ਜਦੋਂ ਇਜ਼ਰਾਈਲ ਨੇ ਵਰ੍ਹਾਈਆਂ ਸਨ ਮਿਜ਼ਾਈਲਾਂ, ਉਦੋਂ ਕਿੱਥੇ ਲੁਕਿਆ ਸੀ ਖਾਮੇਨੇਈ; ਸਾਹਮਣੇ ਆਈ ਬੰਕਰ ਦੀ VIDEO
ਇਜ਼ਰਾਈਲ ਵੱਲੋਂ ਜਾਰੀ 3D ਵੀਡੀਓ 'ਚ ਬੰਕਰ ਦੀ ਬਣਤਰ ਨੂੰ ਦਿਖਾਇਆ ਗਿਆ ਹੈ। ਇਸ ਵਿੱਚ ਐਂਟਰੀ ਪੁਆਇੰਟ, ਸੁਰੰਗ ਅਤੇ ਆਲੇ-ਦੁਆਲੇ ਦੇ ਰਿਹਾਇਸ਼ੀ ਇਲਾਕਿਆਂ ਦੇ ਨਕਸ਼ੇ ਵੀ ਦਿਖਾਏ ਗਏ ਹਨ।
Publish Date: Sat, 07 Mar 2026 04:36 PM (IST)
Updated Date: Sat, 07 Mar 2026 04:41 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਇਜ਼ਰਾਈਲ-ਈਰਾਨ ਯੁੱਧ ਦਾ ਅੱਜ ਅੱਠਵਾਂ ਦਿਨ ਹੈ, ਇਹ ਜੰਗ ਹੋਰ ਵੀ ਭਿਆਨਕ ਹੁੰਦੀ ਜਾ ਰਹੀ ਹੈ। ਅਮਰੀਕਾ ਨੇ ਧਮਕੀ ਦਿੱਤੀ ਹੈ ਕਿ ਉਹ ਈਰਾਨ ਦੇ ਮਿਜ਼ਾਈਲ ਲਾਂਚਰਾਂ ਨੂੰ ਤਬਾਹ ਕਰ ਦੇਵੇਗਾ।
ਇਸ ਦੌਰਾਨ IDF ਵੱਲੋਂ ਇੱਕ 3D ਐਨੀਮੇਸ਼ਨ ਵੀਡੀਓ ਜਾਰੀ ਕੀਤਾ ਗਿਆ ਹੈ, ਜਿਸ ਨੂੰ ਕਥਿਤ ਤੌਰ 'ਤੇ ਖਾਮੇਨੇਈ ਦਾ ਬੰਕਰ ਦੱਸਿਆ ਜਾ ਰਿਹਾ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਨੇ ਅੰਤਰਰਾਸ਼ਟਰੀ ਮੀਡੀਆ ਵਿੱਚ ਬਹਿਸ ਛੇੜ ਦਿੱਤੀ ਹੈ।
28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਹਮਲਿਆਂ 'ਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਹੋ ਗਈ। ਹਮਲੇ ਦੇ ਸਮੇਂ ਖਾਮੇਨੇਈ ਤਹਿਰਾਨ ਸਥਿਤ ਆਪਣੇ ਕੰਪਾਊਂਡ ਵਿੱਚ ਮੌਜੂਦ ਸਨ।
ਲੀਡਰਸ਼ਿਪ ਕੰਪਾਊਂਡ 'ਚ ਸੀ ਖਾਮੇਨੇਈ ਦਾ ਬੰਕਰ : ਦਾਅਵਾ
ਸੋਸ਼ਲ ਮੀਡੀਆ 'ਤੇ ਜਾਰੀ ਵੀਡੀਓ ਵਿੱਚ IDF ਮੁਤਾਬਕ, ਤਹਿਰਾਨ ਦੇ ਮੱਧ ਇਲਾਕੇ 'ਚ ਲੀਡਰਸ਼ਿਪ ਕੰਪਾਊਂਡ 'ਚ ਇਹ ਬੰਕਰ ਬਣੇ ਸਨ। ਇਸ ਵਿਚ ਕਈ ਅੰਡਰ-ਗਰਾਊਂਡ ਸੁਰੰਗਾਂ, ਵੱਖ-ਵੱਖ ਆਉਣ-ਜਾਣ ਦੇ ਰਸਤੇ ਅਤੇ ਖਾਮੇਨੇਈ ਦਾ ਮੀਟਿੰਗ ਰੂਮ ਵੀ ਸੀ। ਇੱਥੇ ਹੀ ਬੈਠ ਕੇ ਯੁੱਧ ਦੀ ਰਣਨੀਤੀ ਤਿਆਰ ਕੀਤੀ ਜਾਂਦੀ ਸੀ।
ਵੀਡੀਓ 'ਚ ਕੀ ਹੈ?
ਇਜ਼ਰਾਈਲ ਵੱਲੋਂ ਜਾਰੀ 3D ਵੀਡੀਓ 'ਚ ਬੰਕਰ ਦੀ ਬਣਤਰ ਨੂੰ ਦਿਖਾਇਆ ਗਿਆ ਹੈ। ਇਸ ਵਿੱਚ ਐਂਟਰੀ ਪੁਆਇੰਟ, ਸੁਰੰਗ ਅਤੇ ਆਲੇ-ਦੁਆਲੇ ਦੇ ਰਿਹਾਇਸ਼ੀ ਇਲਾਕਿਆਂ ਦੇ ਨਕਸ਼ੇ ਵੀ ਦਿਖਾਏ ਗਏ ਹਨ।
30 ਸੈਕਿੰਡ ਦੀ ਇਸ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਇਜ਼ਰਾਈਲੀ ਜਹਾਜ਼ਾਂ ਨੇ ਲੀਡਰਸ਼ਿਪ ਕੰਪਾਊਂਡ 'ਤੇ ਲੜਾਕੂ ਜਹਾਜ਼ਾਂ ਨਾਲ ਬਾਰੂਦ ਵਰ੍ਹਾ ਕੇ ਅੰਡਰ-ਗਰਾਊਂਡ ਬੰਕਰ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲ ਦਾ ਦਾਅਵਾ ਹੈ ਕਿ ਹਮਲੇ ਦੇ ਸਮੇਂ ਖਾਮੇਨੇਈ ਇਸੇ ਬੰਕਰ ਵਿੱਚ ਸਨ, ਜਿੱਥੇ ਇਜ਼ਰਾਈਲੀ ਮਿਜ਼ਾਈਲਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ।