰ ਪੂਰੇ ਪੰਜ ਸਾਲ ਦਾ ਸਮਾਂ ਪੂਰਾ ਨਹੀਂ ਕਰ ਸਕੀ ਹੈ।
ਬਾਲੇਨ ਸ਼ਾਹ ਦਾ ਸੋਸ਼ਲ ਮੀਡੀਆ 'ਤੇ ਰਵੱਈਆ ਲੜਾਕੂ ਹੈ। ਉਨ੍ਹਾਂ ਨੇਪਾਲ ਦੇ ਸਿਆਸੀ ਸਿਸਟਮ ਦੇ ਨਾਲ-ਨਾਲ ਭਾਰਤ, ਚੀਨ ਅਤੇ ਅਮਰੀਕਾ ਵਿਰੁੱਧ ਵੀ ਆਵਾਜ਼ ਉਠਾਈ ਹੈ। ਬਾਲੇਨ ਸ਼ਾਹ ਜਿਸ ਪਾਰਟੀ ਦੇ ਦਮ 'ਤੇ ਸਰਕਾਰ ਵਿੱਚ ਆ ਰਹੇ ਹਨ, ਉਸ ਦੇ ਨੇਤਾ ਰਵੀ ਲਾਮੀਛਾਨੇ ਹਨ। ਰਵੀ ਲਾਮੀਛਾਨੇ ਪਹਿਲਾਂ ਵੀ ਕਈ ਮੌਕਿਆਂ 'ਤੇ ਚੀਨ ਦੇ BRI ਪ੍ਰੋਜੈਕਟ ਦੀ ਨਿੰਦਾ ਕਰ ਚੁੱਕੇ ਹਨ।
ਬਾਲੇਨ ਸ਼ਾਹ ਨੇ ਪਿਛਲੇ ਮਹੀਨੇ ਇਕ ਚੋਣ ਰੈਲੀ 'ਚ ਕਿਹਾ ਸੀ ਕਿ ਜਿਹੜੇ ਕੰਟਰੈਕਟਰ ਸੜਕ ਬਣਾਉਣ 'ਚ ਰੁਕਾਵਟ ਪਾਉਂਦੇ ਹਨ, ਉਨ੍ਹਾਂ ਨੂੰ ਰੁੱਖਾਂ ਨਾਲ ਬੰਨ੍ਹ ਦੇਣਾ ਚਾਹੀਦਾ ਹੈ, ਸ਼ੈੱਡਾਂ 'ਚ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਸੜਕ 'ਤੇ ਲਿਟਾ ਦੇਣਾ ਚਾਹੀਦਾ ਹੈ।
35 ਸਾਲਾ ਬਾਲੇਨ ਸ਼ਾਹ ਵਿਸ਼ਵ ਦੇ ਪਹਿਲੇ ਮੈਥਿਲੀ ਭਾਸ਼ੀ ਪ੍ਰਧਾਨ ਮੰਤਰੀ ਹੋਣਗੇ। ਇਨ੍ਹਾਂ ਤੋਂ ਪਹਿਲਾਂ ਕੋਈ ਵੀ ਮੈਥਿਲੀ ਭਾਸ਼ੀ ਪ੍ਰਧਾਨ ਮੰਤਰੀ ਕਦੇ ਨਹੀਂ ਬਣਿਆ ਹੈ। ਇਨ੍ਹਾਂ ਦੀ ਸਿੱਖਿਆ-ਦੀਖਿਆ ਭਾਰਤ ਦੇ ਕਰਨਾਟਕ ਵਿੱਚ ਹੋਈ ਹੈ। ਆਪਣੀ ਚੋਣ ਮੁਹਿੰਮ ਦੌਰਾਨ ਬਾਲੇਨ ਨੇ ਜਨਕਪੁਰ ਦੇ ਤਿਰਹੁਤੀਆ ਗਾਛੀ ਵਿੱਚ ਇੱਕ ਵੱਡੀ ਜਨਸਭਾ ਨੂੰ ਮੈਥਿਲੀ ਭਾਸ਼ਾ ਵਿੱਚ ਸੰਬੋਧਨ ਕਰਦਿਆਂ ਖੁਦ ਨੂੰ 'ਮਧੇਸ਼ੀ ਛੋਰਾ' (ਮਧੇਸ਼ੀ ਮੁੰਡਾ) ਕਿਹਾ ਸੀ।
ਰਾਸ਼ਟਰੀ ਸੁਤੰਤਰ ਪਾਰਟੀ ਵੱਲੋਂ ਐਲਾਨੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸਾਬਕਾ ਮੇਅਰ ਬਾਲੇਨ ਸ਼ਾਹ ਮਧੇਸ਼ ਪ੍ਰਦੇਸ਼ ਦੇ ਮਹੋਤਰੀ ਜ਼ਿਲ੍ਹੇ ਦੇ ਏਕਡਾਰਾ ਦੇ ਨਿਵਾਸੀ ਹਨ। ਉਹ ਨੇਪਾਲ 'ਚ Gen Z ਅੰਦੋਲਨ ਅਤੇ ਉਸ ਤੋਂ ਬਾਅਦ ਤਕ ਕਾਠਮੰਡੂ ਮਹਾਂਨਗਰ ਪਾਲਿਕਾ ਦੇ ਮੇਅਰ ਵਜੋਂ ਕੰਮ ਕਰ ਰਹੇ ਸਨ ਅਤੇ ਨੇਪਾਲ ਵਿੱਚ ਆਪਣੇ ਕੰਮਾਂ ਨੂੰ ਲੈ ਕੇ ਕਾਫੀ ਚਰਚਿਤ ਸਨ।